Coronavirus vaccine : ਦੇਸ਼ ਦੇ ਤਿੰਨ ਕੋਰੋਨਾ ਵੈਕਸੀਨ ਸੈਂਟਰਾਂ ਦਾ ਅੱਜ ਦੌਰਾ ਕਰਨਗੇ PM ਮੋਦੀ

By  Shanker Badra November 28th 2020 09:46 AM

Coronavirus vaccine : ਦੇਸ਼ ਦੇ ਤਿੰਨ ਕੋਰੋਨਾ ਵੈਕਸੀਨ ਸੈਂਟਰਾਂ ਦਾ ਅੱਜ ਦੌਰਾ ਕਰਨਗੇ PM ਮੋਦੀ:ਨਵੀਂ ਦਿੱਲੀ : ਦੁਨੀਆਂ ਭਰ ਦੇ ਵੱਡੇ-ਵੱਡੇ ਵਿਗਿਆਨੀ ਕੋਰੋਨਾ ਵਾਇਰਸ ਵੈਕਸੀਨ ’ਤੇ ਕੰਮ ਕਰ ਰਹੇ ਹਨ। ਸਾਰਿਆਂ ਨੇ ਵੱਖ-ਵੱਖ ਸਮੇਂ ਦਾ ਦਾਅਵਾ ਕਰ ਕੇ ਵੈਕਸੀਨ ਲਿਆਉਣ ਦੀ ਗੱਲ ਕੀਤੀ ਹੈ ਪਰ ਭਾਰਤ ਵੀ ਕੋਰੋਨਾ ਵੈਕਸੀਨ ਬਣਾਉਣ ਦੀ ਤਿਆਰੀ 'ਚ ਜੁਟਿਆ ਹੋਈ ਹੈ।

PM Modi Visit 3 Top Drug Makers Today To Review Covid Vaccine Development Coronavirus vaccine : ਦੇਸ਼ ਦੇ ਤਿੰਨ ਕੋਰੋਨਾ ਵੈਕਸੀਨ ਸੈਂਟਰਾਂ ਦਾ ਅੱਜ ਦੌਰਾ ਕਰਨਗੇ PM ਮੋਦੀ

ਜਾਣਕਾਰੀ ਅਨੁਸਾਰ ਭਾਰਤ 'ਚ ਕੋਰੋਨਾ ਦੇ ਵਧਦੇ ਮਾਮਲਿਆਂ ਵਿਚਾਲੇ ਦੇਸ਼ 'ਚ ਤਿੰਨ ਵੱਖ-ਵੱਖ ਕੋਵਿਡ ਵੈਕਸੀਨਾਂ 'ਤੇ ਕੰਮ ਚੱਲ ਰਿਹਾ ਹੈ। ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਨ੍ਹਾਂ ਕੋਵਿਡ ਵੈਕਸੀਨਾਂ ਦਾ ਜਾਇਜ਼ਾ ਲੈਣ ਲਈ ਟੀਕਾ ਵਿਕਸਿਤ ਕਰ ਰਹੀਆਂ ਸੰਸਥਾਵਾਂ ਦਾ ਦੌਰਾ ਕਰਨਗੇ।

PM Modi Visit 3 Top Drug Makers Today To Review Covid Vaccine Development Coronavirus vaccine : ਦੇਸ਼ ਦੇ ਤਿੰਨ ਕੋਰੋਨਾ ਵੈਕਸੀਨ ਸੈਂਟਰਾਂ ਦਾ ਅੱਜ ਦੌਰਾ ਕਰਨਗੇ PM ਮੋਦੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਦੇਸ਼ ਵਿੱਚ ਕੋਰੋਨਾ ਟੀਕੇ ਦੀਆਂ ਤਿਆਰੀਆਂ ਦੀ ਸਮੀਖਿਆ ਕਰਨਗੇ। ਪੀਐਮ ਮੋਦੀ ਕੋਰੋਨਾ ਟੀਕਾ ਬਣਾਉਣ ਵਾਲੇ ਤਿੰਨ ਵੱਡੇ ਕੇਂਦਰਾਂ- ਪੁਣੇ, ਹੈਦਰਾਬਾਦ ਅਤੇ ਅਹਿਮਦਾਬਾਦ ਜਾਣਗੇ। ਪ੍ਰਧਾਨ ਮੰਤਰੀ ਨਾ ਸਿਰਫ ਵਿਗਿਆਨੀਆਂ ਨੂੰ ਮਿਲਣਗੇ ਬਲਕਿ ਟੀਕਾ ਬਣਾਉਣ ਦੀ ਪੂਰੀ ਪ੍ਰਕਿਰਿਆ ਨੂੰ ਵੀ ਸਮਝਣਗੇ।

-PTCNews

Related Post