ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੇਦਾਰਨਾਥ 'ਚ ਫੌਜੀ ਜਵਾਨਾਂ ਨਾਲ ਮਨਾਈ ਦੀਵਾਲੀ

By  Shanker Badra November 7th 2018 05:24 PM -- Updated: November 7th 2018 05:26 PM

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੇਦਾਰਨਾਥ 'ਚ ਫੌਜੀ ਜਵਾਨਾਂ ਨਾਲ ਮਨਾਈ ਦੀਵਾਲੀ:ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਵਾਲੀ ਮਨਾਉਣ ਲਈ ਕੇਦਾਰਨਾਥ ਪਹੁੰਚੇ ਹਨ।ਇਸ ਦੌਰਾਨ ਪ੍ਰਧਾਨ ਮੰਤਰੀ ਨੇ 5ਵੀਂ ਵਾਰ ਫੌਜੀ ਜਵਾਨਾਂ ਨਾਲ ਦੀਵਾਲੀ ਮਨਾਈ ਹੈ।ਜਾਣਕਾਰੀ ਅਨੁਸਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੇਦਾਰਨਾਥ ਧਾਮ ਵਿੱਚ ਪੂਜਾ ਕਰ ਰਹੇ ਹਨ।ਇਸ ਤੋਂ ਪਹਿਲਾਂ ਉਨ੍ਹਾਂ ਨੇ ਹਰਸਿਲ ਵਿੱਚ ਭਾਰਤੀ ਆਰਮਡ ਫੋਰਸ ਦੇ ਜਵਾਨਾਂ ਨਾਲ ਮੁਲਾਕਾਤ ਕੀਤੀ ਤੇ ਉਨ੍ਹਾਂ ਨੇ ਮਿਠਾਈ ਵੀ ਵੰਡੀ।

ਇਸ ਮੌਕੇ ਪ੍ਰਧਾਨ ਮੰਤਰੀ ਨੇ ਹਰਸਿਲ ਵਿੱਚ ਜਵਾਨਾਂ ਨੂੰ ਕਿਹਾ, "ਬਰਫੀਲੇ ਇਲਾਕੇ ਵਿੱਚ ਤੁਹਾਡੀ ਦੇਸ਼ ਲਈ ਇਹ ਸੇਵਾ ਦੇਸ਼ ਨੂੰ ਮਜ਼ਬੂਤੀ ਪ੍ਰਦਾਨ ਕਰਦੀ ਹੈ।ਤੁਹਾਡੇ ਚੱਲਦੇ ਹੀ ਦੇਸ਼ ਦਾ ਭਵਿੱਖ ਤੇ ਸਵਾ ਸੌ ਕਰੋੜ ਲੋਕਾਂ ਦੇ ਸੁਫ਼ਨੇ ਸੁਰੱਖਿਅਤ ਹਨ। ਭਾਰਤ ਅੱਜ ਰੱਖਿਆ ਦੇ ਖੇਤਰ ਵਿੱਚ ਦੁਨੀਆਂ ਦੇ ਅਵੱਲ ਦੇਸ਼ਾਂ ਵਿੱਚ ਸ਼ੁਮਾਰ ਹੈ।ਭਾਰਤੀ ਫੌਜ ਦੀ ਬਹਾਦਰੀ ਦੀ ਪੂਰੀ ਦੁਨੀਆਂ ਵਿੱਚ ਮਿਸਾਲ ਦਿੱਤੀ ਜਾਂਦੀ ਹੈ।"

ਇਸ ਦੌਰਾਨ ਮੋਦੀ ਕੇਦਾਰਨਾਥ ਵਿੱਚ ਕੇਦਾਰਪੁਰੀ ਦੁਬਾਰਾ ਨਿਰਮਾਣ ਯੋਜਨਾ ਦੇ ਕੰਮਕਾਜ ਦੀ ਸਮੀਖਿਆ ਕਰਨਗੇ।ਉਨ੍ਹਾਂ ਨੇ ਪਿਛਲੇ ਸਾਲ ਅਕਤੂਬਰ ਵਿੱਚ ਪੰਜ ਪਰਿਯੋਜਨਾਵਾਂ ਦਾ ਉਦਘਾਟਨ ਕੀਤਾ ਸੀ।ਕਰੀਬ ਪੰਜ ਸਾਲ ਪਹਿਲਾਂ ਕੁਦਰਤੀ ਆਪਦਾ ਵਿੱਚ ਇਸ ਤੀਰਥ ਸਥਾਨ ਦੇ ਆਲੇ-ਦੁਆਲੇ ਵੱਡੀ ਤਬਾਹੀ ਹੋਈ ਸੀ।ਪ੍ਰਧਾਨ ਮੰਤਰੀ ਪਿਛਲੇ ਚਾਰ ਸਾਲਾਂ ਦੀ ਤਰ੍ਹਾਂ ਇਸ ਵਾਰ ਵੀ ਕੇਦਾਰਨਾਥ ਪਹੁੰਚੇ ਹਨ।

-PTCNews

Related Post