ਪੰਜਾਬ ’ਚ ਬਿਜਲੀ ਸੰਕਟ ਦੇ ਚੱਲਦਿਆਂ ਇੰਡਸਟਰੀ ਲਈ ਪਾਬੰਦੀਆਂ 15 ਜੁਲਾਈ ਤੱਕ ਵਧੀਆਂ

By  Baljit Singh July 11th 2021 12:38 PM

ਪਟਿਆਲਾ: ਪੰਜਾਬ ਵਿਚ ਬਿਜਲੀ ਸੰਕਟ ਦੇ ਚਲਦਿਆਂ ਇੰਡਸਟਰੀ ਲਈ ਪਾਬੰਦੀਆਂ 11 ਜੁਲਾਈ ਤੋਂ 15 ਜੁਲਾਈ ਵਧਾ ਦਿੱਤੀਆਂ ਗਈਆਂ ਹਨ। ਇਸ ਦੌਰਾਨ ਤਲਵੰਡੀ ਸਾਬੋ ਪਲਾਂਟ ਜਿਸਦਾ ਤੀਜਾ ਯੁਨਿਟ ਕੱਲ੍ਹ ਬੰਦ ਹੋਇਆ ਸੀ, ਦਾ ਇਕ ਵੀ ਯੂਨਿਟ ਅੱਜ ਸ਼ੁਰੂ ਨਹੀਂ ਹੋ ਸਕਿਆ ਪਰ ਰਣਜੀਤ ਸਾਗਰ ਡੈਮ ਪ੍ਰਾਜੈਕਟ ਦਾ ਇਕ ਨੰਬਰ ਯੁਨਿਟ ਅੱਜ ਸ਼ੁਰੂ ਹੋ ਗਿਆ।

ਪੜੋ ਹੋਰ ਖਬਰਾਂ: ਦੇਸ਼ ’ਚ ਕੋਰੋਨਾ ਵਾਇਰ ਦੇ 41,506 ਨਵੇਂ ਮਾਮਲੇ ਆਏ ਸਾਹਮਣੇ, 895 ਮਰੀਜ਼ਾਂ ਦੀ ਹੋਈ ਮੌਤ

ਪੰਜਾਬ ਰਾਜ ਬਿਜਲੀ ਨਿਗਮ ਲਿਮਟਿਡ (ਪਾਵਰਕਾਮ) ਵੱਲੋਂ ਜਾਰੀ ਹੁਕਮਾਂ ਦੇ ਮੁਤਾਬਕ ਸਾਰੇ ਜਨਰਲ ਇੰਡਸਟਰੀ (ਐੱਲ ਐੱਸ) ਖਪਤਕਾਰਾਂ ਜਿਨ੍ਹਾਂ ਨੂੰ ਕੈਟਾਗਿਰੀ 1, 2 ਅਤੇ 3 ਫੀਡਰਾਂ ਤੋਂ ਬਿਜਲੀ ਪ੍ਰਾਪਤ ਹੁੰਦੀ ਹੈ ਜਿਨ੍ਹਾਂ ਦਾ ਪ੍ਰਵਾਨਤ ਲੋਡ 1000 ਕੇ.ਵੀ.ਏ. ਤੱਕ ਹੈ ਤੇ ਜੋ ਡੀ ਐੱਸ ਜ਼ੋਨ ਵਿਚ ਹਨ, ਲਈ ਪਾਬੰਦੀਆਂ 11 ਜੁਲਾਈ ਨੂੰ ਸਵੇਰੇ 8 ਵਜੇ ਤੋਂ 15 ਜੁਲਾਈ ਸਵੇਰੇ 8 ਵਜੇ ਤੱਕ ਜਾਰੀ ਰਹਿਣਗੀਆਂ।

ਪੜੋ ਹੋਰ ਖਬਰਾਂ: ਜੰਮੂ-ਕਸ਼ਮੀਰ: ਅੱਤਵਾਦੀ ਫੰਡਿੰਗ ਮਾਮਲੇ ‘ਚ NIA ਦੀ ਵੱਡੀ ਕਾਰਵਾਈ, ਹੁਣ ਤੱਕ 6 ਗ੍ਰਿਫਤਾਰ

