ਫਗਵਾੜਾ 'ਚ ਡਾ. ਅੰਬੇਡਕਰ ਦਾ ਬੋਰਡ ਲਗਾਉਣ ਕਾਰਨ ਦਲਿਤ ਤੇ ਜਨਰਲ ਵਰਗ 'ਚ ਹੋਈ ਝੜਪ

By  Shanker Badra April 14th 2018 06:29 PM -- Updated: April 18th 2018 05:48 PM

ਫਗਵਾੜਾ 'ਚ ਡਾ. ਅੰਬੇਡਕਰ ਦਾ ਬੋਰਡ ਲਗਾਉਣ ਕਾਰਨ ਦਲਿਤ ਤੇ ਜਨਰਲ ਵਰਗ 'ਚ ਹੋਈ ਝੜਪ:ਡਾ.ਭੀਮ ਰਾਓ ਅੰਬੇਦਕਰ ਦਾ ਬੋਰਡ ਲਗਾਉਣ ਨੂੰ ਲੈ ਕੇ ਦੋ ਗੁਟਾਂ ਵਿਚਕਾਰ ਝੜਪ ਹੋ ਗਈ ਹੈ।ਫਗਵਾੜਾ 'ਚ ਡਾ. ਅੰਬੇਡਕਰ ਦਾ ਬੋਰਡ ਲਗਾਉਣ ਕਾਰਨ ਦਲਿਤ ਤੇ ਜਨਰਲ ਵਰਗ 'ਚ ਹੋਈ ਝੜਪਘਟਨਾ ਫਗਵਾੜਾ ਦੇ ਪੇਪਰ ਚੌਕ ਦੀ ਹੈ ਜਿਥੇ ਇਸ ਝੜਪ ਕਾਰਨ ਮਹੌਲ ਤਣਾਅਪੂਰਨ ਹੋ ਗਿਆ।ਮਾਮਲੇ ਦੀ ਸ਼ੁਰੂਆਤ ਡਾ.ਭੀਮ ਰਾਓ ਅੰਬੇਦਕਰ ਦਾ ਬੋਰਡ ਲਗਾਉਣ ਪਿਛੇ ਹੋਈ ਜੋ ਕੇ ਦਲਿਤ ਵਰਗ ਵਲੋਂ ਲਗਾਇਆ ਜਾ ਰਿਹਾ ਸੀ ਅਤੇ ਇਸ ਬੋਰਡ 'ਤੇ ਲਿਖਿਆ ਗਿਆ ਸੀ ਕਿ ਇਸ ਚੌਕ ਦਾ ਨਾਮ 'ਸੰਵਿਧਾਨ ਚੌਕ' ਹੈ।ਫਗਵਾੜਾ 'ਚ ਡਾ. ਅੰਬੇਡਕਰ ਦਾ ਬੋਰਡ ਲਗਾਉਣ ਕਾਰਨ ਦਲਿਤ ਤੇ ਜਨਰਲ ਵਰਗ 'ਚ ਹੋਈ ਝੜਪਉੱਧਰ ਦੂਜੇ ਪਾਸੇ ਜਨਰਲ ਵਰਗ ਦੇ ਲੋਕਾਂ ਨੇ ਇਸ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਕੁਝ ਹੀ ਸਮੇਂ ਵਿਚ ਮਾਮਲਾ ਐਨਾ ਜ਼ਿਆਦਾ ਭਖ ਗਿਆ ਕੇ ਦੋਵਾਂ ਧਿਰਾਂ ਵਿਚ ਇੱਟਾਂ-ਰੋੜੇ ਚਲ ਪਏ ਅਤੇ ਇਹ ਮਸਲਾ ਹੱਥੋਂ ਨਿਕਲ ਗਿਆ।ਭੀੜ ਚੋਂ ਕਿਸੇ ਨੇ ਫ਼ਾਇਰ ਵੀ ਕੀਤਾ।ਫਗਵਾੜਾ 'ਚ ਡਾ. ਅੰਬੇਡਕਰ ਦਾ ਬੋਰਡ ਲਗਾਉਣ ਕਾਰਨ ਦਲਿਤ ਤੇ ਜਨਰਲ ਵਰਗ 'ਚ ਹੋਈ ਝੜਪਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਹਾਲਾਤ ਤੇ ਕਾਬੂ ਪਾਉਣ ਸੀ ਕੋਸ਼ਿਸ਼ ਕੀਤੀ ਪਰ ਮਾਹੌਲ ਠੀਕ ਹੋਣ ਦੀ ਬਜਾਏ ਹੋਰ ਖ਼ਰਾਬ ਹੋ ਗਿਆ ਦੋਵਾਂ ਗੁਟਾਂ ਦੇ ਲੋਕਾਂ ਨੇ ਸੜਕ 'ਤੇ ਖੜ੍ਹੀਆਂ ਗਡੀਆਂ ਨੂੰ ਭੰਨਣਾ ਸ਼ੁਰੂ ਕਰ ਦਿਤਾ ਸੀ।ਚੱਲ ਰਹੇ ਤਣਾਅਪੂਰਨ ਮਾਹੌਲ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਨੇ ਦੁਆਬੇ ਦੇ ਚਾਰ ਜ਼ਿਲ੍ਹਿਆਂ ਜਲੰਧਰ, ਕਪੂਰਥਲਾ, ਹੁਸ਼ਿਆਰਪੁਰ ਅਤੇ ਸ਼ਹੀਦ ਭਗਤ ਸਿੰਘ ਨਗਰ 'ਚ ਇੰਟਰਨੈੱਟ ਸੇਵਾਵਾਂ 'ਤੇ ਰੋਕ ਲਗਾ ਦਿੱਤੀ ਹੈ।

-PTCNews

Related Post