ਵਟਸਐਪ ਗਰੁੱਪਾਂ 'ਚ ਅਸ਼ਲੀਲ ਫ਼ੋਟੋ ਜਾਂ ਵੀਡਿਓ ਵੇਖਣ ਵਾਲੇ ਹੋ ਜਾਣ ਸਾਵਧਾਨ, ਹੁਣ ਹਾਈਕਰੋਟ ਹੋਈ ਸਖ਼ਤ

By  Shanker Badra July 25th 2020 05:08 PM

ਵਟਸਐਪ ਗਰੁੱਪਾਂ 'ਚ ਅਸ਼ਲੀਲ ਫ਼ੋਟੋ ਜਾਂ ਵੀਡਿਓ ਵੇਖਣ ਵਾਲੇ ਹੋ ਜਾਣ ਸਾਵਧਾਨ, ਹੁਣ ਹਾਈਕਰੋਟ ਹੋਈ ਸਖ਼ਤ:ਚੰਡੀਗੜ੍ਹ : ਵਟਸਐਪ ਗਰੁੱਪਾਂ 'ਚ ਅਕਸਰ ਹੀ ਔਰਤਾਂ ਦੀਆਂ ਨਿੱਜੀ ਅਸ਼ਲੀਲ ਤਸਵੀਰਾਂ, ਵੀਡੀਓ ਸ਼ੇਅਰ ਕੀਤੇ ਜਾਂਦੇ ਹਨ ਪਰ ਜੇ ਤੁਸੀਂ ਸੋਚਦੇ ਹੋ ਕਿ ਇਸ ਵਾਸਤੇ ਸਿਰਫ਼ ਗਰੁੱਪ ਐਡਮਿਨ ਹੀ ਜ਼ਿੰਮੇਵਾਰ ਹੈ ਤਾਂ ਇਹ ਬਹੁਤ ਵੱਡਾ ਭੁਲੇਖਾ ਹੈ। ਜੇਕਰ ਤੁਸੀਂ ਵੀ ਕਿਸੇ ਗਰੁੱਪ ਦੇ ਮੈਂਬਰ ਹੋ ਤੇ ਗਰੁੱਪ ਵਿੱਚ ਅਜਿਹੀਆਂ ਅਸ਼ਲੀਲ ਤਸਵੀਰਾਂ ਤੇ ਵੀਡੀਓ 'ਤੇ ਚੁਸਕੀਆਂ ਲੈਂਦੇ ਹਨ, ਭਾਵੇਂ ਅਜਿਹਾ ਕੰਟੇੰਟ ਸ਼ੇਅਰ ਨਹੀਂ ਵੀ ਕਰਦੇ ਤਾਂ ਵੀ ਤੁਸੀਂ ਵੀ ਬਰਾਬਰ ਦੇ ਦੋਸ਼ੀ ਹੋ। ਹੁਣ ਇਸ ਮਾਮਲੇ ਨੂੰ ਲੈ ਕੇ ਹਾਈਕਰੋਟ ਵੀ ਸਖ਼ਤੀ ਦੇ ਮੂਡ ਵਿੱਚ ਹੈ।

ਵਟਸਐਪ ਗਰੁੱਪਾਂ 'ਚ ਅਸ਼ਲੀਲ ਫ਼ੋਟੋ ਜਾਂ ਵੀਡਿਓ ਵੇਖਣ ਵਾਲੇ ਹੋ ਜਾਣ ਸਾਵਧਾਨ, ਹੁਣ ਹਾਈਕਰੋਟ ਹੋਈ ਸਖ਼ਤ

ਇਸ ਸਬੰਧੀ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਸਖ਼ਤ ਫ਼ਰਮਾਨ ਜਾਰੀ ਕੀਤਾ ਹੈ। ਹਾਈਕੋਰਟ ਨੇ ਕਿਹਾ ਹੈ ਕਿ 'ਅਸ਼ਲੀਲ ਸਮੱਗਰੀ ਪੇਸ਼ ਕਰਨ ਵਾਲੇ ਗਰੁੱਪ ਵਿਚ ਸ਼ਾਮਿਲ ਸਾਰੇ ਲੋਕ ਅਪਰਾਧ ਵਿਚ ਸ਼ਾਮਿਲ ਹੋ ਜਾਂਦੇ ਹਨ। ਇਕ ਨਾਬਾਲਿਗ ਕੁੜੀ ਦੇ ਯੋਨ ਸ਼ੋਸ਼ਣ ਅਤੇ ਵੀਡੀਓ ਨੂੰ ਸੋਸ਼ਲ ਮੀਡੀਆ 'ਤੇ ਵਾਇਰਲ ਕਰਨ ਦੇ ਮਾਮਲੇ ਵਿਚ ਮੁਲਜ਼ਮ ਜਸਵਿੰਦਰ ਸਿੰਘ ਦੀ ਜ਼ਮਾਨਤ ਅਰਜ਼ੀ 'ਤੇ ਸੁਣਵਾਈ ਕਰਦੇ ਹੋਏ ਜਸਟਿਸ ਸਵੀਰ ਸਹਿਗਲ ਨੇ ਕਿਹਾ ਕਿ ਅਜਿਹੇ ਗਰੁੱਪਾਂ 'ਚ ਸ਼ਾਮਲ ਸਾਰੇ ਹੀ ਮੈਂਬਰ ਬਰਾਬਰ ਦੇ ਦੋਸ਼ੀ ਹੋਣਗੇ।

