ਸ਼ਹੀਦਾਂ ਦੀ ਯਾਦ ਵਿਚ 27 ਤੇ 28 ਜਨਵਰੀ ਨੂੰ ਹੋਵੇਗਾ ਗੁਰਮਤਿ ਸਮਾਗਮ: ਬੀਬੀ ਜਗੀਰ ਕੌਰ

By  Shanker Badra January 15th 2021 06:18 PM

ਸ਼ਹੀਦਾਂ ਦੀ ਯਾਦ ਵਿਚ 27 ਤੇ 28 ਜਨਵਰੀ ਨੂੰ ਹੋਵੇਗਾ ਗੁਰਮਤਿ ਸਮਾਗਮ: ਬੀਬੀ ਜਗੀਰ ਕੌਰ:ਅੰਮ੍ਰਿਤਸਰ : ਗੁਰਦੁਆਰਾ ਸੁਧਾਰ ਲਹਿਰ ਦੇ ਪਹਿਲੇ ਸ਼ਹੀਦ ਭਾਈ ਹਜ਼ਾਰਾ ਸਿੰਘ ਅੱਲਾਹਦੀਨਪੁਰ ਅਤੇ ਭਾਈ ਹੁਕਮ ਸਿੰਘ ਦੀਆਂ ਤਸਵੀਰਾਂ 23 ਜਨਵਰੀ 2021 ਨੂੰ ਸ੍ਰੀ ਦਰਬਾਰ ਸਾਹਿਬ ਵਿਖੇ ਕੇਂਦਰੀ ਸਿੱਖ ਅਜਾਇਬ ਘਰ ਵਿਚ ਸਥਾਪਿਤ ਕੀਤੀਆਂ ਜਾਣਗੀਆਂ। ਇਸ ਤੋਂ ਇਲਾਵਾ 27 ਅਤੇ 28 ਜਨਵਰੀ ਨੂੰ ਇਨ੍ਹਾਂ ਮਹਾਨ ਸ਼ਹੀਦਾਂ ਦੀ ਯਾਦ ਵਿਚ ਤਰਨ ਤਾਰਨ ਦੇ ਪਿੰਡ ਅੱਲਾਦੀਨਪੁਰ ਵਿਖੇ ਸਮਾਗਮ ਕੀਤਾ ਜਾਵੇਗਾ।

ਪੜ੍ਹੋ ਹੋਰ ਖ਼ਬਰਾਂ : ਕਿਸਾਨਾਂ ਅਤੇ ਸਰਕਾਰ ਵਿਚਾਲੇ ਮੀਟਿੰਗ ਖ਼ਤਮ ,ਖੇਤੀ ਕਾਨੂੰਨ ਰੱਦ ਨਾ ਕਰਨ ਉੱਤੇ ਅੜੀ ਸਰਕਾਰ

Photographs of Shaheed Bhai Hazara Singh and Bhai Hukam Singh at Central Sikh Museum on January 23 ਸ਼ਹੀਦਾਂ ਦੀ ਯਾਦ ਵਿਚ 27 ਤੇ 28 ਜਨਵਰੀ ਨੂੰ ਹੋਵੇਗਾ ਗੁਰਮਤਿ ਸਮਾਗਮ : ਬੀਬੀ ਜਗੀਰ ਕੌਰ

ਇਸ ਸਬੰਧੀ ਜਾਣਕਾਰੀ ਦਿੰਦਿਆਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਨੇ ਦੱਸਿਆ ਕਿ ਮਹੰਤਾਂ ਪਾਸੋਂ ਸਿੱਖਾਂ ਦੇ ਪਾਵਨ ਗੁਰਧਾਮਾਂ ਨੂੰ ਅਜ਼ਾਦ ਕਰਵਾਉਣ ਲਈ ਵੱਡੀ ਗਿਣਤੀ ਵਿਚ ਸਿੱਖਾਂ ਨੇ ਕੁਰਬਾਨੀਆਂ ਦਿੱਤੀਆਂ। ਇਸ ਲੜੀ ਦੇ ਆਰੰਭ ਵਿਚ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਤਰਨਤਾਰਨ ਨੂੰ ਮਹੰਤਾਂ ਤੋਂ ਅਜ਼ਾਦੀ ਦਿਵਾਉਣ ਹਿੱਤ ਭਾਈ ਹਜ਼ਾਰਾ ਸਿੰਘ ਅਤੇ ਭਾਈ ਹੁਕਮ ਸਿੰਘ ਦੀ ਸ਼ਹਾਦਤ ਸਿੱਖ ਇਤਿਹਾਸ ਵਿਚ ਅਹਿਮ ਥਾਂ ਰੱਖਦੀ ਹੈ। ਉਨ੍ਹਾਂ ਕਿਹਾ ਕਿ ਗੁਰਦੁਆਰਾ ਸੁਧਾਰ ਲਹਿਰ ਦੇ ਇਨ੍ਹਾਂ ਸ਼ਹੀਦਾਂ ਦੀ ਯਾਦ ਵਿਚ 27 ਅਤੇ 28 ਜਨਵਰੀ ਨੂੰ ਦੋ ਦਿਨਾਂ ਗੁਰਮਤਿ ਸਮਾਗਮ ਨਗਰ ਅੱਲਾਦੀਨਪੁਰ ਵਿਖੇ ਰੱਖਿਆ ਗਿਆ ਹੈ।

