ਕਦੇ ਰੇਲਵੇ ਸਟੇਸ਼ਨ 'ਤੇ ਕੱਟਦਾ ਸੀ ਰਾਤ, ਅੱਜ 1600 ਕਰੋੜ ਦੀ ਜਾਇਦਾਦ ਦਾ ਮਾਲਕ

By  Shanker Badra June 12th 2020 01:39 PM -- Updated: June 12th 2020 02:15 PM

ਕਦੇ ਰੇਲਵੇ ਸਟੇਸ਼ਨ 'ਤੇ ਕੱਟਦਾ ਸੀ ਰਾਤ, ਅੱਜ 1600 ਕਰੋੜ ਦੀ ਜਾਇਦਾਦ ਦਾ ਮਾਲਕ:ਮੁੰਬਈ : ਕਹਾਣੀ ਇੱਕ ਅਜਿਹੇ ਸਖਸ਼ ਦੀ ਹੈ, ਜਿਸ ਨੇ ਸਾਬਿਤ ਕਰ ਦਿੱਤਾ ਹੈ ਕਿ ਉਚਾਈ ਤੱਕ ਪਹੁੰਚਣ ਲਈ ਸਿਰਫ ਵੱਡੀ ਸੋਚ, ਮੰਜ਼ਿਲ ਦੀ ਪ੍ਰਾਪਤੀ ਲਈ ਪੱਕਾ ਇਰਾਦਾ ਅਤੇ ਕਦੇ ਨਾ ਹਾਰ ਮੰਨਣ ਵਾਲੇ ਜ਼ਜਬੇ ਦੀ ਜ਼ਰੂਰਤ ਹੁੰਦੀ ਹੈ। 16 ਸਾਲ ਦੇ ਇਸ ਇਸ ਬੱਚੇ ਨੂੰ ਆਸ -ਪਾਸ ਦੇ ਦੋਸਤਾਂ ਵਲੋਂ ਮੁੰਬਈ ਵਿੱਚ ਕੰਮ ਲੱਭਣ ਦਾ ਸੁਝਾਅ ਦਿੱਤਾ ਗਿਆ। ਜੇਬ ਵਿੱਚ ਇੱਕ ਧੇਲਾ ਨਹੀਂ ਸੀ ਤੇ ਮੁੰਬਈ ਦੇ ਦਾਦਰ ਸਟੇਸ਼ਨ 'ਤੇ ਰਾਤ ਕੱਟਣ ਤੋਂ ਇਲਾਵਾ ਕੋਈ ਚਾਰਾ ਨਹੀਂ ਸੀ। ਇਸ ਦੇ ਨਾਲ ਹੀ ਪਿਤਾ ਅਤੇ ਵੱਡੇ ਭਰਾ ਦੀ ਮੌਤ ਦਾ ਸਦਮਾ ਹਰ ਰਾਹ ਰੋਕ ਰਿਹਾ ਸੀ ।

