ਤਿਹਾੜ ਜੇਲ੍ਹ 'ਚ ਬੰਦ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਚੌਟਾਲਾ ਤੋਂ ਮਿਲਿਆ ਮੋਬਾਈਲ ਫ਼ੋਨ ਤੇ ਚੈਨੀ ਖੈਨੀ

By  Shanker Badra June 15th 2019 12:02 PM

ਤਿਹਾੜ ਜੇਲ੍ਹ 'ਚ ਬੰਦ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਚੌਟਾਲਾ ਤੋਂ ਮਿਲਿਆ ਮੋਬਾਈਲ ਫ਼ੋਨ ਤੇ ਚੈਨੀ ਖੈਨੀ:ਨਵੀਂ ਦਿੱਲੀ : ਦਿੱਲੀ ਦੀ ਤਿਹਾੜ ਜੇਲ੍ਹ 'ਚ ਬੰਦ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਓਮ ਪ੍ਰਕਾਸ਼ ਚੌਟਾਲਾ ਦੇ ਸੈੱਲ 'ਚੋਂ ਪੁਲਿਸ ਨੇ ਤਲਾਸ਼ੀ ਮੁਹਿੰਮ ਦੌਰਾਨ ਮੋਬਾਈਲ ਫ਼ੋਨ ,ਚੈਨੀ ਖੈਨੀ ਅਤੇ ਮੋਬਾਈਲ ਦਾ ਚਾਰਜਰ ਬਰਾਮਦ ਕੀਤਾ ਹੈ।ਇਸ ਸਬੰਧੀ ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਜਾਣਕਾਰੀ ਦਿੱਤੀ ਹੈ।

Phone, wire, tobacco found in Om Prakash Chautala Tihar prison cell
ਤਿਹਾੜ ਜੇਲ੍ਹ 'ਚ ਬੰਦ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਚੌਟਾਲਾ ਤੋਂ ਮਿਲਿਆ ਮੋਬਾਈਲ ਫ਼ੋਨ ਤੇ ਚੈਨੀ ਖੈਨੀ

ਤਿਹਾੜ ਜੇਲ੍ਹ ਦੇ ਐਡੀਸ਼ਨਲ ਇੰਸਪੈਕਟਰ ਜਨਰਲ ਰਾਜ ਕੁਮਾਰ ਅਨੁਸਾਰ ਵੀਰਵਾਰ ਨੂੰ ਇੱਕ ਤਲਾਸ਼ੀ ਮੁਹਿੰਮ ਦੌਰਾਨ ਇੱਕ ਮੋਬਾਈਲ ਫ਼ੋਨ, ਇੱਕ ਚਾਰਜਰ, ਇੱਕ ਪਾਊਚ ਖੈਨੀ ਅਤੇ ਇਕ ਤਾਰ ਜੇਲ੍ਹ ਦੇ ਕਮਰੇ ਤੋਂ ਬਰਾਮਦ ਹੋਈ ਹੈ।ਅਧਿਕਾਰੀਆਂ ਨੇ ਦੱਸਿਆ ਕਿ ਚੌਟਾਲਾ ਦੇ ਇਕੋ ਸੈੱਲ ਵਿੱਚ ਬੰਦ ਰਮੇਸ਼ ਨੇ ਦਾਅਵਾ ਕੀਤਾ ਕਿ ਇਹ ਸਾਰਾ ਸਾਮਾਨ ਉਸ ਦਾ ਹੈ।

Phone, wire, tobacco found in Om Prakash Chautala Tihar prison cell
ਤਿਹਾੜ ਜੇਲ੍ਹ 'ਚ ਬੰਦ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਚੌਟਾਲਾ ਤੋਂ ਮਿਲਿਆ ਮੋਬਾਈਲ ਫ਼ੋਨ ਤੇ ਚੈਨੀ ਖੈਨੀ

ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :1991 ਤੋਂ ਲਗਾਤਾਰ ਪੰਜ ਵਾਰ ਰਾਜ ਸਭਾ ਮੈਂਬਰ ਰਹੇ ਡਾ. ਮਨਮੋਹਨ ਸਿੰਘ ਦਾ ਕਾਰਜਕਾਲ ਖ਼ਤਮ

ਜ਼ਿਕਰਯੋਗ ਹੈ ਕਿ ਓਮ ਪ੍ਰਕਾਸ਼ ਚੌਟਾਲਾ ਦਿੱਲੀ ਦੀ ਤਿਹਾੜ ਜੇਲ੍ਹ ਵਿੱਚ 10 ਸਾਲ ਦੀ ਸਜ਼ਾ ਭੁਗਤ ਰਹੇ ਹਨ।ਉਨ੍ਹਾਂ ਨੂੰ ਅਧਿਆਪਕ ਭਰਤੀ ਘੁਟਾਲੇ ਵਿੱਚ ਦੋਸ਼ੀ ਕਰਾਰ ਦਿੱਤਾ ਗਿਆ ਸੀ। 21 ਦਿਨ ਤੱਕ ਬਾਹਰ ਰਹਿਣ ਤੋਂ ਬਾਅਦ ਚੌਟਾਲਾ ਬੁੱਧਵਾਰ ਨੂੰ ਜੇਲ੍ਹ 'ਚ ਵਾਪਸ ਪਰਤੇ ਹਨ।

-PTCNews

Related Post