Photographs of Shaheed Bhai Hazara Singh and Bhai Hukam Singh at Central Sikh Museum on January 23 ਸ਼ਹੀਦਾਂ ਦੀ ਯਾਦ ਵਿਚ 27 ਤੇ 28 ਜਨਵਰੀ ਨੂੰ ਹੋਵੇਗਾ ਗੁਰਮਤਿ ਸਮਾਗਮ : ਬੀਬੀ ਜਗੀਰ ਕੌਰ

ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਦੀ ਸਥਾਪਨਾ ਅਤੇ ਸਾਕਾ ਸ੍ਰੀ ਨਨਕਾਣਾ ਸਾਹਿਬ ਦੇ ਸੌ ਸਾਲਾ ਦਿਹਾੜੇ ਨੂੰ ਸਮਰਪਿਤ ਵੱਖ-ਵੱਖ ਸ਼ਹੀਦਾਂ ਦੀ ਯਾਦ ਵਿਚ ਸ਼੍ਰੋਮਣੀ ਕਮੇਟੀ ਵੱਲੋਂ ਸਮਾਗਮ ਆਯੋਜਿਤ ਕੀਤੇ ਜਾ ਰਹੇ ਹਨ। ਇਸ ਤਹਿਤ ਸਾਕਾ ਸ੍ਰੀ ਤਰਨ ਤਾਰਨ ਸਾਹਿਬ ਦੇ ਸ਼ਹੀਦਾਂ ਨੂੰ ਸ਼ਰਧਾ ਤੇ ਸਤਿਕਾਰ ਦੇਣ ਲਈ ਸਮਾਗਮ ਕੀਤਾ ਜਾ ਰਿਹਾ ਹੈ।

Photographs of Shaheed Bhai Hazara Singh and Bhai Hukam Singh at Central Sikh Museum on January 23 ਸ਼ਹੀਦਾਂ ਦੀ ਯਾਦ ਵਿਚ 27 ਤੇ 28 ਜਨਵਰੀ ਨੂੰ ਹੋਵੇਗਾ ਗੁਰਮਤਿ ਸਮਾਗਮ : ਬੀਬੀ ਜਗੀਰ ਕੌਰ

ਇਨ੍ਹਾਂ ਮਹਾਨ ਸ਼ਹੀਦਾਂ ਦੀ ਯਾਦ ਵਿਚ ਸੰਗਤ ਅਤੇ ਭਵਿੱਖ ਦੀਆਂ ਪੀੜ੍ਹੀਆਂ ਦੀ ਯਾਦ ਦਾ ਸਦੀਵੀ ਹਿੱਸਾ ਬਨਾਉਣ ਲਈ ਭਾਈ ਹਜ਼ਾਰਾਂ ਸਿੰਘ ਅਤੇ ਭਾਈ ਹੁਕਮ ਸਿੰਘ ਦੀਆਂ ਤਸਵੀਰਾਂ ਸਿੱਖ ਕੇਂਦਰੀ ਅਜਾਇਬ ਘਰ ਵਿਚ ਲਗਾਉਣ ਦਾ ਫੈਸਲਾ ਕੀਤਾ ਗਿਆ ਹੈ। ਇਹ ਤਸਵੀਰਾਂ 23 ਜਨਵਰੀ ਨੂੰ ਲਗਾਈਆਂ ਜਾਣਗੀਆਂ। ਉਨ੍ਹਾਂ ਇਹ ਵੀ ਦੱਸਿਆ ਕਿ ਸਾਕਾ ਸ੍ਰੀ ਨਨਕਾਣਾ ਸਾਹਿਬ ਦੇ ਸੌ ਸਾਲਾ ਦਿਹਾੜੇ ਦੇ ਸਬੰਧ ਵਿਚ ਵੀ ਵੱਖ-ਵੱਖ ਸਮਾਗਮ ਕੀਤੇ ਜਾਣਗੇ।

-PTCNews

Related Post