ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਅੱਜ ਵੀ ਗਿਰਾਵਟ ਜਾਰੀ, ਜਾਣੋ ਕੀਮਤਾਂ

By  Jashan A November 27th 2018 03:16 PM

ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਅੱਜ ਵੀ ਗਿਰਾਵਟ ਜਾਰੀ, ਜਾਣੋ ਕੀਮਤਾਂ,ਨਵੀਂ ਦਿੱਲੀ: ਦੇਸ਼ ਭਰ 'ਚ ਪੈਟਰੋਲ ਦੀਆਂ ਕੀਮਤਾਂ 'ਚ ਲਗਾਤਾਰ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਪਿਛਲੇ ਕੁਝ ਦਿਨਾਂ ਤੋਂ ਭਾਰਤ 'ਚ ਲਗਾਤਾਰ ਪੈਟਰੋਲ 'ਤੇ ਡੀਜ਼ਲ ਦੀਆ ਕੀਮਤਾਂ 'ਚ ਕਟੌਤੀ ਹੋ ਰਹੀ ਹੈ। ਜਿਸ ਨਾਲ ਆਮ ਵਿਆਕਤੀ ਨੂੰ ਮਹਿੰਗਾਈ ਤੋਂ ਥੋੜੀ ਰਾਹਤ ਮਿਲੀ ਰਹੀ ਹੈ, ਕਿਉਂਕਿ ਭਾਰਤ ਵਿੱਚ ਪੈਟਰੋਲ ਦੀਆ ਵਧਦੀਆਂ ਕੀਮਤਾਂ ਨੇ ਆਮ ਲੋਕਾ ਦੀ ਰੋਜ਼ਾਨਾ ਜ਼ਿੰਦਗੀ ਨੂੰ ਬਹੁਤ ਪ੍ਰਭਾਵਿਤ ਕੀਤਾ ਹੈ।

petrolਅੱਜ ਫਿਰ ਪੈਟਰੋਲ ਦੀ ਕੀਮਤ 'ਚ 42 ਪੈਸੇ 'ਤੇ ਡੀਜ਼ਲ ਦੀ ਕੀਮਤ ਵਿੱਚ 40 ਪੈਸੇ ਗਿਰਾਵਟ ਦਰਜ ਕੀਤੀ ਗਈ ਹੈ। ਜਿਸ ਨਾਲ ਭਾਰਤ ਦੀ ਰਾਜਧਾਨੀ ਦਿੱਲੀ 'ਚ ਪੈਟਰੋਲ ਦੀਆਂ ਕੀਮਤਾਂ 74 ਰੁਪਏ 7 ਪੈਸੇ 'ਤੇ ਡੀਜ਼ਲ 68 ਰੁਪਏ 69 ਪੈਸੇ ਹੋ ਗਈ ਹੈ।

petrolਦੱਸ ਦੇਈਏ ਕਿ ਕੌਮਾਂਤਰੀ ਪੱਧਰ 'ਤੇ ਕੱਚੇ ਤੇਲ ਦੀਆਂ ਕੀਮਤਾਂ 'ਚ ਗਿਰਾਵਟ 'ਤੇ ਭਾਰਤੀ ਰੁਪਏ ਦਾ ਅਮਰੀਕੀ ਡਾਲਰ ਦੇ ਮੁਕਾਬਲੇ ਮਜਬੂਤ ਹੋਣਾ ਜਿਸ ਨਾਲ ਭਾਰਤ ਵਿੱਚ ਪਿਛਲੇ 53 ਦਿਨਾਂ 'ਤੋਂ ਪੈਟਰੋਲ ਦੀਆਂ ਕੀਮਤਾਂ 'ਚ 11.73 ਰੁਪਏ 'ਤੇ ਡੀਜ਼ਲ ਦੀਆਂ ਕੀਮਤਾਂ ਵਿੱਚ 13.64 ਰੁਪਏ ਗਿਰਾਵਟ ਹੋਈ ਹੈ।

petrolਭਾਰਤ ਦੇ ਮਹਾਂਨਗਰਾਂ 'ਚ ਪੈਟਰੋਲ ਦੀਆ ਕੀਮਤਾਂ ਮੁੰਬਈ 'ਚ 79.62 ਰੁਪਏ, ਕੋਲਕਤਾ 'ਚ 76.06 ਰੁਪਏ 'ਤੇ ਚੇੱਨਈ 'ਚ 78.88 ਰੁਪਏ ਹੋ ਗਈ ਹੈ। ਉਧਰ ਜੇਕਰ ਪੰਜਾਬ ਦੀ ਗੱਲ ਕਰੀਏ ਤਾਂ ਤੇਲ ਦੀਆਂ ਕੀਮਤਾਂ ਜਲੰਧਰ 'ਚ 76.16 ਰੁਪਏ, ਅੰਮ੍ਰਿਤਸਰ 'ਚ 79.76 ਰੁਪਏ, 'ਤੇ ਲੁਧਿਆਣਾ 79.62 ਰੁਪਏ 'ਤੇ ਪਟਿਆਲਾ 'ਚ 79.56 ਰੁਪਏ ਦਰਜ ਕੀਤੀਆਂ ਗਈਆਂ ਹਨ।

—PTC News

Related Post