ਤੇਲ ਦੀਆਂ ਕੀਮਤਾਂ 'ਚ ਵਧੇ ਰੇਟਾਂ ਤੋਂ ਬਾਅਦ ਲੋਕਾਂ ਲਈ ਖੁਸ਼ਖਬਰੀ

By  Joshi October 18th 2018 09:20 PM -- Updated: October 18th 2018 09:27 PM

ਤੇਲ ਦੀਆਂ ਕੀਮਤਾਂ 'ਚ ਵਧੇ ਰੇਟਾਂ ਤੋਂ ਬਾਅਦ ਲੋਕਾਂ ਲਈ ਖੁਸ਼ਖਬਰੀ,ਨਵੀਂ ਦਿੱਲੀ: ਪੈਟਰੋਲ ਡੀਜ਼ਲ ਦੀਆਂ ਕੀਮਤਾਂ 'ਚ ਅੱਜ ਮਾਮੂਲੀ ਗਿਰਾਵਟ ਦਰਜ ਕੀਤੀ ਗਈ। ਅੱਜ ਦਿੱਲੀ 'ਚ ਪੈਟਰੋਲ ਦੀ ਕੀਮਤ 'ਚ 21 ਪੈਸੇ ਦੀ ਕਮੀ ਹੋਣ ਨਾਲ ਪੈਟਰੋਲ 82.62 ਰੁਪਏ ਹੋ ਗਿਆ ਤੇ ਉਥੇ ਹੀ, ਡੀਜ਼ਲ ਦੀ ਕੀਮਤ 'ਚ ਵੀ 11 ਪੈਸੇ ਦੀ ਕਮੀ ਦਰਜ ਕੀਤੇ ਜਾਣ ਨਾਲ ਡੀਜਲ 75.58 ਰੁਪਏ 'ਤੇ ਪਹੁੰਚ ਗਿਆ।

ਦਰਅਸਲ ,ਅੱਜ ਕਾਫੀ ਸਮੇਂ ਤੋਂ ਬਾਅਦ ਦਿੱਲੀ ਵਿੱਚ ਪੈਟਰੋਲ 21 ਪੈਸੇ ਦੀ ਕਮੀ ਦੇ ਨਾਲ 82.62 ਰੁਪਏ ਪ੍ਰਤੀ ਲਿਟਰ ਵਿਕ ਰਿਹਾ ਹੈ , ਉਥੇ ਹੀ ਡੀਜ਼ਲ 11 ਪੈਸੇ ਦੀ ਕਮੀ ਦੇ ਨਾਲ 75.58 ਰੁਪਏ ਪ੍ਰਤੀ ਲਿਟਰ ਵਿਕ ਰਿਹਾ ਹੈ। ਉਥੇ ਹੀ, ਮੁੰਬਈ ਵਿੱਚ ਵੀ ਇਨ੍ਹੇ ਪੈਸੇ ਹੀ ਪੈਟਰੋਲ ਅਤੇ ਡੀਜ਼ਲ ਸਸਤਾ ਹੋਇਆ ਹੈ।

ਹੋਰ ਪੜ੍ਹੋ: ਅਸਮਾਨੀ ਚੜੀਆਂ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ,ਜਾਣੋਂ ਅੱਜ ਦਾ ਰੇਟ

21 ਪੈਸੇ ਦੀ ਕਮੀ ਦੇ ਨਾਲ ਮੁੰਬਈ ਵਿੱਚ ਜਿੱਥੇ ਅੱਜ ਪੈਟਰੋਲ 88 . 08 ਰੁਪਏ ਪ੍ਰਤੀ ਲਿਟਰ ਵਿਕ ਰਿਹਾ ਹੈ, ਉਥੇ ਹੀ , 11 ਪੈਸੇ ਦੀ ਕਮੀ ਦੇ ਨਾਲ ਡੀਜ਼ਲ 79.24 ਰੁਪਏ ਪ੍ਰਤੀ ਲਿਟਰ ਵਿਕ ਰਿਹਾ ਹੈ।

—PTC News

Related Post