ਪੱਛਮੀ ਬੰਗਾਲ ਦੇ ਦੁਰਗਾਪੁਰ ਨਾਲ ਸਬੰਧ ਰੱਖਣ ਵਾਲੇ ਇਸ ਬੱਚੇ ਦੇ ਪਿਤਾ ਫੌਜ ਵਿੱਚ ਸਨ ਤੇ 1971 ਦੀ ਜੰਗ ਦੌਰਾਨ ਜ਼ਖਮੀ ਹੋਣ ਬਾਅਦ ਘਰ ਵਿੱਚ ਹੀ ਜ਼ਿੰਦਗੀ ਤੇ ਮੌਤ ਦੀ ਲੜਾਈ ਰਹੇ ਸੀ। ਆਸ ਵੱਡੇ ਭਰਾ ਤੋਂ ਸੀ ਪਰ ਉਹ ਵੀ ਅਚਾਨਕ ਬੀਮਾਰ ਹੋ ਗਿਆ ਤੇ ਇਲਾਜ ਨਾ ਹੋਣ ਕਾਰਣ ਉਸ ਦੀ ਮੌਤ ਹੋ ਗਈ। ਪਿਤਾ ਵੀ ਆਪਣੇ ਬੇਟੇ ਦੀ ਮੌਤ ਦਾ ਦਰਦ ਨਾ ਸਹਾਰ ਸਕੇ ਤੇ ਕੁਝ ਦੇਰ ਬਾਅਦ ਹੀ ਮੌਤ ਹੋ ਗਈ ਤਾਂ ਫਿਰ ਇਸ ਬੱਚੇ ਦੇ ਸਿਰ 'ਤੇ ਆਈ ਬੁੱਢੀ ਮਾਂ ਅਤੇ ਚਾਰ ਹੋਰ ਭੈਣਾਂ ਦੀ ਜ਼ਿੰਮੇਵਾਰੀ। ਦੋਸਤਾਂ ਦੇ ਸੁਝਾਅ 'ਤੇ ਕੰਮ ਕਰਦਿਆਂ 18 ਸਾਲ ਦੀ ਉਮਰ ਵਿੱਚ ਮੁੰਬਈ ਦੇ ਵਿੱਚ 15 ਰੁਪਏ ਮਹੀਨੇ ਦੀ ਨੌਕਰੀ ਤੇ ਨਾਲ ਹੀ ਸੌਣ ਲਈ ਜਗ੍ਹਾ ਮਿਲੀ। ਉਸ ਵੇਲੇ ਜੋ ਸੌਣ ਲਈ ਜਗ੍ਹਾ ਮਿਲੀ ਉਸ ਕਮਰੇ ਵਿੱਚ 20 ਮਜ਼ਦੂਰ ਹੋਰ ਵੀ ਸ਼ਾਮਲ ਸਨ। ਇਸ ਬੱਚੇ ਦਾ ਨਾਮ ਸੰਦੀਪ ਦੱਤ ਸੀ ,ਜੋ ਅੱਜ ਐੱਸ,ਡੀ, ਐਲੂਮੀਨੀਅਮ ਕੰਪਨੀ ਦਾ ਮਾਲਕ ਹੈ।

ਪਰ ਹਾਲੇ ਵੀ ਜ਼ਿੰਦਗੀ ਪ੍ਰੀਖਿਆ ਲੈ ਰਹੀ ਸੀ ,ਜਿਸ ਫੈਕਟਰੀ ਵਿੱਚ ਨੌਕਰੀ ਮਿਲੀ ਉਸ ਫੈਕਟਰੀ ਦੇ ਮਾਲਕਾਂ ਨੇ ਫੈਕਟਰੀ ਬੰਦ ਕਰਨ ਦਾ ਫੈਸਲਾ ਕਰ ਲਿਆ। ਅਜਿਹੇ ਵਕਤ ਸੰਦੀਪ ਨੇ ਹੋਰ ਨੌਕਰੀ ਲੱਭਣ ਦੀ ਬਜਾਏ ਖੁਦ ਇਸ ਫੈਕਟਰੀ ਨੂੰ ਚਲਾਉਣ ਦਾ ਫੈਸਲਾ ਕੀਤਾ ਤੇ ਕਿਸੇ ਵੀ ਤਰਾਂ ਫੈਕਟਰੀ ਮਾਲਕਾਂ ਨੂੰ ਮਨਾ ਲਿਆ ਤੇ ਸ਼ਰਤ ਸੀ ਜੋ ਦੋ ਸਾਲ ਅੰਦਰ ਮੁਨਾਫਾ ਹੋਇਆ, ਉਸ ਨੂੰ ਵੰਡ ਲਿਆ ਜਾਵੇਗਾ । 19 ਸਾਲ ਦੇ ਸੰਦੀਪ ਸਾਹਮਣੇ ਆਪਣਾ ਪੇਟ ਭਰਨ ਤੋਂ ਇਲਾਵਾ ਬਾਕੀ ਮਜ਼ਦੂਰਾਂ ਦੇ ਪਰਿਵਾਰਾਂ ਦੀ ਵੀ ਜ਼ਿੰਮਵਾਰੀ ਸੀ। ਸੰਦੀਪ ਜਿਸ ਫੈਕਟਰੀ ਵਿੱਚ ਮਜ਼ਦੂਰ ਸੀ ,ਹੁਣ ਮਾਲਕ ਬਣ ਚੁੱਕਾ ਸੀ ਪਰ ਇਹ ਮਲਕੀਅਤ ਸ਼ਰਤਾਂ ਦੇ ਆਧਾਰਿਤ ਸੀ।

