ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਹੋਇਆ ਵਾਧਾ, ਜਾਣੋ ਅੱਜ ਦੇ ਰੇਟ

By  Jashan A February 23rd 2020 01:38 PM

ਨਵੀਂ ਦਿੱਲੀ: ਇੱਕ ਵਾਰ ਫਿਰ ਤੋਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਵਾਧਾ ਦਰਜ ਕੀਤਾ ਗਿਆ ਹੈ। ਅੱਜ ਪੈਟਰੋਲ ਦੀਆਂ ਕੀਮਤਾਂ 'ਚ 7 ਪੈਸੇ ਪ੍ਰਤੀ ਲੀਟਰ ਵਾਧਾ ਹੋਇਆ ਹੈ। ਉੱਥੇ ਹੀ ਡੀਜ਼ਲ ਦੀਆਂ ਕੀਮਤਾਂ ਵਿਚ 5 ਪੈਸੇ ਪ੍ਰਤੀ ਲੀਟਰ ਵਾਧਾ ਹੋਇਆ ਹੈ।

ਇਸ ਵਾਧੇ ਤੋਂ ਬਾਅਦ ਰਾਸ਼ਟਰੀ ਰਾਜਧਾਨੀ ਦਿੱਲੀ ਵਿਚ ਇਕ ਲੀਟਰ ਪੈਟਰੋਲ ਦੀਆਂ ਕੀਮਤਾਂ 72.01 ਰੁਪਏ ਹੋ ਗਈਆਂ ਹਨ ਜਦਕਿ ਇਕ ਲੀਟਰ ਡੀਜ਼ਲ ਲਈ 64.70 ਰੁਪਏ ਦੇਣੇ ਪੈਣਗੇ।

ਹੋਰ ਪੜ੍ਹੋ: ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਨੂੰ ਲੱਗੀ ਅੱਗ,ਆਮ ਜਨਤਾ ਦੁਖੀ

ਇਸ ਤੋਂ ਇਲਾਵਾ ਮੁੰਬਈ ਵਿਚ ਲੀਟਰ ਪੈਟਰੋਲ ਦੀ ਕੀਮਤ 77.67 ਰੁਪਏ ਹੈ ਜਦਕਿ ਇਕ ਲੀਟਰ ਡੀਜ਼ਲ 67.80 ਰੁਪਏ ਪ੍ਰਤੀ ਲੀਟਰ ਤੇ ਹੈ। ਕੋਲਕਾਤਾ 'ਚ ਪੈਟਰੋਲ ਦੀ ਕੀਮਤ 74.65 ਰੁਪਏ ਹੋ ਗਿਆ ਹੈ।

ਉੱਥੇ ਹੀ ਇਕ ਲੀਟਰ ਡੀਜ਼ਲ ਲਈ 67.02 ਰੁਪਏ ਪ੍ਰਤੀ ਲੀਟਰ ਤੇ ਹੈ। ਚੇਨੱਈ ਵਿਚ ਪੈਟਰੋਲ ਦੀ ਕੀਮਤ 74.80 ਰੁਪਏ ਜਦਕਿ 1 ਲੀਟਰ ਡੀਜ਼ਲ 68.32 ਰੁਪਏ ਪ੍ਰਤੀ ਲੀਟਰ 'ਤੇ ਹੈ।

-PTC News

Related Post