ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ ਗਿਰਾਵਟ ,ਪੰਜਾਬ 'ਚ ਤੇਲ ਅਜੇ ਵੀ ਮਹਿੰਗਾ

By  Shanker Badra June 6th 2018 04:19 PM -- Updated: June 6th 2018 04:23 PM

ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ ਗਿਰਾਵਟ ,ਪੰਜਾਬ 'ਚ ਤੇਲ ਅਜੇ ਵੀ ਮਹਿੰਗਾ:ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ‘ਚ ਬੁੱਧਵਾਰ ਨੂੰ ਵੀ ਮਾਮੂਲੀ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ।ਕੌਮਾਂਤਰੀ ਬਾਜ਼ਾਰ 'ਚ ਕੱਚੇ ਤੇਲ ਦੀਆਂ ਕੀਮਤਾਂ 'ਚ ਆਈ ਗਿਰਾਵਟ ਦੇ ਮੱਦੇਨਜ਼ਰ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ ਰਾਹਤ ਮਿਲੀ ਹੈ।Petrol and Diesel prices fall,Punjab Oil Expensiveਬੁੱਧਵਾਰ ਨੂੰ ਪੈਟਰੋਲ11 ਪੈਸੇ ਅਤੇ ਡੀਜ਼ਲ ਵੀ 8 ਪੈਸੇ ਪ੍ਰਤੀ ਲੀਟਰ ਸਸਤਾ ਹੋਇਆ ਹੈ।ਲਗਾਤਾਰ 8ਵੇਂ ਦਿਨ ਪੈਟਰੋਲ ਅਤੇ ਡੀਜ਼ਲ ਦੇ ਰੇਟ ਘਟੇ ਹਨ।ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਲਗਾਤਾਰ ਘਟਣ ਨਾਲ ਲੋਕਾਂ ਨੂੰ ਥੋੜ੍ਹੀ ਰਾਹਤ ਮਿਲੀ ਹੈ ਪਰ ਪੰਜਾਬ 'ਚ ਅਜੇ ਵੀ ਤੇਲ ਮਹਿੰਗਾ ਮਿਲ ਰਿਹਾ ਹੈ।ਬੁੱਧਵਾਰ ਨੂੰ ਦਿੱਲੀ ‘ਚ ਪੈਟਰੋਲ ਦੀ ਕੀਮਤ 77.72 ਰੁਪਏ ਅਤੇ ਡੀਜ਼ਲ ਦੀ 68.80 ਰੁਪਏ ਪ੍ਰਤੀ ਲੀਟਰ ਦਰਜ ਕੀਤੀ ਗਈ ਹੈ।Petrol and Diesel prices fall,Punjab Oil Expensiveਉੱਥੇ ਹੀ ਗਿਰਾਵਟ ਦੇ ਬਾਅਦ ਵੀ ਪੰਜਾਬ ‘ਚ ਪੈਟਰੋਲ ਦੇ ਰੇਟ ਸਭ ਤੋਂ ਜ਼ਿਆਦਾ ਬਣੇ ਹੋਏ ਹਨ।ਜਲੰਧਰ ‘ਚ ਪੈਟਰੋਲ 82.97 ਰੁਪਏ ਅਤੇ ਡੀਜ਼ਲ 8 ਪੈਸੇ ਘੱਟ ਕੇ 68.70 ਰੁਪਏ ਪ੍ਰਤੀ ਲੀਟਰ ਹੈ।ਇਸ ਤੋਂ ਇਲਾਵਾ ਪਟਿਆਲਾ 'ਚ ਪੈਟਰੋਲ 83.38 ਰੁਪਏ ਅਤੇ ਡੀਜ਼ਲ 69.04 ਰੁਪਏ ਪ੍ਰਤੀ ਲੀਟਰ ਹੈ। 8 ਦਿਨਾਂ 'ਚ ਪੈਟਰੋਲ 71 ਪੈਸੇ ਅਤੇ ਡੀਜ਼ਲ 51 ਪੈਸੇ ਪ੍ਰਤੀ ਲੀਟਰ ਸਸਤਾ ਹੋ ਚੁੱਕਾ ਹੈ। Petrol and Diesel prices fall,Punjab Oil Expensiveਜੇਕਰ ਸਰਕਾਰ ਚਾਹੇ ਤਾਂ ਪੈਟਰੋਲ ਅਤੇ ਡੀਜ਼ਲ 'ਤੇ ਵੈਟ ਘੱਟ ਕਰਕੇ ਲੋਕਾਂ ਨੂੰ ਰਾਹਤ ਦੇ ਸਕਦੀ ਹੈ ਪਰ ਵਿੱਤ ਮੰਤਰੀ ਮਨਪ੍ਰੀਤ ਬਾਦਲ ਨੇ ਵੈਟ ਘਟਾਉਣ ਤੋਂ ਸਾਫ ਇਨਕਾਰ ਕਰ ਦਿੱਤਾ ਹੈ।ਉਨ੍ਹਾਂ ਦਾ ਕਹਿਣਾ ਹੈ ਕਿ ਕੇਂਦਰ ਐਕਸਾਈਜ਼ ਡਿਊਟੀ ਘਟਾਏ,ਪੰਜਾਬ ਦੀ ਆਰਥਿਕ ਸਥਿਤੀ ਚੰਗੀ ਨਹੀਂ ਹੈ।ਕੇਂਦਰ ਨੂੰ ਚਾਹੀਦਾ ਹੈ ਕਿ ਉਹ ਆਪਣੇ ਹਿੱਸੇ 'ਚ ਕਟੌਤੀ ਕਰੇ।

-PTCNews

Related Post