ਫਿਰ ਵਧੀਆਂ ਤੇਲ ਦੀਆਂ ਕੀਮਤਾਂ, ਜਾਣੋ ਅੱਜ ਦੇ ਭਾਅ

By  Jashan A January 13th 2019 07:02 PM

ਫਿਰ ਵਧੀਆਂ ਤੇਲ ਦੀਆਂ ਕੀਮਤਾਂ, ਜਾਣੋ ਅੱਜ ਦੇ ਭਾਅ,ਨਵੀਂ ਦਿੱਲੀ: ਪਿਛਲੇ ਕੁਝ ਸਮੇਂ ਤੋਂ ਲਗਾਤਾਰ ਘਟ ਰਹੀਆਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਤੋਂ ਬਾਅਦ ਅੱਜ ਪੈਟਰੋਲ ਡੀਜ਼ਲ ਦੇ ਭਾਅ 'ਚ ਵਾਧਾ ਦੇਖਣ ਨੂੰ ਮਿਲਿਆ। ਕੱਚੇ ਤੇਲ ਦੀਆਂ ਕੀਮਤਾਂ 'ਚ ਗਿਰਾਵਟ ਦੇ ਅਸਰ ਦੀ ਵਜ੍ਹਾ ਨਾਲ ਅਜਿਹਾ ਹੋ ਰਿਹਾ ਹੈ। ਅੱਜ ਦੇਸ਼ ਦੀ ਰਾਜਧਾਨੀ ਦਿੱਲੀ 'ਚ ਪੈਟਰੋਲ 48 ਪੈਸੇ ਤਾਂ ਡੀਜ਼ਲ 59 ਪੈਸੇ ਮਹਿੰਗਾ ਹੋਇਆ ਹੈ।

petrol ਫਿਰ ਵਧੀਆਂ ਤੇਲ ਦੀਆਂ ਕੀਮਤਾਂ, ਜਾਣੋ ਅੱਜ ਦੇ ਭਾਅ

ਰਾਜਧਾਨੀ ਦਿੱਲੀ 'ਚ ਪੈਟਰੋਲ 69.73 ਰੁਪਏ ਤੇ ਡੀਜ਼ਲ ਦੀ ਕੀਮਤ 63.69 ਰੁਪਏ ਪ੍ਰਤੀ ਲੀਟਰ ਹੋ ਗਈ ਹੈ। ਮੁੰਬਈ 'ਚ ਇਹ 75.39 ਰੁਪਏ ਪ੍ਰਤੀ ਲੀਟਰ, ਕੋਲਕਾਤਾ 'ਚ 71.87 ਰੁਪਏ ਪ੍ਰਤੀ ਲੀਟਰ ਅਤੇ ਚੇਨਈ 'ਚ ਪੈਟਰੋਲ 72.39 ਰੁਪਏ ਪ੍ਰਤੀ ਲੀਟਰ ਮਿਲ ਰਿਹਾ ਹੈ।

petrol ਫਿਰ ਵਧੀਆਂ ਤੇਲ ਦੀਆਂ ਕੀਮਤਾਂ, ਜਾਣੋ ਅੱਜ ਦੇ ਭਾਅ

ਜੇ ਗੱਲ ਕੀਤੀ ਜਾਵੇ ਡੀਜ਼ਲ ਦੀ ਤਾਂ ਮੁੰਬਈ 'ਚ ਇਸ ਦੀ ਕੀਮਤ 66.66 ਰੁਪਏ, ਕੋਲਕਾਤਾ 'ਚ 65.46 ਅਤੇ ਚੇਨਈ 'ਚ 67.25 ਰੁਪਏ ਪ੍ਰਤੀ ਲੀਟਰ ਮਿਲ ਰਿਹਾ ਹੈ।ਅੱਜ ਪੰਜਾਬ ਦੀ ਗੱਲ ਕਰੀਏ ਤਾਂ ਜਲੰਧਰ 'ਚ ਪੈਟਰੋਲ 74.46 ਰੁਪਏ, ਲੁਧਿਆਣਾ 'ਚ 75.23 ਰੁਪਏ, ਅੰਮ੍ਰਿਤਸਰ 'ਚ 75.36 ਰੁਪਏ, ਪਟਿਆਲਾ 'ਚ 75.16 ਰੁਪਏ ਅਤੇ ਚੰਡੀਗੜ੍ਹ 'ਚ 65.96 ਰੁਪਏ ਪ੍ਰਤੀ ਲੀਟਰ ਵਿਕ ਰਿਹਾ ਹੈ।

-PTC News

Related Post