ਇੱਕ ਵਾਰ ਫਿਰ ਵਧੀਆਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ, ਜਾਣੋ ਅੱਜ ਦੇ ਭਾਅ

By  Jashan A June 23rd 2019 05:39 PM

ਇੱਕ ਵਾਰ ਫਿਰ ਵਧੀਆਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ, ਜਾਣੋ ਅੱਜ ਦੇ ਭਾਅ,ਨਵੀਂ ਦਿੱਲੀ: ਤੇਲ ਦੀਆਂ ਕੀਮਤਾਂ 'ਚ ਅੱਜ ਇੱਕ ਵਾਰ ਫਿਰ ਤੋਂ ਵਾਧਾ ਦਰਜ ਕੀਤਾ ਗਿਆ ਹੈ। ਹੁਣ ਤੱਕ ਲਗਾਤਾਰ ਸਸਤਾ ਹੋ ਰਿਹਾ ਪੈਟਰੋਲ ਅਤੇ ਡੀਜ਼ਲ ਐਤਵਾਰ ਨੂੰ ਮਹਿੰਗਾ ਹੋ ਗਿਆ। ਅੱਜ ਪੈਟਰੋਲ 5 ਪੈਸੇ ਮਹਿੰਗਾ ਹੋਇਆ ਹੈ ਉੱਧਰ ਡੀਜ਼ਲ ਦੀ ਕੀਮਤ 6 ਪੈਸੇ ਵਧੀ ਹੈ।

ਇਸ ਦੇ ਬਾਅਦ ਰਾਜਧਾਨੀ ਦਿੱਲੀ 'ਚ ਪੈਟਰੋਲ 69.98 ਰੁਪਏ ਲੀਟਰ ਮਿਲ ਰਿਹਾ ਹੈ, ਉੱਧਰ ਡੀਜ਼ਲ 63.84 ਰੁਪਏ ਲੀਟਰ ਮਿਲ ਰਿਹਾ ਹੈ। ਇੰਦੌਰ ਦੀ ਗੱਲ ਕਰੀਏ ਤਾਂ ਪੈਟਰੋਲ 73.21 ਰੁਪਏ ਪ੍ਰਤੀ ਲੀਟਰ ਮਿਲ ਰਿਹਾ ਹੈ ਉੱਧਰ ਡੀਜ਼ਲ ਦੀ ਕੀਮਤ 65.28 ਰੁਪਏ ਲੀਟਰ ਮਿਲ ਰਿਹਾ ਹੈ।

ਹੋਰ ਪੜ੍ਹੋ: ਅਕਾਲੀ ਦਲ ਦੀ ਪਿਪਲੀ ਰੈਲੀ ਨੂੰ ਲਾਮਿਸਾਲ ਹੁੰਗਾਰਾ, ਪਹੁੰਚੇ ਸੁਖਬੀਰ ਬਾਦਲ

ਇਸ ਤਰ੍ਹਾਂ ਰਾਇਪੁਰ 'ਚ ਪੈਟਰੋਲ 68.68 ਰੁਪਏ ਲੀਟਰ ਹੈ ਜਦੋਂਕਿ ਡੀਜ਼ਲ ਦੀ ਕੀਮਤ 67.14 ਰੁਪਏ ਲੀਟਰ ਹੈ।ਮੁੰਬਈ 'ਚ ਪੈਟਰੋਲ 75.68 ਰੁਪਏ ਲੀਟਰ ਮਿਲ ਰਿਹਾ ਹੈ ਉੱਧਰ ਡੀਜ਼ਲ 66.93 ਰੁਪਏ ਲੀਟਰ ਮਿਲ ਰਿਹਾ ਹੈ।

ਦੱਸ ਦੇਈਏ ਕਿ ਇਸ ਤੋਂ ਪਹਿਲਾਂ 12 ਜਨਵਰੀ ਨੂੰ ਦਿੱਲੀ 'ਚ ਪੈਟਰੋਲ ਦੀ ਕੀਮਤ 69.75 ਰੁਪਏ ਸੀ ਉੱਧਰ ਡੀਜ਼ਲ 13 ਜਨਵਰੀ ਨੂੰ 63.69 ਰੁਪਏ ਪ੍ਰਤੀ ਲੀਟਰ ਮਿਲ ਰਿਹਾ ਸੀ।

-PTC News

Related Post