ਫਿਲੌਰ ਪੁਲਿਸ ਨੂੰ ਮਿਲੀ ਵੱਡੀ ਸਫ਼ਲਤਾ, ਯੂਪੀ ਤੋਂ ਲੈ ਕੇ ਆਏ ਨਸ਼ੀਲੇ ਟੀਕਿਆ ਦੀ ਖੇਪ ਸਮੇਤ 2 ਤਸਕਰ ਕਾਬੂ

By  Jashan A January 26th 2019 07:38 PM

ਫਿਲੌਰ ਪੁਲਿਸ ਨੂੰ ਮਿਲੀ ਵੱਡੀ ਸਫ਼ਲਤਾ, ਯੂਪੀ ਤੋਂ ਲੈ ਕੇ ਆਏ ਨਸ਼ੀਲੇ ਟੀਕਿਆ ਦੀ ਖੇਪ ਸਮੇਤ 2 ਤਸਕਰ ਕਾਬੂ,ਫਿਲੌਰ: ਪੰਜਾਬ 'ਚ ਚੱਲ ਰਹੇ ਨਸ਼ਿਆਂ ਦੇ ਦੌਰ ਨੂੰ ਰੋਕਣ ਲਈ ਪੰਜਾਬ ਪੁਲਿਸ ਦੁਆਰਾ ਨਸ਼ਿਆਂ ਦੀ ਤਸਕਰੀ ਕਰਨ ਵਾਲਿਆਂ ਖਿਲਾਫ ਸਖ਼ਤੀ ਵਰਤੀ ਜਾ ਰਹੀ ਹੈ। ਜਿਸ ਦੌਰਾਨ ਅੱਜ ਪੰਜਾਬ ਪੁਲਿਸ ਦੇ ਹੱਥ ਵੱਡੀ ਕਾਮਯਾਬੀ ਲੱਗੀ ਹੈ, ਜਿਥੇ ਪੁਲਿਸ ਨੇ ਨਸ਼ਾ ਤਸਕਰੀ ਕਰਨ ਵਾਲੇ 2 ਵਿਅਕਤੀਆਂ ਨੂੰ ਸ਼ੱਕ ਦੇ ਅਧਾਰ ਤੇ ਕਾਬੂ ਕੀਤਾ।

drug ਫਿਲੌਰ ਪੁਲਿਸ ਨੂੰ ਮਿਲੀ ਵੱਡੀ ਸਫ਼ਲਤਾ, ਯੂਪੀ ਤੋਂ ਲੈ ਕੇ ਆਏ ਨਸ਼ੀਲੇ ਟੀਕਿਆ ਦੀ ਖੇਪ ਸਮੇਤ 2 ਤਸਕਰ ਕਾਬੂ

ਇਸ ਮਾਮਲੇ ਸਬੰਧੀ ਥਾਣਾ ਮੁੱਖੀ ਜਤਿੰਦਰ ਕੁਮਾਰ ਦੀ ਪੁਲਿਸ ਪਾਰਟੀ ਤੇ ਸਪੈਸ਼ਲ ਸੈੱਲ ਜਲੰਧਰ ਦਿਹਾਤੀ ਅਤੇ ਹਾਈਟੈੱਕ ਵੱਲੋਂ ਸਤਲੁਜ ਪੁਲ ਫਿਲੌਰ ਤੇ ਨਾਕਾਬੰਦੀ ਦੌਰਾਨ ਵੱਡੀ ਮਾਤਰਾ ਵਿੱਚ ਬੁਪਰੋਨੋਰਫਿਨ ਅਤੇ ਏਵਲ ਦੇ ਟੀਕੇ ਬਰਾਮਦ ਕੀਤੇ।

ਜਾਣਕਾਰੀ ਮੁਤਾਬਿਕ ਪੁਲਿਸ ਨੇ ਨਾਕਾਬੰਦੀ ਦੌਰਾਨ ਲੁਧਿਆਣਾ ਵੱਲੋਂ ਆ ਰਹੀ ਬੱਸ 'ਚੋ 2 ਵਿਅਕਤੀਆਂ ਨੂੰ ਸ਼ੱਕ ਦੇ ਅਧਾਰ ਤੇ ਕਾਬੂ ਕੀਤਾ, ਪੁਲਿਸ ਦੁਆਰਾ ਉਹਨਾਂ ਵਿਅਕਤੀਆਂ ਦੀ ਤਲਾਸ਼ੀ ਕੀਤੀ ਗਈ। ਜਿਸ ਦੌਰਾਨ ਉਹਨਾਂ ਕੋਲੋਂ ਵੱਡੀ ਮਾਤਰਾ ਵਿੱਚ ਬੁਪਰੋਨੋਰਫਿਨ ਅਤੇ ਏਵਲ ਦੇ ਟੀਕੇ ਬਰਾਮਦ ਕੀਤੇ ਗਏ।

ਖਬਰਾਂ ਮੁਤਾਬਕ ਦੋਵੇਂ ਵਿਅਕਤੀਆਂ ਦੀ ਪਹਿਚਾਣ ਗੁਰਪ੍ਰੀਤ ਸਿੰਘ ਪੁੱਤਰ ਬਲਵੀਰ ਚੰਦ ਵਾਸੀ ਮਹਿਮੁਦਪੁਰ ਥਾਣਾ ਅਦਮ ਪੁਰ (ਜਲੰਦਰ) ਅਤੇ ਦੂਸਰੇ ਵਿਅਕਤੀ ਦਾ ਨਾਮ ਮਨਪ੍ਰੀਤ ਪੁੱਤਰ ਪਰਸ ਰਾਮ ਵਾਸੀ ਲੇਸੜੀਵਾਲਾ ਥਾਣਾ ਆਦਮਪੁਰ (ਜਲੰਧਰ) ਵੱਜੋ ਹੋਈ ਹੈ।

drug ਫਿਲੌਰ ਪੁਲਿਸ ਨੂੰ ਮਿਲੀ ਵੱਡੀ ਸਫ਼ਲਤਾ, ਯੂਪੀ ਤੋਂ ਲੈ ਕੇ ਆਏ ਨਸ਼ੀਲੇ ਟੀਕਿਆ ਦੀ ਖੇਪ ਸਮੇਤ 2 ਤਸਕਰ ਕਾਬੂ

ਗੁਰਪ੍ਰੀਤ ਕੋਲੋਂ 98 ਟੀਕੇ ਏਵਲ ਤੇ 98 ਟੀਕੇ ਬੁਪਰੋਨੋਰਫਿਨ ਅਤੇ ਮਨਪ੍ਰੀਤ ਕੋਲੋਂ 98 ਟੀਕੇ ਏਵਲ ਤੇ 97 ਟੀਕੇ ਬੁਪਰੋਨੋਰਫਿਨ ਬਰਾਮਦ ਕੀਤੇ ਗਏ ਹਨ। ਪੁੱਛ-ਗਿੱਛ ਦੌਰਾਨ ਪਤਾ ਚੱਲਿਆ ਕਿ ਇਹ ਨਸ਼ੇ ਯੂ.ਪੀ ਤੋਂ ਲੈ ਕੇ ਆਉਂਦੇ ਸਨ 'ਤੇ ਜਲੰਧਰ ਦੇ ਵੱਖ-ਵੱਖ ਇਲਾਕਿਆਂ ਵਿੱਚ ਸਪਲਾਈ ਕਰਨੇ ਸਨ।

-PTC News

Related Post