PM ਮੋਦੀ ਦਾ 'ਹਮਸ਼ਕਲ' ਇਸ ਸੀਟ ਤੋਂ ਲੜੇਗਾ ਚੋਣ

By  Tanya Chaudhary February 2nd 2022 06:06 PM

ਲਖਨਊ: ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ (UP Assembly Election)'ਚ ਇਸ ਵਾਰ ਕਈ ਦਿਲਚਸਪ ਚੇਹਰੇ ਦੇਖਣ ਨੂੰ ਮਿਲਣਗੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ (PM Modi) ਵਰਗੇ ਦਿਖਣ ਵਾਲੇ 'ਹਮਸ਼ਕਲ' 56 ਸਾਲਾ ਅਭਿਨੰਦਨ ਪਾਠਕ (Abhinandan Pathak)ਵੀ ਇਸ ਚੋਣ ਵਿੱਚ ਆਪਣੀ ਕਿਸਮਤ ਅਜ਼ਮਾ ਰਹੇ ਹਨ। ਸਹਾਰਨਪੁਰ ਦੇ ਰਹਿਣ ਵਾਲੇ ਪਾਠਕ ਨੇ ਭਾਜਪਾ ਤੋਂ ਟਿਕਟ ਮੰਗੀ ਸੀ, ਪਰ ਪਾਰਟੀ ਨੇ ਕੋਈ ਜਵਾਬ ਨਹੀਂ ਦਿੱਤਾ। ਇਸ ਤੋਂ ਬਾਅਦ ਉਨ੍ਹਾਂ ਨੇ ਆਜ਼ਾਦ ਉਮੀਦਵਾਰ ਵਜੋਂ ਚੋਣ ਲੜਨ ਦਾ ਫੈਸਲਾ ਕੀਤਾ।

ਦੱਸਣਯੋਗ ਇਹ ਹੈ ਕਿ ਅਭਿਨੰਦਨ ਪਾਠਕ ਲਖਨਊ ਦੀ ਸਰੋਜਨੀ ਨਗਰ ਵਿਧਾਨ ਸਭਾ ਸੀਟ ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜਨਗੇ। ਉਨ੍ਹਾਂ ਆਜ਼ਾਦ ਚੋਣ ਲੜਨ ਦਾ ਫੈਸਲਾ ਕਰਨ ਤੋਂ ਪਹਿਲਾਂ ਭਾਜਪਾ ਤੋਂ ਟਿਕਟ ਵੀ ਮੰਗੀ ਸੀ ਪਰ ਪਾਰਟੀ ਵੱਲੋਂ ਉਨ੍ਹਾਂ ਨੂੰ ਕੋਈ ਜਵਾਬ ਨਹੀਂ ਮਿਲਿਆ ਜਿਸ ਤੋਂ ਬਾਅਦ ਓਹਨਾਂ ਨੇ ਆਜ਼ਾਦ ਉਮੀਦਵਾਰ ਵਜੋਂ ਚੋਣਾਂ ਲੜਨ ਦਾ ਫੈਸਲਾ ਕੀਤਾ। ਇਸ ਦੇ ਨਾਲ ਹੀ ਉਹਨਾਂ ਨੇ ਦਾਅਵਾ ਕੀਤਾ ਕਿ ਉਹ ਚੋਣ ਜਿੱਤ ਕੇ ਦਿਖਾਉਣਗੇ।

ਇਹ ਵੀ ਪੜ੍ਹੋ : ਮੂੰਗਫਲੀ ਵੇਚਣ ਵਾਲੇ ਦਾ ਗਾਇਆ ਗੀਤ 'ਕੱਚਾ ਬਦਾਮ' ਇੰਸਟਾਗ੍ਰਾਮ 'ਤੇ ਬਣਿਆ TRENDING

ਦੱਸ ਦੇਈਏ ਕਿ ਪਾਠਕ ਨੇ ਕਿਹਾ, 'ਮੈਂ ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਪ੍ਰਧਾਨ (ਭਾਜਪਾ ਪ੍ਰਧਾਨ) ਜੇਪੀ ਨੱਡਾ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਤੋਂ ਪੱਤਰ ਰਾਹੀਂ ਲਖਨਊ ਤੋਂ ਟਿਕਟ ਦੀ ਮੰਗ ਕੀਤੀ ਸੀ ਪਰ ਉਨ੍ਹਾਂ ਨੇ ਮੇਰੀ ਚਿੱਠੀ ਵੱਲ ਧਿਆਨ ਨਹੀਂ ਦਿੱਤਾ ਅਤੇ ਕੋਈ ਜਵਾਬ ਨਾ ਦਿੱਤਾ। ਉਨ੍ਹਾਂ ਆਪਣੇ ਆਪ ਨੂੰ ਮੋਦੀ ਭਗਤ ਦੱਸਦੇ ਹੋਏ ਕਿਹਾ ਕਿ ਭਾਜਪਾ ਮੈਨੂੰ ਨਜ਼ਰਅੰਦਾਜ਼ ਕਰ ਸਕਦੀ ਹੈ ਪਰ ਮੈਂ ਚੋਣ ਜ਼ਰੂਰ ਲੜਾਂਗਾ ਤੇ ਜਿੱਤ ਕੇ ਵੀ ਦਿਖਾਵਾਂਗਾ ਅਤੇ ਕਿਹਾ ਕਿ ਯੋਗੀ ਆਦਿਤਿਆਨਾਥ ਮੁੜ ਯੂਪੀ ਦੇ ਮੁੱਖ ਮੰਤਰੀ ਬਣਨ।

