ਗੰਦੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਲੋਕ ਪ੍ਰੇਸ਼ਾਨ, ਕਾਂਗਰਸੀ ਕੌਂਸਲਰ 'ਤੇ ਲਗਾਏ ਗੰਭੀਰ ਇਲਜ਼ਾਮ

By  Jashan A July 27th 2021 12:49 PM

ਖੰਨਾ: ਸਾਉਣ ਦਾ ਮਹੀਨਾ ਸ਼ੁਰੂ ਹੋਣ ਦੇ ਕਾਰਨ ਬਰਸਾਤਾਂ (Rainfall) ਸ਼ੁਰੂ ਹੋ ਜਾਂਦੀਆਂ ਹਨ, ਜਿਥੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲਦੀ ਹੈ, ਉਥੇ ਹੀ ਇਹ ਬਰਸਾਤ ਲੋਕਾਂ ਲਈ ਪ੍ਰੇਸ਼ਾਨੀਆਂ ਦਾ ਸਬੱਬ ਬਣ ਜਾਂਦੀ ਹੈ। ਅਜਿਹਾ ਹੀ ਕੁਝ ਦੇਖਣ ਨੂੰ ਮਿਲ ਰਿਹਾ ਹੈ ਖੰਨਾ (Khanna) ਦੇ ਕਰਤਾਰ ਨਗਰ ਵਾਰਡ ਨੰਬਰ 17 'ਚ ਜਿਥੇ ਗੰਦੇ ਪਾਣੀ ਦੀ ਨਿਕਾਸੀ (Water Logging Problems) ਨਾ ਹੋਣ ਕਾਰਨ ਲੋਕ ਪ੍ਰੇਸ਼ਾਨ ਹਨ। ਸਥਾਨਕ ਲੋਕਾਂ ਵੱਲੋਂ ਇਲਜ਼ਾਮ ਲਗਾਇਆ ਜਾ ਰਿਹਾ ਹੈ ਕਿ ਕਾਂਗਰਸੀ ਕੌਂਸਲਰ ਜਾਨ ਬੁੱਝ ਕੇ ਕੰਮ ਨਹੀਂ ਕਰਵਾ ਰਿਹਾ, ਜਿਸ ਕਾਰਨ ਖਾਲੀ ਪ੍ਲਾਟਾ ਵਿੱਚ ਪਾਣੀ ਭਰ ਗਿਆ ਹੈ ਅਤੇ ਨਿਕਾਸੀ ਨਾ ਹੋਣ ਕਰਨ ਇਸ ਨੇ ਛੱਪੜ ਦਾ ਰੂਪ ਧਾਰ ਲਿਆ ਹੈ।

ਲੋਕਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਪਿਛਲੇ 6-7 ਸਾਲ ਟੋਬੇ ਦੇ ਗੰਦੇ ਪਾਣੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਗੰਦੇ ਪਾਣੀ ਕਾਰਨ ਲੋਕ ਭਿਆਨਕ ਬਿਮਾਰੀਆਂ ਦੇ ਵੀ ਸ਼ਿਕਾਰ ਹੋ ਰਹੇ ਹਨ। ਇਲਾਕੇ ਦੇ ਕੌਂਸ਼ਲਰ ਵੀ ਲੋਕਾਂ ਦੀਆਂ ਸਮੱਸਿਆਵਾਂ ਵੱਲ ਧਿਆਨ ਨਹੀਂ ਦੇ ਰਹੇ। ਸੀਵਰੇਜ਼ ਬੋਰਡ ਦੇ ਕਰਮਚਾਰੀ ਵੱਲੋਂ ਹੌਦੀਆਂ ਦੇ ਕੂਨਸ਼ੇਸਨ ਕਰਾਉਣ ਲਈ ਦੋ ਤੋਂ ਤਿੰਨ ਹਜ਼ਾਰ ਦੀ ਮੰਗ ਕਰ ਰਹੇ ਹਨ। ਗ਼ਰੀਬ ਲੋਕਾਂ ਦੀ ਕਾਂਗਰਸ ਸਰਕਾਰ (Punjab Congress) ਲੁੱਟ ਹੋ ਰਹੀ ਹੈ। ਸੁਣਵਾਈ ਕਰਨ ਵਾਲਾ ਕੋਈ ਨਹੀਂ।

ਹੋਰ ਪੜ੍ਹੋ: ਪੋਰਨ ਦੇਖਣ ਦਾ ਫਰਜ਼ੀ ਪੁਲਿਸ ਨੋਟਿਸ ਭੇਜ ਕੇ ਵਸੂਲਦੇ ਸਨ ਜ਼ੁਰਮਾਨਾ, ਭਾਰਤੀ ਮਾਸਟਰਮਾਇੰਡ ਸਮੇਤ 3 ਗ੍ਰਿਫਤਾਰ

ਉਧਰ ਲੋਕਾਂ ਦਾ ਸਾਰ ਲੈਣ ਲਈ ਅਕਾਲੀ ਦਲ ਦੇ ਕੇਂਦਰੀ ਵਰਕਿੰਗ ਕਮੇਟੀ ਮੈਂਬਰ ਯਾਦਵਿੰਦਰ ਸਿੰਘ ਯਾਦੂ ਤੇ ਅਕਾਲੀ ਦਲ ਦੇ ਵਾਰਡ ਇੰਚਾਰਜ ਬਲਵੰਤ ਸਿੰਘ ਲੋਹਟ ਮੌਕੇ ’ਤੇ ਪੁੱਜੇ।

ਲੋਕਾਂ ਦੀ ਸਮੱਸਿਆ ਸੁਣੀ, ਯਾਦੂ ਨੇ ਲੋਕਾਂ ਨੂੰ ਵਿਸ਼ਵਾਸ਼ ਦਿਵਾਇਆ ਕਿ ਉਹ ਜਲਦੀ ਹੀ ਸਬੰਧਿਤ ਵਿਭਾਗ ਦੇ ਅਧਿਕਾਰੀਆਂ ਨਾਲ ਗੱਲ ਕਰਕੇ ਲੋਕਾਂ ਨੂੰ ਸਮੱਸਿਆਵਾਂ ਤੋਂ ਨਿਜਾਤ ਦਿਵਾਉਣਗੇ।

-PTC News

Related Post