ਪ੍ਰੀਤ ਹਰਪਾਲ ਦੀ ਫਿਲਮ ‘ਲੁਕਣ ਮੀਚੀ’ 'ਚ ਯੋਗਰਾਜ ਤੇ ਗੁੱਗੂ ਗਿੱਲ ਕਿਉਂ ਨਿਭਾ ਰਹੇ ਨੇ ਦੁਸ਼ਮਣੀ, ਦੇਖੋ ਵੀਡੀਓ

By  Jashan A April 24th 2019 03:54 PM

ਪ੍ਰੀਤ ਹਰਪਾਲ ਦੀ ਫਿਲਮ ‘ਲੁਕਣ ਮੀਚੀ’ 'ਚ ਯੋਗਰਾਜ ਤੇ ਗੁੱਗੂ ਗਿੱਲ ਕਿਉਂ ਨਿਭਾ ਰਹੇ ਨੇ ਦੁਸ਼ਮਣੀ, ਦੇਖੋ ਵੀਡੀਓ,ਪੰਜਾਬੀ ਗਾਇਕ ਅਤੇ ਅਦਾਕਾਰ ਪ੍ਰੀਤ ਹਰਪਾਲ ਇਨ੍ਹੀ ਦਿਨੀਂ ਆਪਣੀ ਨਵੀਂ ਫਿਲਮ ਲੈ ਕੇ ਆ ਰਹੇ ਹਨ। ਜਿਸ ਨਾਮ ਹੈ ਲੁਕਣ ਮੀਚੀ। ਇਸ ਫਿਲਮ 'ਚ ਪ੍ਰੀਤ ਹਰਪਾਲ ਤੇ ਮੈਂਡੀ ਤੱਖਰ ਦੀ ਰੋਮਾਂਟਿਕ ਕੈਮਿਸਟਰੀ ਦੇ ਨਾਲ-ਨਾਲ ਕਾਮੇਡੀ ਵੀ ਦੇਖਣ ਨੂੰ ਮਿਲੇਗੀ।

ਪਿਛਲੇ ਦਿਨੀਂ ਇਸ ਫਿਲਮ ਦਾ ਟਰੇਲਰ ਰਿਲੀਜ਼ ਹੋ ਚੁੱਕਿਆ ਹੈ, ਜਿਸ ਨੂੰ ਸਰੋਤਿਆਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਤੁਹਾਨੂੰ ਦੱਸ ਦੇਈਏ ਕਿ ਫਿਲਮ 'ਚ ਪੰਜਾਬੀ ਇੰਡਸਟਰੀ ਦੇ ਦੋ ਦਿੱਗਜ ਕਲਾਕਾਰ ਯੋਗਰਾਜ ਸਿੰਘ ਅਤੇ ਗੁੱਗੂ ਗਿੱਲ ਇੱਕ ਵਾਰ ਫਿਰ ਤੋਂ ਦੁਸ਼ਮਣੀ ਨਿਭਾਉਂਦੇ ਨਜ਼ਰ ਆਉਣਗੇ।

ਹੋਰ ਪੜ੍ਹੋ:ਆਸਟ੍ਰੇਲੀਆ ‘ਚ ਭਾਰਤੀ ਮੂਲ ਦੀ ਡਾਕਟਰ ਦਾ ਕਤਲ, ਸੂਟਕੇਸ ‘ਚੋਂ ਮਿਲੀ ਲਾਸ਼, ਦੇਖੋ ਤਸਵੀਰਾਂ

ਇਸ ਤੋਂ ਇਲਾਵਾ ਫ਼ਿਲਮ ‘ਚ ਹੌਬੀ ਧਾਲੀਵਾਲ, ਬੀ.ਐੱਨ.ਸ਼ਰਮਾ, ਕਰਮਜੀਤ ਅਨਮੋਲ, ਗੁਰਚੇਤ ਚਿੱਤਰਕਾਰ, ਅੰਮ੍ਰਿਤ ਔਲਖ ਆਦਿ ਨਜ਼ਰ ਆਉਣਗੇ।

ਇਸ ਫ਼ਿਲਮ ਨੂੰ ਐੱਮ.ਹੁੰਦਲ ਨੇ ਡਾਇਰੈਕਟ ਕੀਤਾ ਹੈ ਤੇ ਅਵਤਾਰ ਸਿੰਘ ਬੱਲ ਤੇ ਵਿਕਰਮ ਬੱਲ ਇਸ ਫ਼ਿਲਮ ਦੇ ਨਿਰਮਾਤਾ ਹਨ। ਫ਼ਿਲਮ ਦੀ ਕਹਾਣੀ ਰਾਜੂ ਵਰਮਾ ਨੇ ਲਿਖੀ ਹੈ।ਫ਼ਿਲਮ ‘ਲੁੱਕਣ ਮੀਚੀ’ ਨੂੰ ਪੀਟੀਸੀ ਮੋਸ਼ਨ ਪਿਕਚਰਜ਼ ਅਤੇ ਗਲੋਬ ਮੂਵੀਜ਼ ਵੱਲੋਂ ਵਰਲਡ ਵਾਈਡ 10 ਮਈ ਨੂੰ ਰਿਲੀਜ਼ ਕੀਤਾ ਜਾਵੇਗਾ।

-PTC News

 

Related Post