ਭਾਰਤ ਦੇ ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਭਾਰਤ ਰਤਨ ਐਵਾਰਡ ਨਾਲ ਸਨਮਾਨਿਤ

By  Jashan A August 8th 2019 06:37 PM

ਭਾਰਤ ਦੇ ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਭਾਰਤ ਰਤਨ ਐਵਾਰਡ ਨਾਲ ਸਨਮਾਨਿਤ,ਨਵੀਂ ਦਿੱਲੀ: ਅੱਜ ਰਾਸ਼ਟਰਪਤੀ ਭਵਨ 'ਚ ਭਾਰਤ ਦੇ 13ਵੇਂ ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਨੂੰ ਭਾਰਤ ਰਤਨ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਉਹਨਾਂ ਨੂੰ ਦੇਸ਼ ਦੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਉਹਨਾਂ ਨੂੰ ਭਾਰਤ ਰਤਨ ਐਵਾਰਡ ਨਾਲ ਸਨਮਾਨਿਆ।

https://twitter.com/ANI/status/1159444917833199616?s=20

ਉਹਨਾਂ ਤੋਂ ਇਲਾਵਾ ਜਨਸੰਘ ਦੇ ਨੇਤਾ ਨਾਨਾ ਜੀ ਦੇਸ਼ਮੁੱਖ ਤੇ ਮਸ਼ਹੂਰ ਗਾਇਕ, ਸੰਗੀਤਕਾਰ ਤੇ ਗੀਤਕਾਰ ਭੁਪੇਨ ਹਜਾਰਿਕਾ ਨੂੰ ਮਰਨ ਤੋਂ ਬਾਅਦ ਭਾਰਤ ਰਤਨ ਨਾਲ ਸਨਮਾਨਿਤ ਕੀਤਾ ਗਿਆ।

https://twitter.com/ANI/status/1159444530149679105?s=20

ਹੋਰ ਪੜ੍ਹੋ:ਆਜ਼ਾਦੀ ਦਿਹਾੜੇ ਮੌਕੇ ਕੈਪਟਨ ਵੱਲੋਂ 17 ਸ਼ਖ਼ਸੀਅਤਾਂ ਦਾ ਸਟੇਟ ਅਵਾਰਡ ਨਾਲ ਸਨਮਾਨ

ਦੱਸਣਯੋਗ ਹੈ ਕਿ ਪ੍ਰਣਬ ਮੁਖਰਜੀ ਨੇ 1969 ’ਚ ਸਿਆਸਤ ਵਿੱਚ ਪੈਰ ਧਰਿਆ ਸੀ। ਉਸ ਸਮੇਂ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਉਨ੍ਹਾਂ ਨੂੰ ਰਾਜ ਸਭਾ ਦਾ ਮੈਂਬਰ ਨਾਮਜ਼ਦ ਕੀਤਾ ਸੀ। ਇੰਦਰਾ ਗਾਂਧੀ ਨੇ ਸਾਲ 1973 ’ਚ ਪ੍ਰਣਬ ਮੁਖਰਜੀ ਨੂੰ ਪਹਿਲੀ ਵਾਰ ਆਪਣੀ ਕੈਬਿਨੇਟ ਵਿੱਚ ਲਿਆ ਸੀ।

https://twitter.com/ANI/status/1159443980045692928?s=20

ਇਸ ਦੇ ਇਲਾਵਾ ਉਹ ਸਾਲ 1982 ਤੋਂ ਲੈ ਕੇ 1984 ਤੱਕ ਦੇਸ਼ ਦੇ ਵਿੱਤ ਮੰਤਰੀ ਰਹੇ ਤੇ 1980 ਤੋਂ ਲੈ ਕੇ 1985 ਤੱਕ ਉਹ ਰਾਜ ਸਭਾ ਵਿੱਚ ਪਾਰਟੀ ਦੇ ਆਗੂ ਬਣੇ ਰਹੇ ਸਨ।

-PTC News

Related Post