ਪੰਜਾਬ ਦੇ ਇਨ੍ਹਾਂ ਸਰਦਾਰਾਂ ਨੇ ਜਿੱਤਿਆ ਪੀ.ਐਮ ਦਾ ਦਿਲ ,ਮੋਦੀ ਨੇ ਟਵਿੱਟਰ 'ਤੇ ਸ਼ੇਅਰ ਕੀਤੀਆਂ ਤਸਵੀਰਾਂ

By  Shanker Badra September 5th 2018 02:30 PM -- Updated: September 5th 2018 02:33 PM

ਪੰਜਾਬ ਦੇ ਇਨ੍ਹਾਂ ਸਰਦਾਰਾਂ ਨੇ ਜਿੱਤਿਆ ਪੀ.ਐਮ ਦਾ ਦਿਲ ,ਮੋਦੀ ਨੇ ਟਵਿੱਟਰ 'ਤੇ ਸ਼ੇਅਰ ਕੀਤੀਆਂ ਤਸਵੀਰਾਂ:ਜਿਥੇ ਅੱਜ ਪੂਰੇ ਦੇਸ਼ 'ਚ ਅਧਿਆਪਕ ਦਿਵਸ ਮਨਾਇਆ ਜਾ ਰਿਹਾ ਹੈ,ਓਥੇ ਹੀ ਅੱਜ ਦੇਸ਼ ਦੇ ਪ੍ਰਧਾਨ ਮੰਤਰੀ ਨੇ ਕੁੱਝ ਅਧਿਆਪਕਾਂ ਦੀਆਂ ਤਸਵੀਰਾਂ ਸ਼ੋਸ਼ਲ ਮੀਡੀਆ 'ਤੇ ਸ਼ੇਅਰ ਕਰਕੇ ਵਧਾਈਆਂ ਦਿੱਤੀਆਂ ਹਨ।ਜਿਸ ਦੇ ਲਈ ਅਧਿਆਪਕ ਦਿਵਸ ਮੌਕੇ ਪੂਰੇ ਦੇਸ਼ 'ਚੋਂ ਕੌਮੀ ਪੁਰਸਕਾਰਾਂ ਲਈ ਅਧਿਆਪਕਾਂ ਦੀ ਚੋਣ ਹੋਈ ਸੀ।ਜਿਸ ਵਿਚ ਪੰਜਾਬ ਦੇ ਪਟਿਆਲਾ ਜ਼ਿਲ੍ਹਾ ਦੇ ਨਾਭੇ ਤੋਂ ਹਰਿੰਦਰ ਸਿੰਘ ਗਰੇਵਾਲ ਅਤੇ ਲੁਧਿਆਣਾ ਤੋਂ ਕਿਰਨਦੀਪ ਸਿੰਘ ਦੀ ਵੀ ਚੋਣ ਹੋਈ ਹੈ।ਇੰਨ੍ਹਾਂ ਅਧਿਆਪਕਾਂ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੀ ਰਿਹਾਇਸ਼ ਵਿਖੇ ਅੱਜ ਚਾਹ ਪਾਰਟੀ ਕੀਤੀ ਹੈ।pm-narendra-modi-twitter-on-two-teachers-pictures-shareਇਸ ਦੌਰਾਨ ਗਰੇਵਾਲ ਦੀਆਂ ਅਧਿਆਪਨ ਕਿੱਤੇ ਦੇ ਨਾਲ-ਨਾਲ ਸਮਾਜਿਕ ੳਪਲਬਧੀਆਂ ਵੇਖ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਨ੍ਹਾਂ ਨਾਲ ਤਸਵੀਰ ਕਰਾ ਕੇ ਉਚੇਚੇ ਤੌਰ 'ਤੇ ਟਵਿੱਟਰ 'ਤੇ ਪਾਈ ਅਤੇ ਗਰੇਵਾਲ ਦੀ ਸ਼ਲਾਘਾ ਕੀਤੀ ਹੈ।ਦੱਸ ਦੇਈਏ ਕਿ ਹਰਿੰਦਰ ਸਿੰਘ ਗਰੇਵਾਲ ਹੁਣ ਤੱਕ ਚਾਰ ਸਰਕਾਰੀ ਸਕੂਲਾਂ ਲਈ ਨਿੱਜੀ ਯਤਨਾਂ ਸਦਕਾ ਤਕਰੀਬਨ 1.25 ਕਰੋੜ ਰੁਪਏ ਖਰਚ ਕਰਕੇ, ਸਮਾਰਟ ਸਕੂਲਾਂ 'ਚ ਤਬਦੀਲ ਕਰ ਚੁੱਕਿਆ ਹੈ।pm-narendra-modi-twitter-on-two-teachers-pictures-shareਮੋਦੀ ਨੇ ਟਵੀਟ ਕਰਕੇ ਕਿਹਾ ਕਿ ਹਰਿੰਦਰ ਸਿੰਘ ਗਰੇਵਾਲ ਇੱਕ ਮਿਸਾਲ ਹੈ ਕਿ ਕਿਵੇਂ ਇੱਕ ਅਧਿਆਪਕ ਤਕਨਾਲੋਜੀ ਦਾ ਮਾਸਟਰ ਬਣਕੇ,ਵਿਦਿਆਰਥੀਆਂ ਲਈ ਲਾਹੇਵੰਦ ਸਾਬਤ ਹੋ ਸਕਦਾ ਹੈ।ਉਨ੍ਹਾਂ ਲਿਖਿਆ ਕਿ ਗਰੇਵਾਲ ਦੀਆਂ ਤਕਨੀਕ ਭਰਪੂਰ ਵਿਦਿਅਕ ਵਿਧੀਆਂ ਤੇ ਤਜ਼ਰਬੇ ਬੇਮਿਸਾਲ ਹਨ ਅਤੇ ਉਹ ਉਸਨੂੰ ਇਸ ਦੇ ਲਈ ਮੁਬਾਰਕਬਾਦ ਵੀ ਦਿੰਦੇ ਹਨ।ਗਰੇਵਾਲ ਇਸੇ ਉਪਲਬਧੀ ਸਦਕਾ ਦੇਸ਼ ਦੇ ਉਪ ਰਾਸ਼ਟਰਪਤੀ ਵੈਂਕਈਆ ਨਾਇਡੂ ਅਧਿਆਪਕ ਦਿਵਸ ਮੌਕੇ ਅੱਜ ਕੌਮੀ ਪੁਰਸਕਾਰ ਪ੍ਰਦਾਨ ਕਰ ਰਹੇ ਹਨ।

ਇਸ ਦੇ ਨਾਲ ਹੀ ਲੁਧਿਆਣਾ ਦੇ ਕਿਰਨਦੀਪ ਸਿੰਘ, ਜੋ ਕਿ ਹਿਸਾਬ ਦੇ ਅਧਿਆਪਕ ਹਨ,ਉਸ ਨੂੰ ਵੀ ਮੋਦੀ ਨੇ ਸ਼ੁਭ ਇਸ਼ਾਵਾਂ ਦਿੱਤੀਆਂ ਤੇ ਉਨ੍ਹਾਂ ਦੇ ਪੜ੍ਹਾਉਣ ਦੀ ਵਿਧੀ ਦੀ ਸ਼ਲਾਘਾ ਕੀਤੀ।

-PTCNews

Related Post