ਇਸ ਦੌਰਾਨ ਅੱਜ ਬਿਜਲੀ ਪ੍ਰਾਜੈਕਟਾਂ ਦੇ ਮਾਮਲੇ ਵੀ ਪਾਵਰਕਾਮ ਨੂੰ ਉਦੋਂ ਥੋੜ੍ਹੀ ਰਾਹਤ ਮਿਲੀ ਜਦੋਂ ਰਣਜੀਤ ਸਾਗਰ ਡੈੱਮ ਪ੍ਰਾਜੈਕਟ ਦਾ ਇਕ ਨੰਬਰ ਯੂਨਿਟ ਮੁੜ ਸ਼ੁਰੂ ਹੋ ਗਿਆ ਜਿਸ ਨਾਲ 120 ਮੈਗਾਵਾਟ ਵਾਧੂ ਬਿਜਲੀ ਪਾਵਰਕਾਮ ਨੁੰ ਮਿਲਣੀ ਸ਼ੁਰੂ ਹੋ ਗਈ। ਦੂਜੇ ਪਾਸੇ ਤਲਵੰਡੀ ਸਾਬੋ ਪ੍ਰਾਜੈਕਟ ਜਿਸਦਾ ਇਕ ਯੁਨਿਟ ਕੱਲ੍ਹ ਬੰਦ ਹੋਇਆ ਸੀ, ਅੱਜ ਵੀ ਬਹਾਲ ਨਹੀਂ ਹੋ ਸਕਿਆ ਤੇ ਇਸ ਦੇ ਤਿੰਨੋਂ ਯੂਨਿਟ ਬੰਦ ਰਹੇ।

ਪੜੋ ਹੋਰ ਖਬਰਾਂ: ਟਵਿੱਟਰ ਨੇ ਵਿਨੇ ਪ੍ਰਕਾਸ਼ ਨੂੰ ਭਾਰਤ ‘ਚ ਨਿਯੁਕਤ ਕੀਤਾ ਸ਼ਿਕਾਇਤ ਅਧਿਕਾਰੀ

ਪਾਵਰਕਾਮ ਨੇ ਪ੍ਰੈੱਸ ਨੋਟ 'ਚ ਲੁਕੋਇਆ ਸੱਚ ?

ਪਾਵਰਕਾਮ ਨੇ ਅੱਜ ਪ੍ਰੈੱਸ ਨੋਟ ਜਾਰੀ ਕਰਕੇ ਦਾਅਵਾ ਕੀਤਾ ਕਿ ਇਸ ਨੇ ਇੰਡਸਟਰੀ ਨੂੰ ਪਹਿਲਾਂ 50 ਕੇ ਵੀ ਏ ਦੀ ਥਾਂ 'ਤੇ 100 ਕੇ ਵੀ ਏ ਤੱਕ ਬਿਜਲੀ ਵਰਤਣ ਦੀ ਆਗਿਆ ਦੇ ਕੇ ਰਾਹਤ ਦਿੱਤੀ ਹੈ। ਇਸ ਪ੍ਰੈੱਸ ਨੋਟ ’ਚ ਇਸ ਗੱਲ ਦਾ ਕੋਈ ਜ਼ਿਕਰ ਨਹੀਂ ਸੀ ਕਿ ਪਾਬੰਦੀਆਂ 15 ਜੁਲਾਈ ਤੱਕ ਵਧਾ ਦਿੱਤੀਆਂ ਹਨ। ਇੱਥੇ ਹੀ ਬੱਸ ਨਹੀਂ ਬਲਕਿ ਜੋ ਪਾਬੰਦੀਆਂ ਦਾ ਹੁਕਮ ਜਾਰੀ ਹੋਇਆ ਹੈ, ਉਸ ਵਿਚ ਦੱਸੇ ਵਰਗਾਂ ਨੂੰ ਛੱਡ ਕੇ ਬਾਕੀ ਵਰਗਾਂ ਲਈ ਲੋਡ ਪ੍ਰਵਾਨਤ ਲੋਡ ਦਾ 10 ਫੀਸਦੀ ਜਾਂ 50 ਕੇ ਵੀ ਏ ਜੋ ਵੀ ਘੱਟ ਹੈ, ਉਹੀ ਹੋਣ ਦੀ ਆਗਿਆ ਦੇਣ ਦੀ ਗੱਲ ਕਹੀ ਗਈ ਹੈ। ਇੰਡਸਟਰੀ ਮਾਲਕ ਪੰਜਾਬ ਛੱਡ ਕੇ ਜਾਣ ’ਤੇ ਵਿਚਾਰ ਕਰਨ ਲੱਗੇ।ਇਸ ਦੌਰਾਨ ਅੱਜ ਜਦੋਂ ਇੰਡਸਟਰੀ ਲਈ ਪਾਬੰਦੀਆਂ 15 ਜੁਲਾਈ ਤੱਕ ਵਧਾਉਣ ਦੇ ਆਰਡਰ ਜਾਰੀ ਹੋਏ ਤਾਂ ਫ਼ਿਰ ਉਦਯੋਗਪਤੀ ਬਹੁਤ ਦੁਖੀ ਅਵਸਥਾ ਵਿਚ ਨਜ਼ਰ ਆਏ ਤੇ ਉਨ੍ਹਾਂ ਨੇ ਪੰਜਾਬ ਛੱਡ ਕੇ ਜਾਣ ਤੱਕ ਦਾ ਮਨ ਬਣਾਏ ਜਾਣ ਦੀ ਗੱਲ ਸਾਂਝੀ ਕੀਤੀ।

-PTC News

Related Post