ਜਾਣੋਂ ,ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ ਕਿੰਨਾ ਹੋਇਆ ਵਾਧਾ

By  Shanker Badra August 30th 2018 11:39 AM -- Updated: August 30th 2018 06:41 PM

ਜਾਣੋਂ ,ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ ਕਿੰਨਾ ਹੋਇਆ ਵਾਧਾ:ਦੇਸ਼ ਭਰ ‘ਚ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ‘ਚ ਲਗਾਤਾਰ ਵਾਧਾ ਹੋ ਰਿਹਾ ਹੈ,ਜਿਸ ਕਾਰਨ ਆਮ ਆਦਮੀ ਦੀ ਜੇਬ ‘ਤੇ ਬੋਝ ਵਧਦਾ ਜਾ ਰਿਹਾ ਹੈ।ਦਿੱਲੀ ‘ਚ ਅੱਜ ਪੈਟਰੋਲ ਦੀ ਕੀਮਤ 78.30 ਰੁਪਏ ਅਤੇ ਮੁੰਬਈ 'ਚ ਪੈਟਰੋਲ ਦੀ ਕੀਮਤ 85.72 ਰੁਪਏ ਪ੍ਰਤੀ ਲੀਟਰ ਨੂੰ ਪਾਰ ਕਰ ਗਈ ਹੈ।

ਦੂਜੇ ਪਾਸੇ ਦਿੱਲੀ ‘ਚ ਅੱਜ ਡੀਜ਼ਲ ਦੀ ਕੀਮਤ 69.93 ਰੁਪਏ ਅਤੇ ਮੁੰਬਈ 'ਚ ਡੀਜ਼ਲ ਦੀ ਕੀਮਤ 74.24 ਰੁਪਏ ਪ੍ਰਤੀ ਲੀਟਰ 'ਤੇ ਪਹੁੰਚ ਗਈ ਹੈ।

ਜਾਣਕਾਰੀ ਲਈ ਦੱਸ ਦੇਈਏ ਕਿ ਇੱਕ ਮਹੀਨਾ ਪਹਿਲਾਂ 30 ਜੁਲਾਈ ਨੂੰ ਦਿੱਲੀ 'ਚ ਪੈਟਰੋਲ ਦੀ ਕੀਮਤ 76.25 ਰੁਪਏ ਸੀ, ਉੱਥੇ ਹੀ ਡੀਜ਼ਲ ਦੀ ਕੀਮਤ 67.75 ਰੁਪਏ ਪ੍ਰਤੀ ਲੀਟਰ ਸੀ।ਇਨ੍ਹਾਂ ਕੀਮਤਾਂ ਦੇ ਅਨੁਸਾਰ ਇਸ ਮਹੀਨੇ ਪੈਟਰੋਲ ਦੀ ਕੀਮਤ 'ਚ 2.05 ਰੁਪਏ ਅਤੇ ਡੀਜ਼ਲ ਦੀ ਕੀਮਤ 'ਚ 2.18 ਰੁਪਏ ਦਾ ਵਾਧਾ ਹੋਇਆ ਹੈ।

-PTCNews

Related Post