PM Modi Security breach: 'ਕਿਸੇ ਨੇ ਪੱਥਰ ਮਾਰਿਆ... ਗੋਲੀ ਲੱਗੀ?' ਸੀਐਮ ਚੰਨੀ ਨੇ ਮੋਦੀ 'ਤੇ ਸਾਧਿਆ ਨਿਸ਼ਾਨਾ
Riya Bawa
January 8th 2022 11:19 AM --
Updated:
January 8th 2022 11:21 AM
PM Modi Security breach: ਪੰਜਾਬ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੁਰੱਖਿਆ 'ਚ ਵੱਡੀ ਖਾਮੀ, ਉਹ ਮਾਮਲਾ ਅਜੇ ਠੰਡਾ ਨਹੀਂ ਹੋਇਆ। ਸਿਆਸੀ ਗਲਿਆਰਿਆਂ 'ਚ ਇਸ ਕੁਤਾਹੀ ਦੀ ਚਰਚਾ ਤਾਂ ਅਦਾਲਤ 'ਚ ਵੀ ਹੋ ਰਹੀ ਹੈ। ਇਸ ਸਭ ਦੇ ਵਿਚਕਾਰ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਇੱਕ ਰੈਲੀ ਵਿੱਚ ਦਿੱਤਾ ਗਿਆ ਬਿਆਨ ਸਾਹਮਣੇ ਆਇਆ ਹੈ। ਇਸ ਬਿਆਨ 'ਚ ਪੀਐੱਮ ਮੋਦੀ ਸੁਰੱਖਿਆ 'ਚ ਕਮੀ ਦੇ ਮਾਮਲੇ 'ਤੇ ਚੁਟਕੀ ਲੈਂਦੇ ਨਜ਼ਰ ਆ ਰਹੇ ਹਨ।