ਪੀਏਯੂ ਲੁਧਿਆਣਾ ਦੇ ਵਿਦਿਅਰਾਥੀ ਨਰਮਾ ਪੱਟੀ ਖੇਤਰ ਵਿੱਚ ਕਿਸਾਨੀ ਸੰਕਟ ਦੇ ਹੱਲ ਲਈ ਅੱਗੇ ਆਏ

By  Shanker Badra June 11th 2018 05:51 PM

ਪੀਏਯੂ ਲੁਧਿਆਣਾ ਦੇ ਵਿਦਿਅਰਾਥੀ ਨਰਮਾ ਪੱਟੀ ਖੇਤਰ ਵਿੱਚ ਕਿਸਾਨੀ ਸੰਕਟ ਦੇ ਹੱਲ ਲਈ ਅੱਗੇ ਆਏ:ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਦੇ ਵਿਦਿਆਰਥੀ ਨਰਮਾ ਪੱਟੀ ਵਿੱਚ ਕਿਸਾਨੀ ਸੰਕਟ ਦੇ ਹੱਲ ਲਈ ਅੱਗੇ ਆਏ ਹਨ।ਇਸ ਸੰਬੰਧੀ ਅੱਜ ਡੀਨ,ਖੇਤੀਬਾੜੀ ਕਾਲਜ ਡਾ: ਸੁਰਿੰਦਰ ਸਿੰਘ ਕੁੱਕਲ ਨੇ ਦੱਸਿਆ ਕਿ ਪਿਛਲੇ ਕੁਝ ਸਾਲਾਂ ਤੋਂ ਨਰਮਾ ਪੱਟੀ ਖੇਤਰ ਵਿੱਚ ਚਿੱਟੀ ਮੱਖੀ ਅਤੇ ਹੋਰ ਸਮਸਿੱਆਵਾਂ ਦੇ ਹੱਲ ਲਈ ਪੀਏਯੂ ਦੇ ਵਿਗਿਆਨੀ ਲਗਾਤਾਰ ਸਰਗਰਮ ਰਹੇ ਹਨ। 2015 ਵਿੱਚ ਬੁਰੀ ਤਰ੍ਹਾਂ ਨੁਕਸਾਨੀ ਗਈ ਨਰਮੇ ਦੀ ਫਸਲ ਬਾਰੇ ਵਿਗਿਆਨੀਆਂ ਦੀ ਖੋਜ ਅਤੇ ਸਿਫਾਰਸ਼ਾਂ ਦੇ ਸਦਕਾ 2016 ਅਤੇ 17 ਵਿੱਚ ਨਰਮੇ ਦੀ ਭਰਪੂਰ ਫਸਲ ਸਾਹਮਣੇ ਆਈ।

ਇਹ ਪੀਏਯੂ ਦੇ ਅਧਿਕਾਰੀਆਂ,ਖੇਤੀ ਮਾਹਿਰਾਂ,ਵਿਦਿਆਰਥੀਆਂ ਅਤੇ ਖੇਤੀ ਵਿਭਾਗ ਦੇ ਆਪਸੀ ਸਹਿਯੋਗ ਸਦਕਾ ਹੀ ਸੰਭਵ ਹੋ ਸਕਿਆ।ਡਾ. ਕੁੱਕਲ ਨੇ ਖੁਸ਼ੀ ਜ਼ਾਹਿਰ ਕਰਦਿਆਂ ਦੱਸਿਆ ਕਿ ਇਸ ਵਾਰ ਵੀ ਪੀਏਯੂ ਦੇ ਖੇਤੀ ਵਿਗਿਆਨ ਦੇ ਵਿਦਿਆਰਥੀ ਨਰਮਾ ਪੱਟੀ ਦੇ ਇਸ ਇਲਾਕੇ ਵਿੱਚ ਸਹਿਯੋਗ ਦੇਣ ਲਈ ਅੱਗੇ ਆਏ ਹਨ।

ਇਥੇ ਜ਼ਿਕਰਯੋਗ ਹੈ ਕਿ ਯੂਨੀਵਰਸਿਟੀ ਵਿਦਿਆਰਥੀਆਂ ਦੇ ਵਿਹਾਰਕ ਗਿਆਨ ਲਈ ਹਮੇਸ਼ਾਂ ਯਤਨ ਕਰਦੀ ਰਹੀ ਹੈ।ਵਿਦਿਆਰਥੀਆਂ ਨੇ ਵੀ ਆਪਣੇ ਸਿਧਾਂਤਕ ਗਿਆਨ ਨੂੰ ਅਮਲੀ ਰੂਪ ਵਿੱਚ ਸਮਝਣ ਦੇ ਇਸ ਮੌਕੇ ਪ੍ਰਤੀ ਵਿਸ਼ੇਸ਼ ਉਤਸ਼ਾਹ ਦਾ ਪ੍ਰਗਟਾਵਾ ਕੀਤਾ।

-PTCNews

Related Post