Thu, Apr 25, 2024
Whatsapp

ਜੰਮੂ-ਕਸ਼ਮੀਰ: ਅੱਤਵਾਦੀ ਫੰਡਿੰਗ ਮਾਮਲੇ 'ਚ NIA ਦੀ ਵੱਡੀ ਕਾਰਵਾਈ, ਹੁਣ ਤੱਕ 6 ਗ੍ਰਿਫਤਾਰ

Written by  Baljit Singh -- July 11th 2021 11:36 AM
ਜੰਮੂ-ਕਸ਼ਮੀਰ: ਅੱਤਵਾਦੀ ਫੰਡਿੰਗ ਮਾਮਲੇ 'ਚ NIA ਦੀ ਵੱਡੀ ਕਾਰਵਾਈ, ਹੁਣ ਤੱਕ 6 ਗ੍ਰਿਫਤਾਰ

ਜੰਮੂ-ਕਸ਼ਮੀਰ: ਅੱਤਵਾਦੀ ਫੰਡਿੰਗ ਮਾਮਲੇ 'ਚ NIA ਦੀ ਵੱਡੀ ਕਾਰਵਾਈ, ਹੁਣ ਤੱਕ 6 ਗ੍ਰਿਫਤਾਰ

ਜੰਮੂ-ਕਸ਼ਮੀਰ: ਜੰਮੂ-ਕਸ਼ਮੀਰ ਵਿਚ ਅੱਤਵਾਦੀਆਂ ਦੀ ਮਦਦ ਕਰਨ ਲਈ 11 ਸਰਕਾਰੀ ਕਰਮਚਾਰੀਆਂ ਦੇ ਬਰਖਾਸਤ ਕਰਨ ਤੋਂ ਬਾਅਦ ਇਕ ਹੋਰ ਵੱਡੀ ਖ਼ਬਰ ਮਿਲੀ ਹੈ। ਐੱਨਆਈਏ ਨੇ ਕਸ਼ਮੀਰ ਵਿਚ ਅੱਤਵਾਦੀ ਫੰਡਿੰਗ ਮਾਮਲੇ ਵਿਚ ਵੱਡੀ ਕਾਰਵਾਈ ਕੀਤੀ ਹੈ ਅਤੇ ਐੱਨਆਈਏ ਜੰਮੂ-ਕਸ਼ਮੀਰ ਦੇ ਅਨੰਤਨਾਗ ਸਮੇਤ ਕਈ ਥਾਵਾਂ 'ਤੇ ਛਾਪੇਮਾਰੀ ਕਰ ਰਹੀ ਹੈ। ਪੜੋ ਹੋਰ ਖਬਰਾਂ: ਸਿੰਘੂ ਬਾਰਡਰ 'ਤੇ ਕਿਸਾਨਾਂ ਦੇ ਲੰਗਰ ਹਾਲ 'ਚ ਲੱਗੀ ਭਿਆਨਕ ਅੱਗ ਅਨੰਤਨਾਗ ਵਿਚ ਚਾਰ ਥਾਵਾਂ ਅਤੇ ਸ਼੍ਰੀਨਗਰ ਵਿਚ ਇਕ ਜਗ੍ਹਾ 'ਤੇ ਛਾਪੇ ਮਾਰੇ ਜਾ ਰਹੇ ਹਨ। ਨਿਊਜ਼ ਏਜੰਸੀ ਏਐੱਨਆਈ ਦੇ ਅਨੁਸਾਰ ਅਨੰਤਨਾਗ ਵਿਚ ਚਾਰ ਥਾਵਾਂ ‘ਤੇ ਛਾਪੇਮਾਰੀ ਦੌਰਾਨ ਐੱਨਆਈਏ ਨੇ ਪੰਜ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ, ਜਦਕਿ ਇੱਕ ਨੂੰ ਸ਼੍ਰੀਨਗਰ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਪੜੋ ਹੋਰ ਖਬਰਾਂ: ਹਿਮਾਚਲ ਪ੍ਰਦੇਸ਼ ਦੇ ਬੰਗਾਣਾ ‘ਚ ਮਿਲਿਆ ਜ਼ਖਮੀ ਚੀਤਾ, ਇਲਾਕੇ ‘ਚ ਦਹਿਸ਼ਤ ਦੱਸਿਆ ਜਾ ਰਿਹਾ ਹੈ ਕਿ ਐੱਨਆਈਏ ਨੂੰ ਅੱਤਵਾਦੀਆਂ ਨੂੰ ਫੰਡ ਦੇਣ ਦੇ ਮਾਮਲੇ ਵਿਚ ਅਹਿਮ ਸੁਰਾਗ ਮਿਲਿਆ ਹੈ। ਐੱਨਆਈਏ ਵੱਲੋਂ ਇਹ ਛਾਪੇ ਅਜਿਹੇ ਸਮੇਂ ਕੀਤੇ ਗਏ ਹਨ ਜਦੋਂ ਜੰਮੂ-ਕਸ਼ਮੀਰ ਸਰਕਾਰ ਨੇ ਅੱਤਵਾਦੀ ਸੰਗਠਨਾਂ ਦੇ ਸਹਿਯੋਗੀ ਵਜੋਂ ਕੰਮ ਕਰਨ ਦੇ ਦੋਸ਼ ਵਿਚ ਹਿਜ਼ਬੁਲ ਮੁਜਾਹਿਦੀਨ ਦੇ ਮੁਖੀ ਸਯਦ ਸਲਾਹੁਦੀਨ ਦੇ ਦੋ ਪੁੱਤਰਾਂ ਅਤੇ ਦੋ ਪੁਲਿਸ ਮੁਲਾਜ਼ਮਾਂ ਸਮੇਤ ਆਪਣੇ 11 ਕਰਮਚਾਰੀਆਂ ਨੂੰ ਬਰਖਾਸਤ ਕਰ ਦਿੱਤਾ ਸੀ। ਪੜੋ ਹੋਰ ਖਬਰਾਂ: ਦੇਸ਼ ’ਚ ਕੋਰੋਨਾ ਵਾਇਰ ਦੇ 41,506 ਨਵੇਂ ਮਾਮਲੇ ਆਏ ਸਾਹਮਣੇ, 895 ਮਰੀਜ਼ਾਂ ਦੀ ਹੋਈ ਮੌਤ -PTC News


Top News view more...

Latest News view more...