ਮੋਰਿੰਡਾ ਪੁਲਿਸ ਵੱਲੋਂ ਇੱਕ ਹੋਟਲ ਵਿੱਚੋ 3 ਜੋੜੇ ਇਤਰਾਜਯੋਗ ਹਾਲਤ ਵਿੱਚ ਕਾਬੂ

By  Shanker Badra August 29th 2019 01:54 PM

ਮੋਰਿੰਡਾ ਪੁਲਿਸ ਵੱਲੋਂ ਇੱਕ ਹੋਟਲ ਵਿੱਚੋ 3 ਜੋੜੇ ਇਤਰਾਜਯੋਗ ਹਾਲਤ ਵਿੱਚ ਕਾਬੂ:ਮੋਰਿੰਡਾ : ਮੋਰਿੰਡਾ ਪੁਲਿਸ ਨੇ ਅੱਜ ਮੋਰਿੰਡਾ-ਲੁਧਿਆਣਾ ਰੋਡ ’ਤੇ ਸਥਿਤ ਇਕ ਹੋਟਲ 'ਚ ਛਾਪਾ ਮਾਰਿਆ ਹੈ। ਇਸ ਦੌਰਾਨ ਪੁਲਿਸ ਨੇ 3 ਜੋੜਿਆ ਨੂੰ ਕਾਬੂ ਕੀਤਾ ਹੈ। ਜਿਸ ਤੋਂ ਬਾਅਦ ਪੁਲਿਸ ਨੇ ਹੋਟਲ ਦੇ ਸਟਾਫ ਤੇ 2 ਜੋੜਿਆ ਵਿਰੁੱਧ ਮਾਮਲਾ ਦਰਜ ਕੀਤਾ ਹੈ, ਜਦਕਿ ਇਕ ਜੋੜੇ ਸਬੰਧੀ ਤਫਤੀਸ਼ ਕੀਤੇ ਜਾਣ ਦੀ ਸੂਚਨਾ ਹੈ।

Police Morinda-Ludhiana Road Hotel Raid Three Couple Arrested ਮੋਰਿੰਡਾ ਪੁਲਿਸ ਵੱਲੋਂ ਇੱਕ ਹੋਟਲ ਵਿੱਚੋ 3 ਜੋੜੇ ਇਤਰਾਜਯੋਗ ਹਾਲਤ ਵਿੱਚ ਕਾਬੂ

ਮਿਲੀ ਜਾਣਕਾਰੀ ਅਨੁਸਾਰ ਖਮਾਣੋਂ ਪੁਲਿਸ ਇੱਕ ਨਾਬਾਲਗ ਲੜਕੀ ਦੀ ਭਾਲ ਵਿਚ ਲੜਕੀ ਦੇ ਪਰਿਵਾਰ ਸਮੇਤ ਸਥਾਨਕ ਇਕ ਹੋਟਲ ਗਈ ਸੀ। ਜਦੋਂ ਪੁਲਿਸ ਨੇ ਹੋਟਲ 'ਤੇ ਰੇਡ ਕੀਤੀ ਤਾਂ ਹੋਟਲ ਦਾ ਨਾਮ ਦਾ ਕੋਈ ਬੋਰਡ ਨਹੀਂ ਲੱਗਿਆ ਹੋਇਆ ਸੀ। ਜਿਸ ਮਗਰੋਂ ਪੁਲਿਸ ਨੇ ਨਾਬਾਲਗ ਲੜਕੀ ਬਰਾਮਦ ਕਰਕੇ ਮਾਪਿਆਂ ਦੇ ਹਵਾਲੇ ਕਰ ਦਿੱਤੀ ਹੈ।

Police Morinda-Ludhiana Road Hotel Raid Three Couple Arrested ਮੋਰਿੰਡਾ ਪੁਲਿਸ ਵੱਲੋਂ ਇੱਕ ਹੋਟਲ ਵਿੱਚੋ 3 ਜੋੜੇ ਇਤਰਾਜਯੋਗ ਹਾਲਤ ਵਿੱਚ ਕਾਬੂ

ਹੋਰ ਖ਼ਬਰਾਂ ਦੇਖਣ ਲਈ ਇਸ ਲਿੰਕ 'ਤੇ ਕਲਿੱਕ ਕਰੋ :ਪੰਜ ਭੈਣਾਂ ਦੇ ਇਕਲੌਤੇ ਭਰਾ ਸ਼ਹੀਦ ਫ਼ੌਜੀ ਜਗਸੀਰ ਸਿੰਘ ਦਾ ਸਰਕਾਰੀ ਸਨਮਾਨਾਂ ਨਾਲ ਅੰਤਿਮ ਸਸਕਾਰ

ਇਸ ਦੌਰਾਨ ਜਦੋਂ ਪੁਲਿਸ ਨੇ ਹੋਟਲ ਦੇ ਕਮਰਿਆਂ ਦੀ ਚੈਕਿੰਗ ਕੀਤੀ ਤਾਂ ਹੋਟਲ ਦੇ ਕਮਰਿਆਂ ਵਿਚੋਂ ਲੜਕੇ -ਲੜਕੀਆਂ ਦੇ ਤਿੰਨ ਜੋੜਿਆ ਨੂੰ ਕਾਬੂ ਕੀਤਾ ਹੈ। ਇਸ ਸਬੰਧੀ ਮੋਰਿੰਡਾ ਸਿਟੀ ਦੇ ਐੱਸ.ਐੱਚ.ਓ. ਸੁਨੀਲ ਕੁਮਾਰ ਨੇ ਦੱਸਿਆ ਕਿ ਇਸ ਮਾਮਲੇ ਵਿਚ ਉਕਤ ਚਾਵਲਾ ਹੋਟਲ ਦੇ ਮੈਨੇਜਰ ਜਗਮੋਹਨ ਸਿੰਘ, ਹੋਟਲ ਸਟਾਫ ਅਤੇ ਦੋ ਜੋੜਿਆ ਵਿਰੁੱਧ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

-PTCNews

Related Post