ਪਟਿਆਲਾ: ਅਰਬਨ ਅਸਟੇਟ ਵਿਖੇ ਕੁਝ ਵਿਅਕਤੀਆਂ ਨੇ ਰੈਸਟੋਰੈਂਟ ਚਾਵਲਾ ਚਿਕਨ ਦੀ ਕੀਤੀ ਭੰਨਤੋੜ, ਕਰਮਚਾਰੀਆਂ ਨਾਲ ਕੁੱਟਮਾਰ

By  Shanker Badra February 4th 2020 02:04 PM -- Updated: February 4th 2020 02:10 PM

ਪਟਿਆਲਾ: ਅਰਬਨ ਅਸਟੇਟ ਵਿਖੇ ਕੁਝ ਵਿਅਕਤੀਆਂ ਨੇ ਰੈਸਟੋਰੈਂਟ ਚਾਵਲਾ ਚਿਕਨ ਦੀ ਕੀਤੀ ਭੰਨਤੋੜ, ਕਰਮਚਾਰੀਆਂ ਨਾਲ ਕੁੱਟਮਾਰ:ਪਟਿਆਲਾ : ਅਰਬਨ ਅਸਟੇਟ ਫ਼ੇਜ਼ ਇੱਕ ਪਟਿਆਲਾ ਵਿਖੇ ਉਸ ਸਮੇਂ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ, ਜਦੋਂ ਬੀਤੀ ਦੇਰ ਰਾਤ ਕੁਝ ਵਿਅਕਤੀਆਂ ਨੇ ਨਿੱਜੀ ਰੈਸਟੋਰੈਂਟ ਚਾਵਲਾ ਚਿਕਨ ਅੰਦਰ ਦਾਖ਼ਲ ਹੋ ਕੇ ਭੰਨਤੋੜ ਕਰ ਦਿੱਤੀ ਅਤੇ ਕਰਮਚਾਰੀਆਂ ਦੀ ਕੁੱਟਮਾਰ ਕੀਤੀ। ਇਸ ਦੌਰਾਨ ਰੈਸਟੋਰੈਂਟ ਚਾਵਲਾ ਚਿਕਨ ਦੇ 2 ਕਰਮਚਾਰੀ ਜ਼ਖ਼ਮੀ ਹੋ ਗਏ ਹਨ , ਜੋ ਪਟਿਆਲਾ ਦੇ ਇੱਕ ਨਿੱਜੀ ਹਸਪਤਾਲ ਵਿਖੇ ਜੇਰੇ ਇਲਾਜ ਹਨ।

Patiala Urban Estate Restaurant chawla Chicken Clash ਪਟਿਆਲਾ: ਅਰਬਨ ਅਸਟੇਟ ਵਿਖੇ ਕੁਝ ਵਿਅਕਤੀਆਂ ਨੇ ਰੈਸਟੋਰੈਂਟ ਚਾਵਲਾ ਚਿਕਨ ਦੀ ਕੀਤੀ ਭੰਨਤੋੜ, ਕਰਮਚਾਰੀਆਂ ਨਾਲ ਕੁੱਟਮਾਰ

ਮਿਲੀ ਜਾਣਕਾਰੀ ਅਨੁਸਾਰ ਬੀਤੀ ਦੇਰ ਰਾਤ ਚਾਵਲਾ ਚਿਕਨ ਅਤੇ ਦੂਸਰੇ ਨਿੱਜੀ ਰੈਸਟੋਰੈਂਟ ਵਾਲਿਆਂ ਵਿਚਾਲੇ ਕਿਸੇ ਗੱਲ ਨੂੰ ਲੈ ਕੇ ਆਪਸ ਵਿਚ ਤਕਰਾਰ ਹੋ ਗਈ, ਜਿਸ ਤੋਂ ਬਾਅਦ ਇਸ ਝਗੜੇ ਨੇ ਕੁੱਟਮਾਰ ਦਾ ਰੂਪ ਧਾਰਨ ਕਰ ਲਿਆ। ਇਸ ਦੌਰਾਨ ਦੂਸਰੇ ਨਿੱਜੀ ਰੈਸਟੋਰੈਂਟ ਵਾਲਿਆਂ ਨੇ ਰੈਸਟੋਰੈਂਟ ਚਾਵਲਾ ਚਿਕਨ ਦੀ ਭੰਨਤੋੜ ਕੀਤੀ ਅਤੇ ਉਨ੍ਹਾਂ ਦੇ ਕਰਮਚਾਰੀਆਂ ਨੂੰ ਜ਼ਖ਼ਮੀ ਕਰ ਦਿੱਤਾ ਹੈ।

Patiala Urban Estate Restaurant chawla Chicken Clash ਪਟਿਆਲਾ: ਅਰਬਨ ਅਸਟੇਟ ਵਿਖੇ ਕੁਝ ਵਿਅਕਤੀਆਂ ਨੇ ਰੈਸਟੋਰੈਂਟ ਚਾਵਲਾ ਚਿਕਨ ਦੀ ਕੀਤੀ ਭੰਨਤੋੜ, ਕਰਮਚਾਰੀਆਂ ਨਾਲ ਕੁੱਟਮਾਰ

ਇਸ ਦੌਰਾਨ ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ। ਓਥੇ ਦੁਕਾਨ ਦਾ ਕਾਫ਼ੀ ਨੁਕਸਾਨ ਹੋ ਗਿਆ ਹੈ। ਇਸ ਸੀਸੀਟੀਵੀ ਵੀਡੀਓ ਵਿਚ ਇੱਕ ਹਮਲਾਵਰ ਵਿਅਕਤੀ ਮੌਕੇ 'ਤੇ ਪਹੁੰਚੇ ਪੁਲਿਸ ਮੁਲਾਜ਼ਮਾਂ ਦੀ ਵੀ ਖਿੱਚ ਧੂਹ ਕਰਦਾ ਦਿਖਾਈ ਦੇ ਰਿਹਾ ਹੈ।

-PTCNews

Related Post