ਮਸ਼ਹੂਰ ਅਦਾਕਾਰਾ ਸੋਨਮ ਬਾਜਵਾ ਦਾ ਅੱਜ ਹੈ ਜਨਮਦਿਨ, ਚਾਹੁਣ ਵਾਲੇ ਦੇ ਰਹੇ ਨੇ ਵਧਾਈਆਂ

By  Jashan A August 16th 2019 02:10 PM

ਮਸ਼ਹੂਰ ਅਦਾਕਾਰਾ ਸੋਨਮ ਬਾਜਵਾ ਦਾ ਅੱਜ ਹੈ ਜਨਮਦਿਨ, ਚਾਹੁਣ ਵਾਲੇ ਦੇ ਰਹੇ ਨੇ ਵਧਾਈਆਂ,ਏਅਰ ਹੋਸਟੈੱਸ ਤੋਂ ਅਦਾਕਾਰੀ ਦੇ ਖੇਤਰ 'ਚ ਪੈਰ ਧਰਨ ਵਾਲੀ ਪੰਜਾਬੀ ਫਿਲਮ ਇੰਡਸਟਰੀ ਦੀ ਨਾਮਵਾਰ ਅਦਾਕਾਰਾ ਸੋਨਮ ਬਾਜਵਾ ਦਾ ਅੱਜ ਜਨਮਦਿਨ ਹੈ। ਸੋਨਮ ਬਾਜਵਾ ਅੱਜ ਆਪਣਾ 27ਵਾਂ ਜਨਮਦਿਨ ਸੈਲੀਬ੍ਰੇਟ ਕਰ ਰਹੀ ਹੈ। ਸੋਨਮ ਦੇ ਜਨਮਦਿਨ 'ਤੇ ਉਹਨਾਂ ਨੂੰ ਚਾਹੁਣ ਵਾਲਾ ਹਰ ਇਨਸਾਨ ਵਧਾਈਆਂ ਦੇ ਰਿਹਾ ਹੈ।

https://www.instagram.com/p/B0FP2RIh7YL/?utm_source=ig_web_copy_link

ਤੁਹਾਨੂੰ ਦੱਸ ਦਈਏ ਕਿ ਸੋਨਮ ਬਾਜਵਾ ਦਾ ਜਨਮ 16 ਅਗਸਤ 1992 ਨੂੰ ਨੈਨੀਤਾਲ 'ਚ ਹੋਇਆ ਸੀ।ਸੋਨਮ ਦਾ ਅਸਲ ਨਾਂ ਸੋਨਮਪ੍ਰੀਤ ਕੌਰ ਬਾਜਵਾ ਹੈ। ਦਿੱਲੀ ਯੂਨੀਵਰਸਿਟੀ ਤੋਂ ਸੋਨਮ ਨੇ ਆਪਣੀ ਪੜ੍ਹਾਈ ਪੂਰੀ ਕੀਤੀ ਸੀ।

https://www.instagram.com/p/B0K196IhtV3/?utm_source=ig_web_copy_link

ਸੋਨਮ ਬਾਜਵਾ ਨੇ ਸਾਲ 2014 'ਚ ਹਿੱਟ ਫਿਲਮ 'ਪੰਜਾਬ 1984' 'ਚ ਜੀਤੀ ਨਾਂ ਦਾ ਕਿਰਦਾਰ ਨਿਭਾਇਆ, ਜਿਸ ਤੋਂ ਬਾਅਦ ਉਹਨਾਂ ਨੇ ਪਾਲੀਵੁੱਡ ਇੰਡਸਟਰੀ 'ਚ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ ਤੇ ਅਤੇ ਇਕ ਤੋਂ ਇਕ ਹਿੱਟ ਪੰਜਾਬੀ ਫਿਲਮਾਂ 'ਚ ਕੰਮ ਕੀਤਾ।

https://www.instagram.com/p/Bz91W1RBQiy/?utm_source=ig_web_copy_link

ਇਥੇ ਇਹ ਵੀ ਦੱਸਣਾ ਬਣਦਾ ਹੈ ਕਿ ਸੋਨਮ 'ਪੰਜਾਬ 1984', 'ਮੰਜੇ ਬਿਸਤਰੇ', 'ਕੈਰੀ ਆਨ ਜੱਟਾ 2', 'ਸਰਦਾਰ ਜੀ 2', 'ਨਿੱਕਾ ਜ਼ੈਲਦਾਰ' 'ਨਿੱਕਾ ਜ਼ੈਲਦਾਰ 2', 'ਗੁੱਡੀਆਂ ਪਟੋਲੇ', 'ਮੁਕਲਾਵਾ' ਅਤੇ 'ਸਿੰਘਮ' ਵਰਗੀਆਂ ਫਿਲਮਾਂ 'ਚ ਵੀ ਕੰਮ ਕਰ ਚੁੱਕੀ ਹੈ ਤੇ ਉਹਨਾਂ ਦੀ ਐਕਟਿੰਗ ਹਰ ਕੋਈ ਪਸੰਦ ਕਰਦਾ ਹੈ।

https://www.instagram.com/p/Bzkhno2BPN9/?utm_source=ig_web_copy_link

ਦੱਸਣਯੋਗ ਹੈ ਕਿ ਪਾਲੀਵੁੱਡ ਅਦਾਕਾਰਾ ਸੋਨਮ ਬਾਜਵਾ ਹਮੇਸ਼ਾ ਹੀ ਆਪਣੀਆਂ ਹੌਟ ਤੇ ਖੂਬਸੂਰਤ ਤਸਵੀਰਾਂ ਨੂੰ ਲੈ ਕੇ ਚਰਚਾ 'ਚ ਛਾਈ ਰਹਿੰਦੀ ਹੈ। ਉਸ ਦੀਆਂ ਤਸਵੀਰਾਂ ਇੰਟਰਨੈੱਟ 'ਤੇ ਖੂਬ ਵਾਇਰਲ ਹੁੰਦੀਆਂ ਹਨ, ਜਿਨ੍ਹਾਂ 'ਤੇ ਫੈਨਜ਼ ਵੀ ਤਰ੍ਹਾਂ-ਤਰ੍ਹਾਂ ਦੇ ਕੁਮੈਂਟਸ ਕਰ ਰਹੇ ਹਨ।

https://www.instagram.com/p/BzQeGBxBhhl/?utm_source=ig_web_copy_link

 

https://www.instagram.com/p/BymL_cFBmrf/?utm_source=ig_web_copy_link

https://www.instagram.com/p/ByHZ4Vwh8uj/?utm_source=ig_web_copy_link

https://www.instagram.com/p/ByAtfL_BiI4/?utm_source=ig_web_copy_link

-PTC News

Related Post