ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ ਹੋਇਆ ਵਾਧਾ ,ਜਾਣੋਂ ਅੱਜ ਦਾ ਰੇਟ

By  Shanker Badra August 31st 2018 02:34 PM

ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ ਹੋਇਆ ਵਾਧਾ ,ਜਾਣੋਂ ਅੱਜ ਦਾ ਰੇਟ:ਦੇਸ਼ ਭਰ ‘ਚ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ‘ਚ ਲਗਾਤਾਰ ਵਾਧਾ ਹੋ ਰਿਹਾ ਹੈ,ਜਿਸ ਕਾਰਨ ਆਮ ਆਦਮੀ ਦੀ ਜੇਬ ‘ਤੇ ਬੋਝ ਵਧਦਾ ਜਾ ਰਿਹਾ ਹੈ।ਸ਼ੁੱਕਰਵਾਰ ਨੂੰ ਮੁੜ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਰਿਕਾਰਡ ਤੋੜ ਵਾਧਾ ਹੋਇਆ ਹੈ।ਦਿੱਲੀ ‘ਚ ਅੱਜ ਪੈਟਰੋਲ ਦੀ ਕੀਮਤ 78.52 ਰੁਪਏ ਅਤੇ ਮੁੰਬਈ 'ਚ ਪੈਟਰੋਲ ਦੀ ਕੀਮਤ 85.93 ਰੁਪਏ ਪ੍ਰਤੀ ਲੀਟਰ ਨੂੰ ਪਾਰ ਕਰ ਗਈ ਹੈ। ਦੂਜੇ ਪਾਸੇ ਦਿੱਲੀ ‘ਚ ਅੱਜ ਡੀਜ਼ਲ ਦੀ ਕੀਮਤ 70.21 ਰੁਪਏ ਅਤੇ ਮੁੰਬਈ 'ਚ ਡੀਜ਼ਲ ਦੀ ਕੀਮਤ 74.54 ਰੁਪਏ ਪ੍ਰਤੀ ਲੀਟਰ 'ਤੇ ਪਹੁੰਚ ਗਈ ਹੈ। ਦੇਸ਼ ਦੇ ਹੋਰ ਵੱਡਿਆਂ ਸ਼ਹਿਰਾਂ ਵਿੱਚੋਂ ਕੋਲਕਾਤਾ 'ਚ ਪੈਟਰੋਲ ਦੀ ਕੀਮਤ 81.44 ਰੁਪਏ ਅਤੇ ਡੀਜ਼ਲ ਦਾ ਰੇਟ 73.06 ਹੋ ਗਿਆ ਹੈ। ਸਰਕਾਰ ਮੁਤਾਬਕ ਤੇਲ ਦੀਆਂ ਕੀਮਤਾਂ ਵਿੱਚ ਵਾਧਾ ਕੱਚੇ ਤੇਲ ਦਾ ਭਾਅ ਵਧਣ ਕਾਰਨ ਹੋਇਆ ਹੈ।ਦੱਸ ਦਈਏ ਕਿ ਦੇਸ਼ ਵਿੱਚ ਕੱਚੇ ਤੇਲ ਤੋਂ ਤੇਲ ਤਿਆਰ ਕਰਨ ਵਿੱਚ ਲਾਗਤ ਕਾਫ਼ੀ ਜ਼ਿਆਦਾ ਹੈ ਅਤੇ ਕੱਚੇ ਤੇਲ ਦੀ ਕੀਮਤ 76.68 ਡਾਲਰ ਪ੍ਰਤੀ ਬੈਰਲ ਪਹੁੰਚ ਚੁੱਕੀ ਹੈ। -PTCNews

Related Post