ਮਾਤਮ 'ਚ ਬਦਲੀਆਂ ਵਿਆਹ ਦੀਆਂ ਖ਼ੁਸ਼ੀਆਂ , ਲਾੜੇ ਦੀ ਬਰਾਤ ਨਾਲ ਵਿਦਾ ਹੋਈ ਅਰਥੀ , ਪੜ੍ਹੋ ਪੂਰੀ ਖ਼ਬਰ

By  Shanker Badra July 9th 2019 06:55 PM

ਮਾਤਮ 'ਚ ਬਦਲੀਆਂ ਵਿਆਹ ਦੀਆਂ ਖ਼ੁਸ਼ੀਆਂ , ਲਾੜੇ ਦੀ ਬਰਾਤ ਨਾਲ ਵਿਦਾ ਹੋਈ ਅਰਥੀ , ਪੜ੍ਹੋ ਪੂਰੀ ਖ਼ਬਰ:ਪਟਨਾ : ਬਿਹਾਰ ਵਿਖੇ ਮੰਚ 'ਤੇ ਬੈਠੇ ਲਾੜੇ ਅਤੇ ਉਸ ਦੇ ਭਰਾ ਨੂੰ ਗੋਲੀ ਲੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਵਾਰਦਾਤ ਦੌਰਾਨ ਲਾੜੇ ਦੀ ਮੌਤ ਹੋ ਗਈ ਹੈ ਅਤੇ ਉਸਦਾ ਗੰਭੀਰ ਜ਼ਖਮੀ ਹੋ ਗਿਆ ਹੈ।ਜਿਸ ਤੋਂ ਬਾਅਦ ਦੋ ਘਰਾਂ ਦੇ ਵਿਆਹ ਦੀਆਂ ਖ਼ੁਸ਼ੀਆਂ ਮਾਤਮ 'ਚ ਬਦਲ ਗਈਆਂ ਹਨ। ਇਹ ਘਟਨਾ ਬਿਹਾਰ ਦੇ ਦਾਨਾਪੁਰ ਨਾਲ ਲਗਦੇ ਸ਼ਾਹਪੁਰ ਦੇ ਵਿਜੈਨਗਰ 'ਚ ਵਾਪਰੀ ਹੈ।

Patna groom celebratory firing by close friends and died in the hospital later ਮਾਤਮ 'ਚ ਬਦਲੀਆਂ ਵਿਆਹ ਦੀਆਂ ਖ਼ੁਸ਼ੀਆਂ , ਲਾੜੇ ਦੀ ਬਰਾਤ ਨਾਲ ਵਿਦਾ ਹੋਈ ਅਰਥੀ , ਪੜ੍ਹੋ ਪੂਰੀ ਖ਼ਬਰ

ਮਿਲੀ ਜਾਣਕਾਰੀ ਮੁਤਾਬਕ ਓਥੇ ਧੂਮਧਾਮ ਤੇੇ ਗਾਜੇ-ਵਾਜੇ ਨਾਲ ਬਰਾਤ ਆਈ ਅਤੇ ਜੈਮਾਲਾ ਦੀ ਰਸਮ ਹੋਈ। ਇਸ ਤੋਂ ਬਾਅਦ ਫੋਟੋ ਸੈਸ਼ਨ ਚੱਲ ਰਿਹਾ ਸੀ ਕਿ ਮੰਚ 'ਤੇ ਬੈਠੇ ਲਾੜੇ ਅਤੇ ਉਸ ਦੇ ਭਰਾ ਨੂੰ ਗੋਲ਼ੀ ਲੱਗੀ ਅਤੇ ਭਾਜੜ ਮੱਚ ਗਈ ,ਇਹ ਦੇਖਦੇ ਹੀ ਲਾੜੀ ਬੇਹੋਸ਼ ਹੋ ਗਈ।ਇਸ ਘਟਨਾ ਤੋਂ ਬਾਅਦ ਲਾੜੇ ਅਤੇ ਉਸਦੇ ਭਰਾ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ, ਜਿੱਥੇ ਲਾੜੇ ਦੀ ਮੌਤ ਹੋ ਗਈ ਜਦਕਿ ਲਾੜੇ ਦੇ ਭਰਾ ਦੀ ਹਾਲਤ ਵੀ ਨਾਜ਼ੁਕ ਬਣੀ ਹੋਈ ਹੈ।

Patna groom celebratory firing by close friends and died in the hospital later ਮਾਤਮ 'ਚ ਬਦਲੀਆਂ ਵਿਆਹ ਦੀਆਂ ਖ਼ੁਸ਼ੀਆਂ , ਲਾੜੇ ਦੀ ਬਰਾਤ ਨਾਲ ਵਿਦਾ ਹੋਈ ਅਰਥੀ , ਪੜ੍ਹੋ ਪੂਰੀ ਖ਼ਬਰ

ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਇੱਕ ਜ਼ਹਿਰੀਲੇ ਸੱਪ ਨੇ ਘਰ ‘ਚ ਵੜ ਕੇ ਮਾਂ-ਧੀ ਨੂੰ ਡੰਗਿਆ , ਮਗਰੋਂ ਸੱਪ ਲੈ ਕੇ ਪਹੁੰਚੀਆਂ ਹਸਪਤਾਲ

ਇਸ ਮਾਮਲੇ ਦੀ ਜਾਣਕਾਰੀ ਮਿਲਦੇ ਹੀ ਸਥਾਨਕ ਪੁਲਿਸ ਮੌਕੇ 'ਤੇ ਪਹੁੰਚੀ। ਪੁਲਿਸ ਮੁਤਾਬਿਕ ਘਟਨਾ ਉਸ ਵੇਲੇ ਹੋਈ ਜਦੋਂ ਵਿਆਹ 'ਚ ਜੈਮਾਲਾ ਦਾ ਪ੍ਰੋਗਰਾਮ ਹੋ ਰਿਹਾ ਸੀ। ਇਸੇ ਦੌਰਾਨ ਉੱਥੇ ਮੌਜੂਦ ਬਰਾਤੀ ਧਿਰ ਵਲੋਂ ਫਾਇਰਿੰਗ ਕੀਤੀ ਜਾ ਰਹੀ ਸੀ।ਫਾਇਰਿੰਗ ਦੌਰਾਨ ਨਿਕਲੀ ਗੋਲ਼ੀ ਲਾੜੇ ਸਮੇਤ ਉਸ ਦੇ ਭਰਾ ਨੂੰ ਜਾ ਲੱਗੀ।

-PTCNews

Related Post