ਮਿਸਬਾਹ ਉੱਲ ਹੱਕ ਬਣੇ ਪਾਕਿ ਕ੍ਰਿਕਟ ਟੀਮ ਦੇ ਨਵੇਂ ਕੋਚ, ਵਕਾਰ ਯੂਨਿਸ ਨੂੰ ਵੀ ਮਿਲੀ ਵੱਡੀ ਜ਼ਿੰਮੇਵਾਰੀ

By  Jashan A September 4th 2019 04:36 PM

ਮਿਸਬਾਹ ਉੱਲ ਹੱਕ ਬਣੇ ਪਾਕਿ ਕ੍ਰਿਕਟ ਟੀਮ ਦੇ ਨਵੇਂ ਕੋਚ, ਵਕਾਰ ਯੂਨਿਸ ਨੂੰ ਵੀ ਮਿਲੀ ਵੱਡੀ ਜ਼ਿੰਮੇਵਾਰੀ,ਨਵੀਂ ਦਿੱਲੀ: ਪਾਕਿਸਤਾਨ ਕ੍ਰਿਕਟ ਬੋਰਡ ਨੇ ਅੱਜ ਪਾਕਿਸਤਾਨ ਕ੍ਰਿਕਟ ਟੀਮ ਦੇ ਨਵੇਂ ਕੋਚ ਦਾ ਐਲਾਨ ਕਰ ਦਿੱਤਾ ਹੈ। ਜਿਸ ਦੌਰਾਨ ਬੋਰਡ ਨੇ ਪਾਕਿ ਦੇ ਦਿੱਗਜ ਖਿਡਾਰੀ ਤੇ ਸਾਬਕਾ ਕਪਤਾਨ ਮਿਸਬਾਹ ਉੱਲ ਹੱਕ ਨੂੰ ਤਿੰਨਾਂ ਫਾਰਮੈਟਾਂ 'ਚ ਟੀਮ ਦੇ ਮੁੱਖ ਕੋਚ ਅਤੇ ਚੋਣਕਰਤਾ ਅਹੁਦੇ ਦੀ ਜਿੰਮੇਵਾਰੀ ਸੌਂਪ ਦਿੱਤੀ ਹੈ।

https://twitter.com/TheRealPCB/status/1169176898125094912?s=20

ਉਥੇ ਹੀ ਬੋਰਡ ,ਨੇ ਮਿਸਬਾਹ ਦੀ ਸਿਫਾਰਿਸ਼ 'ਤੇ ਸਾਬਕਾ ਤੇਜ਼ ਗੇਂਦਬਾਜ਼ ਵਕਾਰ ਯੂਨਿਸ ਨੂੰ ਟੀਮ ਦਾ ਨਵਾਂ ਗੇਂਦਬਾਜ਼ੀ ਕੋਚ ਬਣਾਇਆ ਗਿਆ ਹੈ, ਮਿਸਬਾਹ ਅਤੇ ਵਕਾਰ ਇਸ ਤੋਂ ਪਹਿਲਾਂ ਵੀ ਮਈ 2014 ਤੋਂ ਅਪ੍ਰੈਲ 2016 ਤੱਕ ਦੋਨੋਂ ਕਪਤਾਨ ਅਤੇ ਕੋਚ ਦੇ ਤੌਰ 'ਤੇ ਕੰਮ ਕਰ ਚੁੱਕੇ ਹਨ।

ਹੋਰ ਪੜ੍ਹੋ:ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਦੇ ਪੁਤਲੇ ਦੀ ਮੈਡਮ ਤੁਸਾਦ ਮਿਊਜ਼ੀਅਮ 'ਚ ਹੋਈ ਘੁੰਡ-ਚੁਕਾਈ

https://twitter.com/TheRealPCB/status/1169183414064431104?s=20

ਕੋਚ ਬਣਨ ਮਗਰੋਂ ਮਿਸਬਾਹ ਨੇ ਕਿਹਾ, ਇਹ ਮੇਰੇ ਲਈ ਸਨਮਾਨ ਦੀ ਗੱਲ ਹੈ ਅਤੇ ਉਸ ਤੋਂ ਵੀ ਵੱਧ ਕੇ ਇਕ ਵੱਡੀ ਜ਼ਿੰਮੇਵਾਰੀ ਹੈ ਕਿਉਂਕਿ ਅਸੀਂ ਕ੍ਰਿਕਟ ਹੀ ਜਿਉਂਦੇ ਹਾਂ ਅਤੇ ਸਾਡੇ ਸਾਹਾਂ 'ਚ ਵਸਿਆ ਹੋਇਆ ਹੈ।

https://twitter.com/TheRealPCB/status/1169184860495368192?s=20

ਉਨ੍ਹਾਂ ਨੇ ਕਿਹਾ , ਮੈਨੂੰ ਪਤਾ ਹੈ ਕਿ ਸਾਡੇ ਤੋਂ ਕਾਫ਼ੀ ਜ਼ਿਆਦਾ ਉਮੀਦਾਂ ਹਨ, ਪਰ ਮੈਂ ਇਸ ਦੇ ਲਈ ਪੂਰੀ ਤਰ੍ਹਾਂ ਨਾਲ ਤਿਆਰ ਹਾਂ। ਜੇਕਰ ਮੈਂ ਇਸ ਦੇ ਲਈ ਤਿਆਰ ਨਹੀਂ ਰਹਿੰਦਾ ਤਾਂ ਕਦੇ ਵੀ ਆਪਣਾ ਨਾਂ ਅੱਗੇ ਨਹੀਂ ਵਧਾਉਂਦਾ।

-PTC News

Related Post