ਵਟਸਐਪ ਗਰੁੱਪਾਂ 'ਚ ਅਸ਼ਲੀਲ ਫ਼ੋਟੋ ਜਾਂ ਵੀਡਿਓ ਵੇਖਣ ਵਾਲੇ ਹੋ ਜਾਣ ਸਾਵਧਾਨ, ਹੁਣ ਹਾਈਕਰੋਟ ਹੋਈ ਸਖ਼ਤ

ਜਾਣਕਾਰੀ ਅਨੁਸਾਰ 13 ਸਾਲਾਂ ਪੀੜਤਾ ਟਿਊਸ਼ਨ ਪੜ੍ਹਨ ਲਈ ਇਕ ਔਰਤ ਦੇ ਘਰ ਜਾਂਦੀ ਸੀ। ਉਸਨੂੰ ਉੱਥੇ ਸ਼ਰਾਬ ,ਸਿਗਰਟ ਪੀਣ ਅਤੇ ਨਸ਼ੀਲੇ ਟੀਕੇ ਲੈਣ ਲਈ ਮਜ਼ਬੂਰ ਕੀਤਾ ਗਿਆ ਸੀ। ਜਿਸ ਤੋਂ ਬਾਅਦ ਮੁਲਜ਼ਮ ਔਰਤ ਨੇ ਪੀੜਤਾਂ ਦੀ ਅਸ਼ਲੀਲ ਵੀਡੀਓ ਬਣਾਈ ਅਤੇ ਬਲੈਕਮੇਲ ਕਰ ਕੇ ਪੈਸੇ ਅਤੇ ਗਹਿਣੇ ਮੰਗਵਾਉਣੇ ਸ਼ੁਰੂ ਕਰ ਦਿੱਤੇ।

ਵਟਸਐਪ ਗਰੁੱਪਾਂ 'ਚ ਅਸ਼ਲੀਲ ਫ਼ੋਟੋ ਜਾਂ ਵੀਡਿਓ ਵੇਖਣ ਵਾਲੇ ਹੋ ਜਾਣ ਸਾਵਧਾਨ, ਹੁਣ ਹਾਈਕਰੋਟ ਹੋਈ ਸਖ਼ਤ

ਇਨ੍ਹਾਂ ਹੀ ਨਹੀਂ ਮੁਲਜ਼ਮ ਔਰਤ ਨੇ ਨਾਬਾਲਿਗਾ ਦੀ ਵੀਡੀਓ ਸੋਸ਼ਲ ਮੀਡੀਆ ਗਰੁੱਪ 'ਤੇ ਅਪਲੋਡ ਕਰ ਦਿੱਤੀ ਜਿਸ ਵਿਚ ਮੁਲਜ਼ਮ ਜਸਵਿੰਦਰ ਵੀ ਮੌਜੂਦ ਸੀ। ਇਸ ਮਗਰੋਂ ਮੁਲਜ਼ਮ ਜਸਵਿੰਦਰ ਸਿੰਘ ਖ਼ਿਲਾਫ਼ ਰੋਪੜ ਥਾਣੇ ਵਿਚ 5 ਫਰਵਰੀ ਨੂੰ ਐੱਫ.ਆਈ.ਆਰ. ਦਰਜ ਹੋਈ ਸੀ ਤੇ ਮੁਲਜ਼ਮ ਨੇ ਹਾਈਕੋਰਟ ਤੋਂ ਅਗਾਊਂ ਜ਼ਮਾਨਤ ਦੀ ਮੰਗ ਕੀਤੀ ਸੀ।

ਵਟਸਐਪ ਗਰੁੱਪਾਂ 'ਚ ਅਸ਼ਲੀਲ ਫ਼ੋਟੋ ਜਾਂ ਵੀਡਿਓ ਵੇਖਣ ਵਾਲੇ ਹੋ ਜਾਣ ਸਾਵਧਾਨ, ਹੁਣ ਹਾਈਕਰੋਟ ਹੋਈ ਸਖ਼ਤ

ਜਸਟਿਸ ਸੁਵਿੰਦਰ ਸਿੰਘ ਦੀ ਕੋਰਟ ਨੇ ਮੁਲਜ਼ਮ ਜਸਵਿੰਦਰ ਨੂੰ ਅਗਾਊਂ ਜ਼ਮਾਨਤ ਦੇਣ ਤੋਂ ਇਨਕਾਰ ਕਰਦੇ ਹੋਏ ਕਿਹਾ ਕਿ ਮੁਲਜ਼ਮਾਂ ਦੀਆਂ ਕਰਤੂਤਾਂ ਕਾਰਨ ਪੀੜਤਾ ਨੇ ਲੰਬੇ ਸਮੇਂ ਤੱਕ ਮਾਨਸਿਕ ਤਣਾਅ ਝੱਲਿਆ ਹੈ ਜਿਸ ਕਾਰਨ 16 ਸਾਲ ਦੀ ਉਮਰ ਵਿਚ ਹੁਣ ਉਹ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਹੈ। ਜਸਟਿਸ ਸਹਿਗਲ ਨੇ ਕਿਹਾ ਕਿ ਪੀੜਤਾ ਨੇ ਖੁਦ ਪਟੀਸ਼ਨਰ ਨੂੰ ਮੁਲਜ਼ਮਾਂ ਵਿਚ ਸ਼ਾਮਿਲ ਕੀਤਾ ਹੈ ਤੇ ਮੁਲਜ਼ਮ ਪੀੜਤਾਂ ਨੂੰ ਡਰਾਉਂਦੇ ਰਹੇ ਹਨ।

-PTCNews

Related Post