ਸ੍ਰੀ ਮੁਕਤਸਰ ਸਾਹਿਬ: ਪਿੰਡ ਸੁਖਨਾ ਵਿਖੇ ਗਰਭਵਤੀ ਮਹਿਲਾ ਵਲੋਂ ਖੁਦਕੁਸ਼ੀ

By  Jashan A February 21st 2020 04:02 PM

ਸ੍ਰੀ ਮੁਕਤਸਰ ਸਾਹਿਬ: ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਸੁਖਨਾ ਅਬਲੂ ਵਿਖੇ ਉਸ ਸਮੇਂ ਹੜਕੰਪ ਗਿਆ, ਜਦੋਂ ਇਥੇ 36 ਸਾਲ ਦੀ ਔਰਤ ਨੇ ਆਪਣੇ ਘਰ ਛਤ ਦੇ ਗਾਡਰ ਨਾਲ ਲਟਕ ਕੇ ਖ਼ੁਦਕੁਸ਼ੀ ਕਰ ਲਈ ਹੈ। ਮ੍ਰਿਤਕ ਦੀ ਪਛਾਣ ਸੁਖਦੀਪ ਕੌਰ (36) ਪਤਨੀ ਦਰਸ਼ਨ ਸਿੰਘ ਵਜੋਂ ਹੋਈ ਹੈ, ਜੋ 3 ਮਹੀਨੇ ਦੀ ਗਰਭਵਤੀ ਸੀ।

ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕਾ ਜੋ ਤਿੰਨ ਬੱਚਿਆ ਦੀ ਮਾਂ ਸੀ ਨੇ ਪਿੰਡ ਦੇ ਹੀ ਇਕ ਵਿਅਕਤੀ ਤੋਂ ਤੰਗ ਹੋ ਕੇ ਇਹ ਕਦਮ ਚੁੱਕਿਆ ਹੈ।

ਹੋਰ ਪੜ੍ਹੋ: ਸ੍ਰੀ ਮੁਕਤਸਰ ਸਾਹਿਬ 'ਚ ਇੱਕੋ ਦਿਨ 4 ਬੱਚੇ ਹੋਏ ਲਾਪਤਾ ,ਪੁਲਿਸ ਵੱਲੋਂ ਮਾਮਲਾ ਦਰਜ

ਘਟਨਾ ਦੀ ਸੂਚਨਾ ਮਿਲਣ 'ਤੇ ਪੁੱਜੀ ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈਂਦੇ ਹੋਏ ਪੋਸਟਮਾਰਟਮ ਲਈ ਹਸਪਤਾਲ ਭੇਜ ਦਿੱਤਾ। ਫਿਲਹਾਲ ਪੁਲਸ ਵਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ, ਜਿਸ ਤੋਂ ਬਾਅਦ ਹੀ ਮੌਤ ਦੇ ਅਸਲ ਕਾਰਨ ਦਾ ਪਤਾ ਲਗੇਗਾ।

-PTC News

Related Post