ਤੇਲ ਖਰੀਦਣ ਵਾਲਿਆਂ ਲਈ ਵੱਡੀ ਖੁਸ਼ਖਬਰੀ, ਜਾਣੋ ਮਾਮਲਾ

By  Joshi October 27th 2018 01:48 PM

ਤੇਲ ਖਰੀਦਣ ਵਾਲਿਆਂ ਲਈ ਵੱਡੀ ਖੁਸ਼ਖਬਰੀ, ਜਾਣੋ ਮਾਮਲਾ,ਨਵੀਂ ਦਿੱਲੀ: ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਕਟੌਤੀ ਦਾ ਸਿਲਸ‍ਿਲਾ ਲਗਾਤਾਰ 10ਵੇਂ ਦਿਨ ਵੀ ਜਾਰੀ ਹੈ। ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਨਰਮਾਈ ਆਉਣ ਤੋਂ ਬਾਅਦ ਘਰੇਲੂ ਪੱਧਰ ਉੱਤੇ ਤੇਲ ਦੀਆਂ ਕੀਮਤਾਂ ਵਿੱਚ ਘਾਟਾ ਦੇਖਣ ਨੂੰ ਮਿਲਿਆ ਹੈ।

10ਵੇਂ ਦਿਨ ਲਗਾਤਾਰਪਟਰੋਲ ਅਤੇ ਡੀਜਲ ਸਸਤਾ ਹੋਇਆ ਹੈ। ਅੱਜ ਦਿੱਲੀ ਵਿੱਚ ਪੈਟਰੋਲ ਦੀਆਂ ਕੀਮਤਾਂ ਵਿੱਚ 40 ਪੈਸੇ ਅਤੇ ਡੀਜ਼ਲ ਦੀ ਕੀਮਤ ਵਿੱਚ 35 ਪੈਸੇ ਦੀ ਕਟੌਤੀ ਹੋਈ ਹੈ। ਇਸ ਕਟੌਤੀ ਦੇ ਨਾਲ ਦਿੱਲੀ ਵਿੱਚ ਅੱਜ ਇੱਕ ਲਿਟਰ ਪੈਟਰੋਲ ਲਈ ਤੁਹਾਨੂੰ 80.45 ਰੁਪਏ ਦੇਣੇ ਪੈਣਗੇ ਤਾਂ ਉਥੇ ਹੀ ਡੀਜ਼ਲ ਲਈ 74.38 ਰੁਪਏ ਖਰਚਣੇ ਪੈਣਗੇ।

ਹੋਰ ਪੜ੍ਹੋ:ਕਿਉਂ ਵੱਧ ਰਹੀਆਂ ਹਨ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ?

ਦਿੱਲੀ ਦੇ ਨਾਲ - ਨਾਲ ਮੁੰਬਈ ਵਿੱਚ ਵੀ ਤੇਲ ਦੀਆਂ ਕੀਮਤਾਂ ਵਿੱਚ ਵੀ ਕਮੀ ਆਈ ਹੈ। ਮੁੰਬਈ ਵਿੱਚ ਵੀ ਪੈਟਰੋਲ ਦੀਆਂ ਕੀਮਤਾਂ ਵਿੱਚ 40 ਪੈਸੇ ਦੀ ਕਮੀ ਹੋਈ ਹੈ ਤਾਂ ਉਥੇ ਹੀ ਡੀਜ਼ਲ ਦੀਆਂ ਕੀਮਤਾਂ ਵਿੱਚ ਵੀ 37 ਪੈਸੇ ਦੀ ਕਮੀ ਆਈ ਹੈ, ਜਿਸ ਦੇ ਬਾਅਦ ਪੈਟਰੋਲ ਦੀ ਕੀਮਤ 85.93 ਪ੍ਰਤੀ ਲਿਟਰ ਅਤੇ ਡੀਜ਼ਲ 77.96 ਰੁਪਏ ਪ੍ਰਤੀ ਲਿਟਰ ਮਿਲ ਰਿਹਾ ਹੈ।

Related Post