ਗੂਗਲ ਤੇ ਪੇਟੀਐਮ ਦੀ ਟੱਕਰ ਦਾ ਭਾਰਤੀਆਂ ਨੂੰ ਹੋਵੇਗਾ ਫਾਇਦਾ ?

By  Jagroop Kaur October 5th 2020 03:45 PM -- Updated: October 5th 2020 04:14 PM

ਪੇਟੀਐੱਮ ਤੇ ਗੂਗਲ ਵਿਚ ਵਿਵਾਦ ਚੱਲ ਰਿਹਾ ਹੈ ,ਇਸ ਵਿਵਾਦ ਤੋਂ ਬਾਅਦ ਹੁਣ ਪੇਟੀਐਮ ਨੇ ਆਪਣਾ ਖ਼ੁਦ ਦਾ ਮਿਨੀ ਐਪ ਸਟੋਰ ਤਿਆਰ ਕੀਤਾ ਕਰ ਲਿਆ ਹੈ। ਲਾਂਚ ਕਰਨ ਤੋਂ ਬਾਅਦ ਪੇਟੀਐੱਮ ਨੇ ਦਾਅਵਾ ਕੀਤਾ ਹੈ ਕਿ ਇਸ 'ਚ ਓਲਾ, ਰੈਪੀਡੋ, 1MG ਅਤੇ ਡੋਮਿਨੋਜ਼ ਪੀਜ਼ਾ ਵਰਗੇ ਕਰੀਬ 300 ਤੋਂ ਜ਼ਿਆਦਾ ਐਪਸ ਨੂੰ ਜੋੜਿਆ ਜਾ ਰਿਹਾ ਹੈ, ਜਿਸ 'ਚ ਮਿਨੀ ਐਪ ਸਟੋਰ ਨੂੰ ਤੁਸੀਂ ਪੇਟੀਐੱਮ ਐਪ ਦੇ ਮੇਨ ਸੈਕਸ਼ਨ ਤੋਂ ਹੀ ਐਕਸੈਸ ਕਰ ਸਕੋਗੇ ਜਿਥੇ ਤੁਸੀਂ ਆਮ ਤੌਰ ’ਤੇ ਬਿੱਲ ਆਦਿ ਦਾ ਭੁਗਤਾਨ ਕਰਦੇ ਹੋ।

Android | Android Central

ਭਾਰਤੀਆਂ ਨੂੰ ਹੋਵੇਗਾ ਫਾਇਦਾ ?

ਦਸਣਯੋਗ ਹੈ ਕਿ ਜਿਨ੍ਹਾਂ ਭਾਰਤੀ ਡਿਵੈਲਪਰਾਂ ਦਾ ਗੂਗਲ ਨਾਲ ਸਖ਼ਤ ਨਿਯਮਾਂ ਨੂੰ ਲੈ ਕੇ ਵਿਵਾਦ ਹੋਇਆ ਹੈ ਉਨ੍ਹਾਂ ਨੂੰ ਹੁਣ ਕੁਝ ਸਮੇਂ ਤੋਂ ਦੇਸੀ ਐਪ ਸਟੋਰ ਦੀ ਲੋੜ ਮਹਿਸੂਸ ਹੋਣ ਲੱਗੀ ਸੀ। ਇਸੇ ਗੱਲ ’ਤੇ ਧਿਆਨ ਦਿੰਦੇ ਹੋਏ ਪੇਟੀਐੱਮ ਨੇ ਇਸ ਮਿਨੀ ਐਪ ਸਟੋਰ ਨੂੰ ਲਾਂਚ ਕੀਤਾ ਹੈ। ਇਸ ਦੀ ਸਭ ਤੋਂ ਵੱਡੀ ਖ਼ਾਸੀਅਤ ਹੈ ਕਿ ਭਾਰਤੀ ਐਪ ਡਿਵੈਲਪਰਾਂ ਨੂੰ ਇਸ ’ਤੇ ਆਪਣੀ ਕਮਿਸ਼ਨ ਦਾ 30 ਫੀਸਦੀ ਹਿੱਸਾ ਵੀ ਨਹੀਂ ਦੇਣਾ ਹੋਵੇਗਾ।

Paytm is back up on the Play Store within hours of its takedown

ਗੂਗਲ ਨੇ ਸਖ਼ਤ ਕੀਤੇ ਪਲੇਅ ਸਟੋਰ ਦੇ ਨਿਯਮ

ਦੱਸ ਦੇਈਏ ਕਿ ਕੁਝ ਦਿਨ ਪਹਿਲਾਂ ਗੂਗਲ ਨੇ ਪੇਟੀਐੱਮ ਐਪ ਨੂੰ ਅਸਥਾਈ ਤੌਰ ’ਤੇ ਪਲੇਅ ਸਟੋਰ ਤੋਂ ਹਟਾ ਦਿੱਤਾ ਸੀ। ਗੂਗਲ ਨੇ ਪੇਟੀਐੱਮ ’ਤੇ ਨਿਯਮਾਂ ਦਾ ਉਲੰਘਣ ਅਤੇ ਸੱਟੇਬਾਜ਼ੀ ਤੇ ਜੂਏ ਵਰਗੀਆਂ ਗਤੀਵਿਧੀਆਂ ਨੂੰ ਉਤਸ਼ਾਹ ਦੇਣ ਦਾ ਦੋਸ਼ ਲਗਾਇਆ ਸੀ। ਇਸੇ ਤਰ੍ਹਾਂ ਗੂਗਲ ਨੇ ਨਿਯਮਾਂ ਦੇ ਉਲੰਘਣ ਦਾ ਸਵਿਗੀ ਅਤੇ ਜ਼ੋਮਾਟੋ ਨੂੰ ਵੀ ਨੋਟਿਸ ਭੇਜਿਆ ਸੀ। ਹੁਣ ਤਿੰਨਾਂ ਐਪਸ ਦੀ ਗੂਗਲ ਪਲੇਅ ਸਟੋਰ ’ਤੇ ਵਾਪਸੀ ਹੋ ਗਈ ਹੈ। ਜਿਸ ਨਾਲ ਯੂਜ਼ਰਸ ਨੂੰ ਆਉਣ ਆਉਣ ਵਾਲੇ ਸਮੇਂ 'ਚ ਲਾਹਾ ਮਿਲੇਗਾ।

Related Post