ਪ੍ਰਧਾਨ ਮੰਤਰੀ ਮੋਦੀ ਨੇ ਤਾਮਿਲਨਾਡੂ ਦੇ ਸਾਬਕਾ ਮੁੱਖ ਮੰਤਰੀ ਐੱਮ.ਕਰੁਣਾਨਿਧੀ ਨੂੰ ਦਿੱਤੀ ਸ਼ਰਧਾਂਜਲੀ

By  Shanker Badra August 8th 2018 12:11 PM

ਪ੍ਰਧਾਨ ਮੰਤਰੀ ਮੋਦੀ ਨੇ ਤਾਮਿਲਨਾਡੂ ਦੇ ਸਾਬਕਾ ਮੁੱਖ ਮੰਤਰੀ ਐੱਮ.ਕਰੁਣਾਨਿਧੀ ਨੂੰ ਦਿੱਤੀ ਸ਼ਰਧਾਂਜਲੀ:ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਚੇਨਈ ਸਥਿਤ ਰਾਰਾਜੀ ਹਾਲ ਵਿਖੇ ਤਾਮਿਲਨਾਡੂ ਦੇ ਸਾਬਕਾ ਮੁੱਖ ਮੰਤਰੀ ਤੇ ਡੀ.ਐਮ.ਕੇ ਦੇ ਮੁਖੀ ਐਮ ਕਰੁਣਾਨਿਧੀ ਨੂੰ ਸ਼ਰਧਾਂਜਲੀ ਭੇਂਟ ਕੀਤੀ ਹੈ।ਉਨ੍ਹਾਂ ਨੇ ਸ਼ਰਧਾਂਜਲੀ ਭੇਂਟ ਕਰਨ ਤੋਂ ਬਾਅਦ ਪੁੱਤਰ ਐਮ. ਕੇ. ਸਟਾਲਿਨ ਅਤੇ ਬੇਟੀ ਕਨੀਮੋਝੀ ਨਾਲ ਦੁੱਖ ਸਾਂਝਾ ਕੀਤਾ ਹੈ।

ਐਮ ਕਰੁਣਾਨਿਧੀ ਦਾ ਕੱਲ 94 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ ਹੈ।ਦੱਸਿਆ ਜਾਂਦਾ ਹੈ ਕਿ ਐਮ ਕਰੁਣਾਨਿਧੀ ਆਪਣੇ 80 ਸਾਲ ਦੇ ਕਰੀਅਰ ਵਿੱਚ ਕਦੇ ਵੀ ਕੋਈ ਚੋਣ ਨਹੀਂ ਹਾਰੇ।ਉਹ ਤਮਿਲ ਫਿਲਮਾਂ ਵਿੱਚ ਨਾਟਕਕਾਰ ਅਤੇ ਪਟਕਥਾ ਲੇਖਕ ਵੀ ਸਨ।

-PTCNews

Related Post