ਪੈਟਰੋਲ ਤੇ ਡੀਜ਼ਲ ਦੀਆਂ ਵਧ ਰਹੀਆਂ ਕੀਮਤਾਂ ਨੇ ਮਚਾਈ ਹਾਹਾਕਾਰ ,ਲੋਕ ਪਰੇਸ਼ਾਨ

By  Shanker Badra October 15th 2018 02:26 PM -- Updated: October 15th 2018 05:51 PM

ਪੈਟਰੋਲ ਤੇ ਡੀਜ਼ਲ ਦੀਆਂ ਵਧ ਰਹੀਆਂ ਕੀਮਤਾਂ ਨੇ ਮਚਾਈ ਹਾਹਾਕਾਰ ,ਲੋਕ ਪਰੇਸ਼ਾਨ:ਦੇਸ਼ ਭਰ 'ਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ ਲਗਾਤਾਰ ਵਾਧਾ ਜਾਰੀ ਹੈ।ਪੈਟਰੋਲ-ਡੀਜ਼ਲ ਦੀਆਂ ਵਧਦੀਆਂ ਕੀਮਤਾਂ 'ਚ ਰਾਹਤ ਮਿਲਣ ਦੇ ਆਸਾਰ ਅਜੇ ਨਜ਼ਰ ਨਹੀਂ ਆ ਰਹੇ।ਇਸ ਦਾ ਸਿੱਧਾ ਅਸਰ ਆਉਣ ਵਾਲੇ ਤਿਉਹਾਰਾਂ ਦੀ ਖਰੀਦਦਾਰੀ 'ਤੇ ਪਵੇਗਾ।ਪਿਛਲੇ ਲੰਮੇ ਸਮੇਂ ਤੋਂ ਪੈਟਰੋਲ ਅਤੇ ਡੀਜ਼ਲ ਦੀਆਂ ਲਗਾਤਾਰ ਵੱਧ ਰਹੀਆਂ ਕੀਮਤਾਂ ਆਮ ਜਨਤਾ ਲਈ ਪ੍ਰੇਸ਼ਾਨੀ ਦਾ ਸਬੱਬ ਬਣੀਆਂ ਹੋਈਆਂ ਹਨ।

ਦੱਸ ਦਈਏ ਕਿ 4 ਅਕਤੂਬਰ ਨੂੰ ਦੇਸ਼ ਦੇ ਵਿੱਤ ਮੰਤਰੀ ਅਰੁਣ ਜੇਤਲੀ ਨੇ ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ 2.50 ਰੁਪਏ ਫੀ ਲਿਟਰ ਦੀ ਕਟੌਤੀ ਦਾ ਐਲਾਨ ਕੀਤਾ ਸੀ।ਇਸਦੇ ਨਾਲ ਹੀ ਕਈਂ ਸੂਬਿਆਂ ਨੇ ਵੀ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ 2.50 ਰੁਪਏ ਦੀ ਕਟੌਤੀ ਕੀਤੀ ਸੀ ਪਰ ਤੇਲ ਦੀਆਂ ਕੀਮਤਾਂ ਘਟਾਉਣ ਤੋਂ ਇੱਕ ਦਿਨ ਮਗਰੋਂ ਹੀ ਫੇਰ ਤੋਂ ਕੀਮਤਾਂ ਵੱਧਣ ਲੱਗ ਗਈਆਂ, ਜੋ ਲਗਾਤਾਰ ਜਾਰੀ ਹੈ।

ਉਂਝ ਤਾਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ ਹਰ ਰੋਜ਼ ਹੀ ਕੁਝ ਨਾ ਕੁਝ ਵਾਧਾ ਹੁੰਦਾ ਹੈ ਪਰ ਖ਼ਾਸ ਗੱਲ ਇਹ ਹੈ ਕਿ ਕੇਂਦਰ ਸਰਕਾਰ ਨੇ ਜਦੋਂ ਤੋਂ ਤੇਲ ਦੀਆਂ ਕੀਮਤਾਂ ਘਟਾਈਆਂ ਹਨ, ਉਦੋਂ ਤੋਂ ਪੈਟਰੋਲ ਦੀ ਕੀਮਤ 'ਚ ਘੱਟ ਅਤੇ ਡੀਜ਼ਲ ਦੀ ਕੀਮਤ 'ਚ ਵੱਧ ਵਾਧਾ ਵੇਖਣ ਨੂੰ ਮਿਲ ਰਿਹਾ ਹੈ।

ਮੁੰਬਈ ਵਿੱਚ ਅੱਜ ਪੈਟਰੋਲ 88.18 ਰੁਪਏ ਪ੍ਰਤੀ ਲਿਟਰ ਉੱਤੇ ਪੁੱਜ ਗਿਆ ਹੈ।ਇਸ ਤੋਂ ਇਲਾਵਾ ਡੀਜ਼ਲ ਦੀ ਕੀਮਤ ਵਿੱਚ 0.09 ਪੈਸੇ ਦਾ ਵਾਧਾ ਹੋਇਆ ਹੈ।ਹੁਣ ਇਥੇ ਡੀਜ਼ਲ 79.11 ਰੁਪਏ ਪ੍ਰਤੀ ਲਿਟਰ ਨਾਲ ਵਿੱਕ ਰਿਹਾ ਹੈ।

ਦਿੱਲੀ ਵਿੱਚ ਪੈਟਰੋਲ ਦੀ ਕੀਮਤ 82.72 ਰੁਪਏ ਪ੍ਰਤੀ ਲਿਟਰ ਹੋ ਗਈ ਹੈ।ਇਸ ਤੋਂ ਇਲਾਵਾ ਡੀਜ਼ਲ ਦੀ ਕੀਮਤ 'ਚ ਵੀ 0.08 ਪੈਸੇ ਦਾ ਵਾਧਾ ਹੋਇਆ ਹੈ ਜਿਸ ਕਾਰਨ ਡੀਜ਼ਲ 75.46 ਰੁਪਏ ਪ੍ਰਤੀ ਲਿਟਰ ਦੀ ਕੀਮਤ 'ਤੇ ਵਿੱਕ ਰਿਹਾ ਹੈ।

-PTCNews

Related Post