ਫਗਵਾੜਾ ਗੋਲੀ ਕਾਂਡ 'ਚ ਮਰਨ ਵਾਲੇ ਬੌਬੀ ਦੇ ਪਰਿਵਾਰ ਨੂੰ ਮਿਲਿਆ 5 ਲੱਖ ਦਾ ਚੈੱਕ

By  Shanker Badra April 30th 2018 01:51 PM -- Updated: April 30th 2018 04:04 PM

ਫਗਵਾੜਾ ਗੋਲੀ ਕਾਂਡ 'ਚ ਮਰਨ ਵਾਲੇ ਬੌਬੀ ਦੇ ਪਰਿਵਾਰ ਨੂੰ ਮਿਲਿਆ 5 ਲੱਖ ਦਾ ਚੈੱਕ:ਫਗਵਾੜਾ ਗੋਲੀ ਕਾਂਡ 'ਚ ਮਾਰੇ ਗਏ ਨੌਜਵਾਨ ਜਸਵੰਤ ਬੌਬੀ ਦੇ ਪਰਿਵਾਰ ਨੂੰ ਸਰਕਾਰ ਨੇ ਪੰਜ ਲੱਖ ਰੁਪਏ ਦਾ ਚੈੱਕ ਦਿੱਤਾ ਹੈ ਅਤੇ ਪਰਿਵਾਰ ਦੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਦੇਣ ਦਾ ਐਲਾਨ ਕੀਤਾ ਹੈ।ਇਸ ਸਬੰਧੀ ਕਪੂਰਥਲਾ ਦੇ ਡਿਪਟੀ ਕਮਿਸ਼ਨਰ ਮੁਹੰਮਦ ਤਈਅਬ ਨੇ ਮ੍ਰਿਤਕ ਨੌਜਵਾਨ ਦੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਅਤੇ ਬੌਬੀ ਦੀ ਮਾਤਾ ਨੂੰ 5 ਲੱਖ ਦਾ ਚੈੱਕ ਸੌਂਪਿਆ। Phagwara Clash Case Dying Bobby Family Check of 5 Lakh Punjab ਐਤਵਾਰ ਨੂੰ ਕਰੜੀ ਸਰੱਖਿਆ ਹੇਠ ਜਸਵੰਤ ਬੌਬੀ ਦਾ ਸਸਕਾਰ ਕੀਤਾ ਗਿਆ। ਬੌਬੀ 13 ਅਪ੍ਰੈਲ ਨੂੰ ਦਲਿਤ ਸਮਾਜ ਤੇ ਸ਼ਿਵ ਸੈਨਿਕਾਂ ਵਿਚਾਲੇ ਹੋਏ ਝਗੜੇ ਦੌਰਾਨ ਗੋਲੀ ਲੱਗਣ ਨਾਲ ਗੰਭੀਰ ਜ਼ਖਮੀ ਹੋ ਗਿਆ ਸੀ ਅਤੇ ਲੁਧਿਆਣਾ ਦੇ ਡੀ.ਐਮ.ਸੀ 'ਚ ਇਲਾਜ ਅਧੀਨ ਉਸ ਦੀ ਮੌਤ ਹੋ ਗਈ ਸੀ। 3 ਅਪ੍ਰੈਲ ਦੀ ਰਾਤ ਫ਼ਗਵਾੜਾ ਦੇ ਗੌਲ ਚੌਕ ਵਿੱਚ ਡਾ. ਬੀ.ਆਰ. ਅੰਬੇਦਕਰ ਦੇ ਨਾਂਅ ਦਾ ਬੋਰਡ ਲਾ ਰਹੇ ਦਲਿਤਾਂ ਨਾਲ ਸ਼ਿਵ ਸੈਨਿਕਾਂ ਦਾ ਝਗੜਾ ਹੋ ਗਿਆ ਸੀ।Phagwara Clash Case Dying Bobby Family Check of 5 Lakh Punjab ਇਸ ਦੌਰਾਨ ਗੋਲੀਆਂ ਲੱਗਣ ਨਾਲ ਦੋ ਮੁੰਡੇ ਜ਼ਖਮੀ ਹੋ ਗਏ ਸੀ। 19 ਸਾਲ ਦੇ ਬੌਬੀ ਦੇ ਸਿਰ ਵਿਚ ਗੋਲੀ ਲੱਗੀ ਸੀ,ਜੋ ਉਸ ਲਈ ਘਾਤਕ ਸਿੱਧ ਹੋਈ।ਪ੍ਰਸ਼ਾਸਨ ਨੇ ਸ਼ਨੀਵਾਰ ਰਾਤ 11 ਵਜੇ ਹੀ ਜਲੰਧਰ, ਲੁਧਿਆਣਾ, ਕਪੂਰਥਲਾ, ਹੁਸ਼ਿਆਰਪੁਰ ਤੇ ਨਵਾਂ ਸ਼ਹਿਰ ਵਿਚ ਇੰਟਰਨੈਟ ਬੰਦ ਕਰ ਦਿੱਤਾ ਸੀ।Phagwara Clash Case Dying Bobby Family Check of 5 Lakh Punjabਐਤਵਾਰ ਸਵੇਰੇ ਫਿਲੌਰ ਤੋਂ ਜਲੰਧਰ ਤੱਕ ਨੈਸ਼ਨਲ ਹਾਈਵੇ ਵੀ ਬੰਦ ਕਰ ਦਿੱਤਾ ਗਿਆ।ਫਿਲਹਾਲ ਇੰਟਰਨੈੱਟ ਸੇਵਾ ਬਹਾਲ ਕਰਨ ਬਾਰੇ ਪ੍ਰਸ਼ਾਸਨ ਨੇ ਕੋਈ ਫੈਸਲਾ ਨਹੀਂ ਲਿਆ ਹੈ।

-PTCNews

Related Post