ਐਲਮੀਨੀਅਮ ਪੈਕਜਿੰਗ ਇੰਡਸਟਰੀ ਲਈ ਸਾਲ 1996 ਕਾਫ਼ੀ ਬੁਰਾ ਸੀ । ਸਾਰੀਆਂ ਕੰਪਨੀਆਂ ਮੂਧੇ ਮੂੰਹ ਡਿੱਗ ਰਹੀਆਂ ਸੀ ,ਅਜਿਹੇ ਵਿੱਚ ਜਿੰਦਲ ਵਰਗੀਆਂ ਵੱਡੀ ਕੰਪਨੀਆਂ ਹੀ ਸਾਰੀ ਮਾਰਕੀਟ 'ਤੇ ਕੰਟਰੋਲ ਕਰ ਰਹੀਆਂ ਸੀ। ਸੰਦੀਪ ਚੰਗੀ ਤਰ੍ਹਾਂ ਜਾਣ ਗਏ ਸੀ ਕਿ ਬਿਹਤਰ ਉਤਪਾਦ ਅਤੇ ਨਵਾਂਪਣ ਹੀ ਕਸੌਟੀ 'ਤੇ ਖਰਾ ਉਤਾਰ ਸਕਦਾ ਹੈ। ਸੰਦੀਪ ਇਸ ਦੌਰਾਨ ਆਪਣੇ ਵੱਡੇ ਗਾਹਕਾਂ ਨੂੰ ਆਪਣੇ ਉਤਪਾਦ ਦੀ ਗੁਣਾਂ ਤੇ ਨਵੇਂ ਤਜਰਬਿਆਂ ਬਾਰੇ ਦੱਸ ਰਹੇ ਸੀ ਤੇ ਨਾਲ ਹੀ ਛੋਟੇ ਗਾਹਕਾਂ ਸਹਾਰੇ ਫੈਕਟਰੀ ਚਲਾ ਰਹੇ ਸੀ। ਵੱਡੀ ਕੰਪਨੀਆਂ ਦੇ ਮੈਨੇਜਿੰਗ ਡਾਇਰੈਕਟਰਾਂ ਨਾਲ ਮੀਟਿੰਗ ਲਈ ਲੰਮਾ ਇੰਤਜਾਰ ਵੱਡੀ ਪ੍ਰੀਖਿਆ ਸੀ ਪਰ ਸਫਲ ਹੋਏ ਤੇ ਆਖਿਰਕਾਰ ਸਨਫਾਰਮਾ, ਸਿਪਲਾ ਤੇ ਨੈਸਲੇ ਵਰਗੀਆਂ ਵੱਡੀਆਂ ਕੰਪਨੀਆਂ ਦੇ ਛੋਟੇ ਛੋਟੇ ਆਰਡਰ ਮਿਲਣ ਲੱਗੇ।

poor man owns property worth Rs 1,600 crore ਕਦੇ ਰੇਲਵੇ ਸਟੇਸ਼ਨ 'ਤੇ ਕੱਟਦਾ ਸੀ ਰਾਤ, ਅੱਜ 1600 ਕਰੋੜ ਦੀ ਜਾਇਦਾਦ ਦਾ ਮਾਲਕ