ਉਨ੍ਹਾਂ ਕਿਹਾ ਕਿ ਪੀਐਮ ਮੋਦੀ(PM Modi) ਅਤੇ ਸੀਐਮ ਯੋਗੀ (CM Yogi ) ਇੱਕੋ ਸਿੱਕੇ ਦੇ ਦੋ ਪਹਿਲੂ ਹਨ। ਮੈਂ ਉਹਨਾਂ ਦੇ ਜਨੂੰਨ ਦੀ ਪ੍ਰਸ਼ੰਸਾ ਕਰਦਾ ਹਾਂ। ਉਹ ਜਨਤਾ ਲਈ ਨਿਰਸਵਾਰਥ ਕੰਮ ਕਰ ਰਹੇ ਹਨ।

ਇਹ ਵੀ ਪੜ੍ਹੋ : ਮੇਰੇ ਸਿਆਸਤ ਦੇ ਤਜਰਬੇ ਮੁਤਾਬਕ ਸ਼੍ਰੋਮਣੀ ਅਕਾਲੀ ਦਲ-ਬਸਪਾ ਦੀ ਸਰਕਾਰ ਬਣੇਗੀ: ਪ੍ਰਕਾਸ਼ ਸਿੰਘ ਬਾਦਲ

ਦੱਸ ਦੇਈਏ ਕਿ ਸਰੋਜਨੀ ਨਗਰ ਸੀਟ ਜਿੱਥੋਂ ਅਭਿਨੰਦਨ ਪਾਠਕ ਨੇ ਭਾਜਪਾ ਤੋਂ ਟਿਕਟ ਮੰਗੀ ਸੀ, ਉਹ ਲਖਨਊ ਦੀ ਹੌਟ ਸੀਟ(Hot Seat)ਮੰਨੀ ਜਾਂਦੀ ਹੈ। ਇਸ ਦੇ ਨਾਲ ਹੀ ਬਾਜਪਾ 'ਤੇ ਆਰੋਪ ਲਗਾਉਂਦਿਆਂ ਹੋਇਆ ਪਾਠਕ ਨੇ ਕਿਹਾ ਕਿ ਭਾਜਪਾ ਪਹਿਲਾਂ ਵੀ ਉਨ੍ਹਾਂ ਦੀ ਟਿਕਟ ਦੀ ਮੰਗ ਨੂੰ ਨਜ਼ਰਅੰਦਾਜ਼ ਕਰਦੀ ਆ ਰਹੀ ਹੈ। ਉਸ ਨੇ ਦਾਅਵਾ ਕੀਤਾ ਕਿ ਪਤਨੀ ਤੋਂ ਤਲਾਕ ਲੈਣ ਤੋਂ ਬਾਅਦ ਉਹ ਰੋਜ਼ੀ-ਰੋਟੀ ਲਈ ਰੇਲ ਗੱਡੀਆਂ ਵਿੱਚ ਖੀਰੇ ਵੇਚਦਾ ਸੀ।

 

ਦਰਅਸਲ, ਪਾਠਕ ਦੀ ਪਤਨੀ ਮੀਰਾ ਪਾਠਕ ਨੇ ਵਿੱਤੀ ਸਹਾਇਤਾ ਨਾ ਦੇਣ ਕਾਰਨ ਤਲਾਕ ਲਈ ਅਰਜ਼ੀ ਦਿੱਤੀ ਸੀ। ਪਾਠਕ ਦੇ ਕੁੱਲ ਛੇ ਬੱਚੇ ਹਨ, ਜਿਨ੍ਹਾਂ ਵਿੱਚੋਂ ਤਿੰਨ ਧੀਆਂ ਹਨ। ਹਾਲਾਂਕਿ, ਘਰ ਛੱਡਣ ਤੋਂ ਬਾਅਦ ਪਤਨੀ ਨੇ ਉਸ ਨਾਲ ਕਦੇ ਸੰਪਰਕ ਨਹੀਂ ਕੀਤਾ।

ਪਾਠਕ ਦਾ ਕਹਿਣਾ ਹੈ ਕਿ ਇਸ ਤੋਂ ਪਹਿਲਾਂ ਛੱਤੀਸਗੜ੍ਹ ਵਿਧਾਨ ਸਭਾ ਚੋਣਾਂ ਦੌਰਾਨ ਉਹ ਭਾਜਪਾ ਦੀ ਮਦਦ ਲਈ ਸੂਬੇ ਦੀ ਯਾਤਰਾ ਕਰ ਚੁੱਕੇ ਹਨ। ਪਾਠਕ ਨੇ ਦੋਸ਼ ਲਾਇਆ ਕਿ ਤਤਕਾਲੀ ਮੁੱਖ ਮੰਤਰੀ ਰਮਨ ਸਿੰਘ ਨੇ ਉਨ੍ਹਾਂ ਨੂੰ ਹਲਕੇ ਢੰਗ ਨਾਲ ਲਿਆ ਅਤੇ ਉਨ੍ਹਾਂ ਦਾ ਮਜ਼ਾਕ ਉਡਾਇਆ। ਪਾਠਕ ਨੇ ਕਿਹਾ ਕਿ ਮੈਂ ਸਿਆਸਤਦਾਨ ਬਣ ਕੇ ਸਮਾਜ ਦੀ ਸੇਵਾ ਕਰਨਾ ਚਾਹੁੰਦਾ ਹਾਂ।

- PTC News

Related Post