ਇਸ ਸ਼ਹਿਰ 'ਚ ਚੁਗਲੀਆਂ ਕਰਨ ਅਤੇ ਗੱਪਾਂ ਮਾਰਨ 'ਤੇ ਲੱਗੀ ਪਾਬੰਦੀ , ਨਿਯਮ ਤੋੜਨ ਵਾਲੇ ਨੂੰ ਲੱਗੇਗਾ ਇਹ ਜ਼ੁਰਮਾਨਾ

By  Shanker Badra May 7th 2019 09:41 PM -- Updated: May 7th 2019 09:54 PM

ਇਸ ਸ਼ਹਿਰ 'ਚ ਚੁਗਲੀਆਂ ਕਰਨ ਅਤੇ ਗੱਪਾਂ ਮਾਰਨ 'ਤੇ ਲੱਗੀ ਪਾਬੰਦੀ , ਨਿਯਮ ਤੋੜਨ ਵਾਲੇ ਨੂੰ ਲੱਗੇਗਾ ਇਹ ਜ਼ੁਰਮਾਨਾ:ਫ਼ਿਲੀਪੀਨ : ਫਿਲੀਪੀਂਸ ਦੇ ਸ਼ਹਿਰ ਬਿਨਾਲੋਨਾਨ 'ਚ ਚੁਗਲੀਆਂ ਕਰਨ ਅਤੇ ਗੱਪਾਂ ਮਾਰਨ 'ਤੇ ਪਾਬੰਦੀ ਲੱਗ ਗਈ ਹੈ।ਜਿਸ ਦੇ ਲਈ ਓਥੇ ਬਕਾਇਦਾ ਇਹ ਨਿਯਮ ਲਾਗੂ ਕੀਤਾ ਗਿਆ ਹੈ।ਜੇਕਰ ਕਿਸੇ ਵੀ ਵਿਅਕਤੀ ਵੱਲੋਂ ਨਿਯਮ ਤੋੜੇ ਗਏ ਤਾਂ ਉਸ ਨੂੰ 725 ਰੁਪਏ ਦਾ ਜੁਰਮਾਨਾ ਦੇਣਾ ਹੋਵੇਗਾ ਅਤੇ ਨਾਲ ਹੀ ਤਿੰਨ ਘੰਟੇ ਤੱਕ ਸ਼ਹਿਰ ਦੀ ਸਫ਼ਾਈ ਵੀ ਕਰਨੀ ਪਵੇਗੀ।

Philippines town Binalonan gossiping bans ਇਸ ਸ਼ਹਿਰ 'ਚ ਚੁਗਲੀਆਂ ਕਰਨ ਅਤੇ ਗੱਪਾਂ ਮਾਰਨ 'ਤੇ ਲੱਗੀ ਪਾਬੰਦੀ , ਨਿਯਮ ਤੋੜਨ ਵਾਲੇ ਨੂੰ ਲੱਗੇਗਾ ਇਹ ਜ਼ੁਰਮਾਨਾ

ਇਸ ਸਬੰਧੀ ਪ੍ਰਸ਼ਾਸਨ ਨੇ ਪਾਬੰਦੀ ਲਗਾਉਣ ਦੇ ਕਾਰਨਾਂ 'ਚ ਦੱਸਿਆ ਹੈ ਕਿ ਇਸ ਨਾਲ ਅਫ਼ਵਾਹਾਂ ਫ਼ੈਲ ਰਹੀਆਂ ਸਨ।ਜਿਸ ਦੇ ਚਲਦਿਆਂ ਕੁੱਟਮਾਰ ਅਤੇ ਹੱਤਿਆ ਵਰਗੀਆਂ ਘਟਨਾਵਾਂ ਵਾਪਰਦੀਆਂ ਹਨ।ਇਸ ਕਾਨੂੰਨ ਨੂੰ ਇੱਕ ਮਈ ਤੋਂ ਲਾਗੂ ਕਰ ਦਿੱਤਾ ਗਿਆ ਹੈ।ਇਸ ਕਾਨੂੰਨ ਨੂੰ ਸ਼ਹਿਰ ਦੇ ਮੇਅਰ ਰੇਮਨ ਗੁਇਕੋ ਨੇ ਪਾਸ ਕਰਵਾਇਆ ਹੈ।

