ਪੋਲੈਂਡ 'ਚ ਪਿਤਾ ਨੂੰ ਸਨਮਾਨ ਮਿਲਣ 'ਤੇ ਅਮਿਤਾਭ ਬੱਚਨ ਹੋਏ ਭਾਵੁਕ, ਦੇਖੋ ਤਸਵੀਰਾਂ

By  Jashan A December 16th 2019 06:28 PM

ਪੋਲੈਂਡ 'ਚ ਪਿਤਾ ਨੂੰ ਸਨਮਾਨ ਮਿਲਣ 'ਤੇ ਅਮਿਤਾਭ ਬੱਚਨ ਹੋਏ ਭਾਵੁਕ, ਦੇਖੋ ਤਸਵੀਰਾਂ,ਬਾਲੀਵੁੱਡ ਮਹਾਨਾਇਕ ਅਮਿਤਾਭ ਬੱਚਨ ਸਾਰਿਆਂ ਲਈ ਪ੍ਰੇਰਨਾ ਸਰੋਤ ਹਨ। ਆਪਣੀ ਦਿਲਕਸ਼ ਅਦਾਕਾਰੀ ਨਾਲ ਜਿੱਥੇ ਹਰ ਉਮਰ ਵਰਗ ਦੇ ਲੋਕ ਉਹਨਾਂ ਨੂੰ ਪਸੰਦ ਕਰਦੇ ਹਨ ਉੱਥੇ ਹੀ ਦਿਲੋਂ ਸਤਿਕਾਰ ਕਰਦੇ ਹਨ। ਇਹੀ ਨਹੀਂ ਅਮਿਤਾਭ ਬੱਚਨ ਦੇ ਪਿਤਾ ਵੀ ਆਪਣੇ ਸਮੇਂ ਦੇ ਦਿਗੱਜ ਕਵੀ ਰਹੇ ਹਨ।

ਹਾਲ ਹੀ ਬਾਲੀਵੁੱਡ ਸੁਪਰਸਟਾਰ ਅਮਿਤਾਭ ਬੱਚਨ ਨੇ ਪੋਲੈਂਡ ਦੇ ਇਕ ਚਰਚ ਦੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ ਜਿਥੇ ਉਨ੍ਹਾਂ ਦੇ ਮਰਹੂਮ ਪਿਤਾ ਹਰੀਵੰਸ਼ ਰਾਏ ਬੱਚਨ ਦਾ ਸਨਮਾਨ ਕੀਤਾ ਗਿਆ।ਦੱਸ ਦੇਈਏ ਕਿ ਮਰਹੂਮ ਕਵੀ ਲਈ ਅਰਦਾਸ ਰੱਖੀ ਗਈ ਸੀ ਅਤੇ ਅਭਿਨੇਤਾ ਆਪਣੇ ਪਿਤਾ ਦੀ ਤਸਵੀਰ ਦੇ ਸਾਹਮਣੇ ਮੋਮਬੱਤੀ ਜਗਾਉਂਦੇ ਦੇਖੇ ਗਏ ਸਨ।

ਹੋਰ ਪੜ੍ਹੋ: ਦੋਰਾਹਾ ਵਿਖੇ ਵਿਆਹ ਸਮਾਗਮ ਦੌਰਾਨ ਚੱਲੀਆਂ ਗੋਲੀਆਂ, 2 ਦੀ ਮੌਤ

https://twitter.com/SrBachchan/status/1206323153728876549?s=20

ਉਨ੍ਹਾਂ ਨੇ ਇੱਕ ਭਾਵੁਕ ਟਵੀਟ 'ਚ ਲਿਖਿਆ,''ਯੂਰਪ ਦੇ ਸਭ ਤੋਂ ਪੁਰਾਣੇ ਚਰਚਾਂ 'ਚੋਂ ਇਕ। ਪੋਲੈਂਡ ਵਿਚ ਬਾਬੂਜੀ ਲਈ ਹੋਈ ਅਰਦਾਸ ਵਿਚ। ਦਿਲ ਛੂਹਣ ਅਤੇ ਭਾਵੁਕ ਕਰਨ ਵਾਲਾ ਪਲ। ਉਨ੍ਹਾਂ ਦੀ ਆਤਮਾ ਨੂੰ ਜਰੂਰ ਸ਼ਾਂਤੀ ਅਤੇ ਪਿਆਰ ਮਿਲੇਗਾ।ਇਸ ਸਨਮਾਨ ਲਈ ਧੰਨਵਾਦ ਬਿਸ਼ਪ ਅਤੇ ਪੋਲੈਂਡ ਦੀ ਜਨਤਾ।''

https://twitter.com/SrBachchan/status/1206091839335542784?s=20

ਜ਼ਿਕਰਯੋਗ ਹੈ ਕਿ ਅਮਿਤਾਭ ਬੱਚਨ ਯੂਰਪ ਵਿਚ ਆਪਣੀ ਆਉਣ ਵਾਲੀ ਫਿਲਮ 'ਚਿਹਰੇ' ਦੀ ਸ਼ੂਟਿੰਗ ਕਰ ਰਹੇ ਸਨ ਜੋ ਕਿ ਅਗਲੇ ਸਾਲ 20 ਅਪ੍ਰੈਲ ਨੂੰ ਰਿਲੀਜ਼ ਹੋਵੇਗੀ। ਫਿਲਮ 'ਚ ਬਿੱਗ ਬੀ ਨਾਲ ਇਮਰਾਨ ਹਾਸ਼ਮੀ, ਅੰਨੂ ਕਪੂਰ, ਰਿਆ ਚੱਕਰਵਰਤੀ ਅਤੇ ਕ੍ਰਿਸਟਲ ਡਿਸੂਜਾ ਦੀ ਵੀ ਅਹਿਮ ਭੂਮਿਕਾ ਹੋਵੇਗੀ।

-PTC News

Related Post