ਪਤਨੀ ਦੇ ਭਤੀਜੇ ਨਾਲ ਨਾਜ਼ਾਇਜ ਸਬੰਧਾਂ ਤੋਂ ਦੁਖੀ ਘਰਵਾਲੇ ਨੇ ਦੋਵਾਂ ਨੂੰ ਮਾਰੀ ਗੋਲੀ

By  Shanker Badra December 6th 2019 09:05 PM

ਪਤਨੀ ਦੇ ਭਤੀਜੇ ਨਾਲ ਨਾਜ਼ਾਇਜ ਸਬੰਧਾਂ ਤੋਂ ਦੁਖੀ ਘਰਵਾਲੇ ਨੇ ਦੋਵਾਂ ਨੂੰ ਮਾਰੀ ਗੋਲੀ:ਪਟਿਆਲਾ :ਪਟਿਆਲਾ ਦੇ ਪਿੰਡ ਨੈਣ ਕਲਾਂ ਵਿਖੇ ਇਕ ਵਿਅਕਤੀ ਨੇ ਆਪਣੀ ਪਤਨੀ ਤੇ ਭਤੀਜੇ ਨੂੰ ਗੋਲੀ ਮਾਰ ਦਿੱਤੀ ਹੈ, ਜਿਸ ਨਾਲ ਦੋਵੇਂ ਗੰਭੀਰ ਜਖ਼ਮੀ ਹੋ ਗਏ। ਜਿਸ ਤੋਂ ਬਾਅਦ ਗੰਭੀਰ ਹਾਲਤ 'ਚ ਜਖ਼ਮੀ ਚਾਚੀ ਤੇ ਭਤੀਜੇ ਨੂੰ ਇਲਾਜ ਲਈ ਰਜਿੰਦਰਾ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਹੈ। ਜ਼ਖਮੀਆਂ ਦੀ ਪਛਾਣ ਹਰਵਿੰਦਰ ਕੌਰ (28) ਤੇ ਗੁਰਪ੍ਰੀਤ ਸਿੰਘ ਪੁੱਤਰ ਕਸ਼ਮੀਰਾ ਸਿੰਘ (22) ਸਾਲ ਵਜੋਂ ਹੋਈ ਹੈ।

Patiala Village Nain Kalan husband shot Wife And Nephew ਪਤਨੀ ਦੇ ਭਤੀਜੇਨਾਲ ਨਾਜ਼ਾਇਜ ਸਬੰਧਾਂ ਤੋਂ ਦੁਖੀ ਘਰਵਾਲੇ ਨੇ ਦੋਵਾਂ ਨੂੰ ਮਾਰੀ ਗੋਲੀ

ਦੱਸਿਆ ਜਾਂਦਾ ਹੈ ਕਿ ਪਿੰਡ ਨੈਣ ਕਲਾਂ ਦੇ ਵਾਸੀ ਗੁਰਪ੍ਰੀਤ ਸਿੰਘ ਨੇ ਅਪਣੀ ਪਤਨੀ ਨੂੰ ਦੋ ਗੋਲੀਆਂ ਮਾਰੀ ਤੇ ਕੁੱਝ ਸਮੇਂ ਬਾਅਦ ਆਪਣੇ ਭਤੀਜੇ ਨੂੰ 5 ਗੋਲੀਆਂ ਮਾਰੀ।ਮਿਲੀ ਜਾਣਕਾਰੀ ਅਨੁਸਾਰ ਹਰਵਿੰਦਰ ਕੌਰ ਤੇ ਉਸਦਾ ਭਤੀਜਾ ਗੁਰਦੀਪ ਸਿੰਘ ਪਿਛਲੇ ਦਿਨੀਂ ਘਰੋਂ ਫਰਾਰ ਹੋ ਗਏ ਸਨ ਤੇ ਇਨ੍ਹਾਂ ਦੀ ਭਾਲ ਕਰਨ ਉਪਰੰਤ ਦੋਵਾਂ ਨੂੰ ਹਿਸਾਰ (ਹਰਿਆਣਾ) ਨੇੜੇ ਤੋਂ ਬਰਾਮਦ ਕੀਤਾ ਗਿਆ ਸੀ।

Patiala Village Nain Kalan husband shot Wife And Nephew ਪਤਨੀ ਦੇ ਭਤੀਜੇਨਾਲ ਨਾਜ਼ਾਇਜ ਸਬੰਧਾਂ ਤੋਂ ਦੁਖੀ ਘਰਵਾਲੇ ਨੇ ਦੋਵਾਂ ਨੂੰ ਮਾਰੀ ਗੋਲੀ

ਇਸ ਤੋਂ ਬਾਅਦ ਦੋਵਾਂ ਪਰਿਵਾਰਾਂ ਦੀ ਆਪਸੀ ਸਹਿਮਤੀ ਹੋ ਗਈ ਤੇ ਗੁਰਪ੍ਰੀਤ ਸਿੰਘ ਆਪਣੀ ਪਤਨੀ ਹਰਵਿੰਦਰ ਕੌਰ ਨੂੰ ਆਪਣੇ ਘਰ ਲੈ ਗਿਆ ਪਰ ਗੁਰਪ੍ਰੀਤ ਆਪਣੇ ਅੰਦਰ ਰੌਅ ਨੂੰ ਦਬੀ ਬੈਠਾ ਸੀ ਤੇ ਚਾਚੀ ਤੇ ਭਤੀਜੇ ਵਿਚਕਾਰ ਨਾਜ਼ਾਇਜ ਸਬੰਧਾਂ ਨੂੰ ਬਰਦਾਸ਼ਤ ਨਹੀਂ ਕਰ ਸਕਿਆ ਤੇ ਅੱਜ ਦੁਪਹਿਰ ਉਸਨੇ ਆਪਣੀ ਪਤਨੀ ਤੇ ਭਤੀਜੇ 'ਤੇ ਗੋਲੀ ਚਲਾ ਦਿੱਤੀ ਤੇ ਮੌਕੇ ਤੋਂ ਫਰਾਰ ਹੋ ਗਿਆ ਹੈ।ਸਦਰ ਪੁਲਿਸ ਪਟਿਆਲਾ ਮਾਮਲੇ ਦੀ ਜਾਂਚ ਕਰ ਰਹੀ ਹੈ।

-PTCNews

Related Post