PM ਮੋਦੀ ਨੇ ਪੁਣੇ 'ਚ ਛਤਰਪਤੀ ਸ਼ਿਵਾਜੀ ਮਹਾਰਾਜ ਦੀ ਮੂਰਤੀ ਦਾ ਕੀਤਾ ਉਦਘਾਟਨ

By  Riya Bawa March 6th 2022 12:54 PM -- Updated: March 6th 2022 01:11 PM

ਮੁੰਬਈ: ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਮਹਾਰਾਸ਼ਟਰ ਦੇ ਪੁਣੇ ਪਹੁੰਚੇ, ਜਿੱਥੇ ਉਨ੍ਹਾਂ ਨੇ ਮੈਟਰੋ ਰੇਲ ਪ੍ਰਾਜੈਕਟ ਦਾ ਉਦਘਾਟਨ ਕੀਤਾ। ਪੀਐਮ ਮੋਦੀ ਨੇ ਕੁੱਲ 32.2 ਕਿਲੋਮੀਟਰ ਪੁਣੇ ਮੈਟਰੋ ਰੇਲ ਪ੍ਰੋਜੈਕਟ ਦੇ 12 ਕਿਲੋਮੀਟਰ ਸੈਕਸ਼ਨ ਦਾ ਉਦਘਾਟਨ ਕੀਤਾ। ਇਸ ਤੋਂ ਬਾਅਦ ਉਹ ਮੈਟਰੋ ਰੇਲ 'ਤੇ ਸਵਾਰ ਹੋ ਗਏ। ਇਸ ਦੌਰਾਨ ਉਨ੍ਹਾਂ ਨੇ ਮੈਟਰੋ 'ਚ ਬੈਠੇ ਬੱਚਿਆਂ ਨਾਲ ਗੱਲਬਾਤ ਕੀਤੀ।  ਦੱਸ ਦੇਈਏ ਕਿ ਪੀਐਮ ਮੋਦੀ ਨੇ ਮੈਟਰੋ ਦੀ ਸਵਾਰੀ ਲਈ ਟਿਕਟ ਵੀ ਖਰੀਦੀ ਸੀ।

Chhatrapati Shivaji Maharaj statue unveiled in Pune

ਇਸ ਤੋਂ ਪਹਿਲਾਂ ਉਨ੍ਹਾਂ ਨੇ ਪੁਣੇ ਨਗਰ ਨਿਗਮ ਕੰਪਲੈਕਸ ਵਿੱਚ ਛਤਰਪਤੀ ਸ਼ਿਵਾਜੀ ਮਹਾਰਾਜ ਦੀ ਮੂਰਤੀ ਦਾ ਉਦਘਾਟਨ ਕੀਤਾ। ਇਸ ਦੌਰਾਨ ਮਹਾਰਾਸ਼ਟਰ ਦੇ ਰਾਜਪਾਲ ਭਗਤ ਸਿੰਘ ਕੋਸ਼ਿਆਰੀ ਅਤੇ ਪੁਣੇ ਦੇ ਮੇਅਰ ਮੁਰਲੀਧਰ ਮੋਹੋਲ ਵੀ ਮੌਜੂਦ ਸਨ।

24 ਦਸੰਬਰ 2016 ਨੂੰ ਪ੍ਰਧਾਨ ਮੰਤਰੀ ਮੋਦੀ ਨੇ 11,400 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਮੈਟਰੋ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਿਆ ਸੀ। ਇਹ ਪ੍ਰੋਜੈਕਟ ਪੁਣੇ ਵਿੱਚ ਸ਼ਹਿਰੀ ਅੰਦੋਲਨ ਲਈ ਵਿਸ਼ਵ ਪੱਧਰੀ ਬੁਨਿਆਦੀ ਢਾਂਚਾ ਪ੍ਰਦਾਨ ਕਰਨ ਦੀ ਕੋਸ਼ਿਸ਼ ਹੈ। ਇੱਕ ਅਧਿਕਾਰਤ ਬਿਆਨ ਅਨੁਸਾਰ, "ਮੂਰਤੀ 1,850 ਕਿਲੋਗ੍ਰਾਮ ਗੰਨਮੈਟਲ ਨਾਲ ਬਣੀ ਹੈ ਅਤੇ ਲਗਭਗ 9.5 ਫੁੱਟ ਉੱਚੀ ਹੈ।"

Chhatrapati Shivaji Maharaj statue unveiled in Pune

ਇਹ ਵੀ ਪੜ੍ਹੋ: Operation Ganga: 183 ਭਾਰਤੀ ਨਾਗਰਿਕਾਂ ਨੂੰ ਲੈ ਕੇ ਵਿਸ਼ੇਸ਼ ਉਡਾਣ ਪਹੁੰਚੀ ਦਿੱਲੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੁਪਹਿਰ ਕਰੀਬ 12 ਵਜੇ ਕਈ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ ਅਤੇ ਉਦਘਾਟਨ ਕੀਤਾ। ਉਨ੍ਹਾਂ ਨੇ ਮੂਲਾ-ਮੁਥਾ ਨਦੀ ਪ੍ਰਾਜੈਕਟਾਂ ਦੇ ਪੁਨਰ ਸੁਰਜੀਤੀ ਅਤੇ ਪ੍ਰਦੂਸ਼ਣ ਨੂੰ ਘਟਾਉਣ ਲਈ ਨੀਂਹ ਪੱਥਰ ਵੀ ਰੱਖਿਆ। ਨਦੀ ਦੇ ਨੌਂ ਕਿਲੋਮੀਟਰ ਹਿੱਸੇ ਨੂੰ 1080 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਨਾਲ ਮੁੜ ਸੁਰਜੀਤ ਕੀਤਾ ਜਾਵੇਗਾ। ਇਸ ਤਹਿਤ ਨਦੀ ਕਿਨਾਰਿਆਂ ਦੀ ਸੁਰੱਖਿਆ, ਇੰਟਰਸੈਪਟਰ, ਸੀਵਰੇਜ ਨੈੱਟਵਰਕ, ਜਨਤਕ ਸਹੂਲਤਾਂ, ਬੋਟਿੰਗ ਗਤੀਵਿਧੀਆਂ ਆਦਿ ਵਰਗੇ ਕੰਮ ਸ਼ਾਮਲ ਕੀਤੇ ਜਾਣਗੇ। ਮੂਲਾ-ਮੁਥਾ ਨਦੀ ਪ੍ਰਦੂਸ਼ਣ ਰੋਕਥਾਮ ਪ੍ਰੋਜੈਕਟ 1470 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਨਾਲ ਵਨ ਸਿਟੀ ਵਨ ਆਪਰੇਟਰ ਦੇ ਸੰਕਲਪ 'ਤੇ ਲਾਗੂ ਕੀਤਾ ਜਾਵੇਗਾ।

Chhatrapati Shivaji Maharaj statue unveiled in Pune

-PTC News

Related Post