Philippines town Binalonan gossiping bans ਇਸ ਸ਼ਹਿਰ 'ਚ ਚੁਗਲੀਆਂ ਕਰਨ ਅਤੇ ਗੱਪਾਂ ਮਾਰਨ 'ਤੇ ਲੱਗੀ ਪਾਬੰਦੀ , ਨਿਯਮ ਤੋੜਨ ਵਾਲੇ ਨੂੰ ਲੱਗੇਗਾ ਇਹ ਜ਼ੁਰਮਾਨਾ

ਮੇਅਰ ਦਾ ਮੰਨਣਾ ਹੈ ਕਿ ਓਥੇ ਅਫ਼ਵਾਹਾਂ ਗਰਮੀਆਂ 'ਚ ਸਭ ਤੋਂ ਜ਼ਿਆਦਾ ਫ਼ੈਲਦੀਆਂ ਹਨ ਕਿਉਂਕਿ ਅਜਿਹੇ 'ਚ ਲੋਕ ਦਰੱਖ਼ਤਾਂ ਦੇ ਹੇਠਾਂ ਬੈਠ ਕੇ ਇੱਕ -ਦੂਜੇ ਬਾਰੇ ਅਤੇ ਪੈਸਿਆਂ ਨੂੰ ਲੈ ਕੇ ਗੱਲਾਂ ਬਾਤਾਂ ਕਰਦੇ ਹਨ।ਇਸ ਦੇ ਨਾਲ ਹੀ ਲੋਕ ਆਪਣਾ ਸਮਾਂ ਬਰਬਾਦ ਕਰਦੇ ਹਨ।

Philippines town Binalonan gossiping bans ਇਸ ਸ਼ਹਿਰ 'ਚ ਚੁਗਲੀਆਂ ਕਰਨ ਅਤੇ ਗੱਪਾਂ ਮਾਰਨ 'ਤੇ ਲੱਗੀ ਪਾਬੰਦੀ , ਨਿਯਮ ਤੋੜਨ ਵਾਲੇ ਨੂੰ ਲੱਗੇਗਾ ਇਹ ਜ਼ੁਰਮਾਨਾ

ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਨਾਈਜੀਰੀਆ ‘ਚ ਤੇਲ ਟੈਂਕਰ ‘ਚ ਹੋਇਆ ਜ਼ਬਰਦਸਤ ਧਮਾਕਾ, 55 ਲੋਕਾਂ ਦੀ ਮੌਤ , 37 ਹੋਰ ਜ਼ਖ਼ਮੀ

ਜੇਕਰ ਕਿਸੇ ਸਖ਼ਸ਼ ਨੇ ਦੂਜੀ ਵਾਰ ਨਿਯਮ ਨੂੰ ਤੋੜ ਦਿੱਤਾ ਤਾਂ ਉਸ ਨੂੰ 1350 ਰੁਪਏ ਦਾ ਜੁਰਮਾਨਾ ਲਾਇਆ ਜਾਵੇਗਾ ਅਤੇ ਘੰਟੇ ਦੀ ਜਗਾ ਅੱਠ ਘੰਟੇ ਤੱਕ ਸਾਫ਼ ਸਫ਼ਾਈ ਕਰਨੀ ਹੋਵੇਗੀ।ਇਸ ਸ਼ਹਿਰ ਤੋਂ ਇਲਾਵਾ ਇਸ ਕਾਨੂੰਨ ਨੂੰ ਸੱਤ ਪਿੰਡਾਂ 'ਚ ਵੀ ਲਾਗੂ ਕੀਤਾ ਗਿਆ ਹੈ।

-PTCNews

Related Post