ਪੈਟਰੋਲ-ਡੀਜ਼ਲ 'ਤੇ ਵੈਟ ਕਟੌਤੀ ਨੂੰ ਲੈ ਕੇ ਪੰਜਾਬ ਸਰਕਾਰ ਅੱਜ ਲਵੇਗੀ ਵੱਡਾ ਫੈਸਲਾ

By  Joshi October 9th 2018 11:19 AM -- Updated: October 9th 2018 05:37 PM

ਪੈਟਰੋਲ-ਡੀਜ਼ਲ 'ਤੇ ਵੈਟ ਕਟੌਤੀ ਨੂੰ ਲੈ ਕੇ ਪੰਜਾਬ ਸਰਕਾਰ ਅੱਜ ਲਵੇਗੀ ਵੱਡਾ ਫੈਸਲਾ

ਚੰਡੀਗੜ੍ਹ: ਪਿਛਲੇ ਕੁੱਝ ਸਮੇਂ ਤੋਂ ਪੂਰੇ ਦੇਸ਼ ਵਿੱਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਨੂੰ ਲੈ ਕੇ ਮਾਹੌਲ ਸਾਰੇ ਪਾਸੇ ਗਰਮਾਇਆ ਹੋਇਆ ਹੈ। ਇਹਨਾਂ ਵਧੀਆ ਹੋਈਆਂ ਕੀਮਤਾਂ ਨੇ ਲੋਕਾਂ ਨੂੰ ਕਾਫੀ ਪ੍ਰੇਸ਼ਾਨ ਕਰਕੇ ਰੱਖਿਆ ਹੋਇਆ ਹੈ।

ਇਸ ਸਬੰਧੀ ਕੇਂਦਰ ਸਰਕਾਰ ਵਲੋਂ ਲੋਕਾਂ ਨੂੰ ਰਾਹਤ ਪ੍ਰਦਾਨ ਕਰਨ ਲਈ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ’ਤੇ ਸੂਬਿਅਾਂ ਨੂੰ ਵੈਟ ’ਚ ਕਟੌਤੀ ਕਰਨ ਸਬੰਧੀ ਦਿੱਤੇ ਗਏ ਨਿਰਦੇਸ਼ਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਪੰਜਾਬ ਸਰਕਾਰ 9 ਅਕਤੂਬਰ ਨੂੰ ਫੈਸਲਾ ਲਵੇਗੀ।

 ਹੋਰ ਪੜ੍ਹੋ:ਸਾਵਧਾਨ ! ਜੇਕਰ ਤੁਸੀਂ ਵੀ ਰੇਲ ਸਫ਼ਰ ਦੌਰਾਨ ਖਾਂਦੇ ਹੋ ਭੋਜਨ ਤਾਂ ਪੜ੍ਹੋ ਇਹ ਖ਼ਬਰ

ਮਿਲੀ ਜਾਣਕਾਰੀ ਮੁਤਾਬਕ ਹੁਣ ਤੱਕ ਕਈ ਸੂਬਿਆਂ 'ਚ ਵੈਟ `ਚ ਕਮੀ ਕੀਤੀ ਗਈ ਹੈ। ਤੁਹਾਨੂੰ ਦੱਸ ਦੇਈਏ ਕਿ ਇਸ ਸਬੰਧੀ ਕੈਪਟਨ ਅਮਰਿੰਦਰ ਸਿੰਘ ਨੇ 7 ਅਕਤੂਬਰ ਨੂੰ ਬੈਠਕ ਬੁਲਾਈ ਸੀ ਪਰ ਲੰਬੀ ਦੀ ਰੈਲੀ ਨੂੰ ਮੱਦੇਨਜ਼ਰ ਰੱਖਦੇ ਹੋਏ ਇਸ ਨੂੰ ਅੱਗੇ ਵਧਾ ਦਿੱਤਾ ਹੈ। ਹੁਣ ਇਹ ਬੈਠਕ ਅੱਜ ਆਪਣੇ ਮਿੱਥੇ ਸਮੇਂ ਅਨੁਸਾਰ ਹੋਵੇਗੀ।

-PTCNEWS

Related Post