ਪਟਿਆਲਾ - ਸਰਹਿੰਦ ਰੋਡ 'ਤੇ ਆਵਾਰਾ ਸਾਨ੍ਹ ਕਾਰਨ ਵਾਪਰਿਆ ਹਾਦਸਾ , 3 ਦਿਨਾਂ ਵਿੱਚ 2 ਮੌਤਾਂ

By  Shanker Badra July 18th 2019 02:26 PM -- Updated: July 18th 2019 02:28 PM

ਪਟਿਆਲਾ - ਸਰਹਿੰਦ ਰੋਡ 'ਤੇ ਆਵਾਰਾ ਸਾਨ੍ਹ ਕਾਰਨ ਵਾਪਰਿਆ ਹਾਦਸਾ , 3 ਦਿਨਾਂ ਵਿੱਚ 2 ਮੌਤਾਂ:ਪਟਿਆਲਾ : ਪੰਜਾਬ ਦੇ ਸ਼ਹਿਰਾਂ ਅਤੇ ਪਿੰਡਾਂ ਵਿੱਚ ਘੁੰਮਦੇ ਹੋਏ ਆਵਾਰਾ ਪਸ਼ੂ ਲੋਕਾਂ ਲਈ ਕਿਸ ਤਰ੍ਹਾਂ ਪਰੇਸ਼ਾਨੀਆਂ ਖੜ੍ਹੀਆਂ ਕਰਦੇ ਹਨ। ਇਸ ਦੀ ਤਾਜ਼ਾ ਮਿਸਾਲ ਪਟਿਆਲਾ ਵਿਖੇ ਵੇਖਣ ਨੂੰ ਮਿਲੀ ਹੈ। ਜਿਥੇ ਪਟਿਆਲਾ - ਸਰਹਿੰਦ ਰੋਡ 'ਤੇ ਵੇਰਕਾ ਮਿਲਕ ਪਲਾਂਟ ਦੇ ਨਜ਼ਦੀਕ ਆਵਾਰਾ ਸਾਨ੍ਹ ਕਾਰਨ ਦਰਦਨਾਲ ਹਾਦਸਾ ਵਾਪਰਿਆ ਹੈ।

Patiala Sirhind Road Stray Animals Accident , 2 deaths in 3 days
ਪਟਿਆਲਾ - ਸਰਹਿੰਦ ਰੋਡ 'ਤੇ ਆਵਾਰਾ ਸਾਨ੍ਹ ਕਾਰਨ ਵਾਪਰਿਆ ਹਾਦਸਾ , 3 ਦਿਨਾਂ ਵਿੱਚ 2 ਮੌਤਾਂ

ਮਿਲੀ ਜਾਣਕਾਰੀ ਅਨੁਸਾਰ ਦੁੱਧ ਪਾਉਣ ਜਾ ਰਹੀ ਇੱਕ ਬੇਲੋਰੋ ਗੱਡੀ ਦੇ ਸਾਹਮਣੇ ਅਚਾਨਕ ਇੱਕ ਸਾਨ੍ਹ ਆ ਗਿਆ ,ਜਿਸ ਕਾਰਨ ਗੱਡੀ ਨੇ ਆਪਣਾ ਸੰਤੁਲਨ ਗਵਾ ਲਿਆ ਅਤੇ ਬੇਲੋਰੋ ਕਾਰ ਦੀ ਦੂਜੇ ਪਾਸੇ ਤੋਂ ਆਉਂਦੀ ਸਵਿਫਟ ਕਾਰ ਨਾਲ ਟੱਕਰ ਹੋ ਗਈ। ਜਿਸ ਨਾਲ ਸਵਿਫਟ ਕਾਰ ਸਵਾਰ ਦੀ ਰਾਜਿੰਦਰਾ ਹਸਪਤਾਲ ਵਿੱਚ ਮੌਤ ਹੋ ਗਈ ਹੈ।

Patiala Sirhind Road Stray Animals Accident , 2 deaths in 3 days
ਪਟਿਆਲਾ - ਸਰਹਿੰਦ ਰੋਡ 'ਤੇ ਆਵਾਰਾ ਸਾਨ੍ਹ ਕਾਰਨ ਵਾਪਰਿਆ ਹਾਦਸਾ , 3 ਦਿਨਾਂ ਵਿੱਚ 2 ਮੌਤਾਂ

ਮ੍ਰਿਤਕ ਦੀ ਪਛਾਣ ਪਟਿਆਲਾ ਦੇ ਨਿਊ ਆਫੀਸਰਜ਼ ਕਾਲੋਨੀ ਦੇ ਜੁਗਲ ਕਿਸ਼ੋਰ ਵਜੋਂ ਹੋਈ ਹੈ ਜਦ ਕਿ ਬੇਲੋਰੋ ਸਵਾਰ ਨੰਦੂ ਦੀਆਂ ਦੋਨੋਂ ਲੱਤਾਂ ਟੁੱਟ ਗਈਆਂ ਹਨ।

Patiala Sirhind Road Stray Animals Accident , 2 deaths in 3 days
ਪਟਿਆਲਾ - ਸਰਹਿੰਦ ਰੋਡ 'ਤੇ ਆਵਾਰਾ ਸਾਨ੍ਹ ਕਾਰਨ ਵਾਪਰਿਆ ਹਾਦਸਾ , 3 ਦਿਨਾਂ ਵਿੱਚ 2 ਮੌਤਾਂ

ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਲੁਧਿਆਣਾ ‘ਚ ਇੱਕ ਤੇਜ਼ ਰਫ਼ਤਾਰ ਟਰੱਕ ਨੇ ਸਕੂਲ ਅਧਿਆਪਕਾ ਨੂੰ ਕੁਚਲਿਆ , ਹੋਈ ਮੌਤ

ਦੱਸ ਦੇਈਏ ਕਿ ਪਟਿਆਲਾ ਵਿੱਚ 3 ਦਿਨਾਂ ਵਿਚ ਇਹ ਦੂਜਾ ਹਾਦਸਾ ਵਾਪਰਿਆ ਹੈ। ਇਸ ਤੋਂ ਪਹਿਲਾਂ ਐਤਵਾਰ ਦੀ ਰਾਤ ਨੂੰ ਇੱਕ ਟਰੱਕ ਅਪਰੇਟਰ ਆਮਿਰ ਸਿੰਘ ਨੂੰ ਵੀ ਪਟਿਆਲਾ ਦੇਵਿਗੜ੍ਹ ਰੋਡ 'ਤੇ ਸਾਨ੍ਹ ਨੇ ਟੱਕਰ ਮਾਰ ਦਿੱਤੀ ਸੀ ,ਜਿਸ ਦੀ ਥਾਈਂ ਮੌਤ ਹੋ ਗਈ ਸੀ।

-PTCNews

Related Post