ਛੇਵੇਂ ਦਿਨ ਵੀ ਵਧੀਆਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ, ਲੋਕ ਪ੍ਰੇਸ਼ਾਨ

By  Jashan A January 15th 2019 03:49 PM -- Updated: January 15th 2019 05:59 PM

ਛੇਵੇਂ ਦਿਨ ਵੀ ਵਧੀਆਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ, ਲੋਕ ਪ੍ਰੇਸ਼ਾਨ। ਨਵੀਂ ਦਿੱਲੀ: ਲਗਾਤਾਰ ਵਧ ਰਹੀਆਂ ਤੇਲ ਦੀਆਂ ਕੀਮਤਾਂ ਨੇ ਲੋਕਾਂ ਦਾ ਜਿਉਣਾ ਮੁਹਾਲ ਕਰਕੇ ਰੱਖਿਆ ਹੋਇਆ ਹੈ। ਅੱਜ ਤੇਲ ਦੀਆਂ ਕੀਮਤਾਂ 'ਚ ਛੇਵੇਂ ਦਿਨ ਵੀ ਵਾਧਾ ਦਰਜ ਕੀਤਾ ਗਿਆ ਹੈ। ਜਿਸ ਦੌਰਾਨ ਅੱਜ ਦੇਸ਼ ਦੀ ਰਾਜਧਾਨੀ ਦਿਲੀ 'ਚ ਦਿੱਲੀ 'ਚ ਪੈਟਰੋਲ 28 ਪੈਸੇ ਅਤੇ ਡੀਜ਼ਲ 29 ਰੁਪਏ ਪ੍ਰਤੀ ਲੀਟਰ ਮਹਿੰਗਾ ਹੋਇਆ।

petrol ਛੇਵੇਂ ਦਿਨ ਵੀ ਵਧੀਆਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ, ਲੋਕ ਪ੍ਰੇਸ਼ਾਨ

ਉਧਰ ਮੁੰਬਈ 'ਚ ਪੈਟਰੋਲ ਦੀਆਂ ਕੀਮਤਾਂ 'ਚ 28 ਪੈਸੇ ਅਤੇ ਡੀਜ਼ਲ 'ਚ 31 ਪੈਸੇ ਦਾ ਵਾਧਾ ਹੋਇਆ ਹੈ। ਕੀਮਤਾਂ ਵਧਣ ਤੋਂ ਬਾਅਦ ਮੁੰਬਈ 'ਚ ਹੁਣ ਪੈਟਰੋਲ 76.05 ਰੁਪਏ ਅਤੇ ਡੀਜ਼ਲ 67.49 ਰੁਪਏ ਪ੍ਰਤੀ ਲੀਟਰ ਤੇ ਦਿਲੀ 'ਚ ਪੈਟਰੋਲ 70.41 ਰੁਪਏ ਤੇ ਡੀਜ਼ਲ 64.47 ਰੁਪਏ ਪ੍ਰਤੀ ਲੀਟਰ ਮਿਲ ਰਿਹਾ ਹੈ।

ਚੇਨਈ 'ਚ ਪੈਟਰੋਲ 73.08 ਰੁਪਏ ਪ੍ਰਤੀ ਲੀਟਰ, ਹਿਮਾਚਲ 'ਚ 69.39 ਅਤੇ ਹਰਿਆਣਾ 'ਚ 71.32 ਪ੍ਰਤੀ ਲੀਟਰ ਮਿਲ ਰਿਹਾ ਹੈ।

petrol ਛੇਵੇਂ ਦਿਨ ਵੀ ਵਧੀਆਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ, ਲੋਕ ਪ੍ਰੇਸ਼ਾਨ

ਉਥੇ ਹੀ ਜੇ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ ਜਲੰਧਰ 'ਚ ਪੈਟਰੋਲ 75.44 ਰੁਪਏ ਅਤੇ ਡੀਜ਼ਲ 64.44, ਲੁਧਿਆਣਾ 'ਚ 75.91 ਰੁਪਏ ਅਤੇ ਡੀਜ਼ਲ 64.84, ਅੰਮ੍ਰਿਤਸਰ 'ਚ 76.04 ਰੁਪਏ ਅਤੇ ਡੀਜ਼ਲ 64.97, ਪਟਿਆਲਾ 'ਚ 75.84 ਰੁਪਏ ਅਤੇ ਡੀਜ਼ਲ 64.78, ਚੰਡੀਗੜ੍ਹ 'ਚ ਪੈਟਰੋਲ 66.59 ਰੁਪਏ ਅਤੇ ਡੀਜ਼ਲ 61.40 ਰੁਪਏ ਪ੍ਰਤੀ ਲੀਟਰ ਮਿਲ ਰਿਹਾ ਹੈ।

-PTC News

Related Post