ਸੰਦੀਪ ਆਪਣੇ ਕਾਰੋਬਾਰ ਵਿੱਚ ਅੱਗੇ ਵਧ ਰਿਹਾ ਸੀ, ਉਦਯੋਗ ਜਗਤ ਦੇ ਧਰੰਤਰ ਅਨਿਲ ਅਗਰਵਾਲ ਨੇ ਇੰਡੀਆ ਫਾੱਅਲ ਬੰਦ ਪਈ ਕੰਪਨੀ ਖਰੀਦ ਕੇ ਪੈਕਜਿੰਗ ਖੇਤਰ ਵਿੱਚ ਵੀ ਕਦਮ ਰੱਖ ਦਿੱਤਾ। ਅਨਿਲ ਅਗਰਵਾਲ ਦੇ ਵੇਦਾਂਤ ਗਰੁੱਪ ਸਾਹਮਣੇ ਟਿਕ ਪਾਉਣਾ ਸੌਖਾ ਕੰਮ ਨਹੀਂ ਸੀ ਤੇ ਵੱਡੀ ਚੁਣੌਤੀ ਬੂਹੇ 'ਤੇ ਸੀ । ਵੇਦਾਂਤ ਵਰਗੇ ਵੱਡੇ ਗਰੁੱਪ ਸਾਹਮਣੇ ਵੀ ਸੰਦੀਪ ਸਖਤ ਮਿਹਨਤ ਨਾਲ ਕੰਮ ਕਰਦਾ ਰਿਹਾ ਤੇ ਆਖਿਰਕਾਰ ਮੇਦਾਂਤ ਗਰੁੱਪ ਨੇ ਆਪਣੀ ਇੰਡੀਆ ਫਾੱਅਲ ਕੰਪਨੀ ਸੰਦੀਪ ਨੂੰ ਵੇਚ ਦਿੱਤੀ ਤੇ ਇਸ ਸੌਦੇ ਤੋਂ ਬਾਅਦ ਵੇਦਾਂਤ ਗਰੁੱਪ ਪੈਕਜਿੰਗ ਦੀ ਦੁਨੀਆਂ ਵਿੱਚ ਸਦਾ ਲਈ ਵਿਦਾ ਹੋ ਗਿਆ।

poor man owns property worth Rs 1,600 crore ਕਦੇ ਰੇਲਵੇ ਸਟੇਸ਼ਨ 'ਤੇ ਕੱਟਦਾ ਸੀ ਰਾਤ, ਅੱਜ 1600 ਕਰੋੜ ਦੀ ਜਾਇਦਾਦ ਦਾ ਮਾਲਕ

ਇਸ ਤੋਂ ਬਾਅਦ ਸੰਦੀਪ ਨੇ ਆਪਣੀ ਕੰਪਨੀ ਨੂੰ ਤੇਜ਼ੀ ਨਾਲ ਅੱਗੇ ਵਧਾਇਆ ਅਤੇ ਫਾਰਮਾ ਕੰਪਨੀਆਂ ਦੇ ਵਿਚਕਾਰ ਆਪਣੀ ਵੱਖਰੀ ਪਛਾਣ ਬਣਾਈ। ਇੰਡੀਅਨ ਐਲੂਮੀਨੀਅਮ ਕੰਪਨੀ ਦੇ ਡਿਸਟਰੀਬਿਊਟਰ ਬਣ ਕੇ ਉਨਾਂ ਨੇ ਆਪਣਾ ਸਮਰਥਾ ਦਿਖਾਈ। ਆਖਿਰਕਾਰ ਸਾਲ 1998 ਤੋਂ ਲੈ ਕੇ ਸਾਲ 2000 ਤੱਤ ਉਨਾਂ ਨੇ 20 ਪ੍ਰੋ਼ਡਕਸ਼ਨ ਯੂਨਿਟ ਸਥਾਪਿਤ ਕਰ ਦਿੱਤੇ। ਅੱਜ ਸੰਦੀਪ ਦੀ ਕੰਪਨੀ ਐਸ.ਡੀ.ਐਲੂਮੀਨੀਅਮ ਆਪਣੇ ਖੇਤਰ ਦੀ ਇੱਕ ਵੱਡੀ ਕੰਪਨੀ ਹੈ ਤੇ ਨਾਲ ਹੀ ਬੰਬੇ ਸਟਾਕ ਐਕਚੇਂਜ ਅਤੇ ਨੈਸ਼ਨਲ ਸਟਾਕ ਐਕਸਚੇਂਜ ਵਿੱਚ ਸ਼ਾਮਲ ਹੈ। ਸੰਦੀਪ ਦੀ ਕੰਪਨੀ ਐੱਸ,ਡੀ,ਐਲੂਮੀਨੀਅਮ ਦਾ ਮਾਰਕੀਟ ਕੈਪ 1600 ਕਰੋੜ ਤੋਂ ਵੱਧ ਹੈ।

-PTCNews

Ramandeep

Related Post