ਸਕੂਲ ਦੇ ਦਫ਼ਤਰ 'ਚ ਔਰਤ ਨਾਲ ਫ਼ੜਿਆ ਗਿਆ ਪ੍ਰਿੰਸੀਪਲ , ਪੁਲਿਸ ਨੇ ਦਰਵਾਜ਼ਾ ਭੰਨ ਕੇ ਦੋਵਾਂ ਨੂੰ ਕੱਢਿਆਬਾਹਰ   

By  Shanker Badra March 19th 2021 05:22 PM

ਜਲੰਧਰ : ਜਲੰਧਰ ਦੇ ਪਟੇਲ ਚੌਕ ਵਿਚ ਸਥਿਤ ਇਕ ਸਕੂਲਵਿਚ ਵੀਰਵਾਰ ਦੇਰ ਰਾਤ ਉਸ ਸਮੇਂ ਹੰਗਾਮਾ ਹੋ ਗਿਆ ,ਜਦੋਂ ਰਾਤ ਦੇ ਹਨੇਰੇ 'ਚ ਪ੍ਰਿੰਸੀਪਲ ਨੂੰ ਮਿਲਣ ਆਈ ਔਰਤ ਨੂੰ ਉਸਦੇ ਪਰਿਵਾਰ ਨੇ ਪ੍ਰਿੰਸੀਪਲ ਨਾਲ ਬੰਦ ਕਮਰੇ 'ਚ ਫੜ ਲਿਆ। ਪੁਲਿਸ ਨੇ ਦਰਵਾਜ਼ਾ ਭੰਨ ਕੇ ਦੋਵਾਂ ਨੂੰ ਬਾਹਰ ਕੱਢਿਆ ਹੈ। ਉਕਤ ਔਰਤ ਦੇ ਸਕੂਲ ਦੇ ਪ੍ਰਿੰਸੀਪਲ ਨਾਲ ਨਜਾਇਜ਼ ਸਬੰਧ ਸਨ।

Principal woman nal fadiaa gya in the school office in Jalandhar ਸਕੂਲ ਦੇ ਦਫ਼ਤਰ 'ਚ ਔਰਤ ਨਾਲ ਫ਼ੜਿਆ ਗਿਆ ਪ੍ਰਿੰਸੀਪਲ , ਪੁਲਿਸ ਨੇ ਦਰਵਾਜ਼ਾ ਭੰਨ ਕੇ ਦੋਵਾਂ ਨੂੰ ਕੱਢਿਆਬਾਹਰ

ਪੜ੍ਹੋ ਹੋਰ ਖ਼ਬਰਾਂ : ਜੇਕਰ ਤੁਹਾਡਾ ਵੀ ਨਹੀਂ ਬਣਿਆ ਰਾਸ਼ਨ ਕਾਰਡ ਤਾਂ ਇਹ ਖ਼ਬਰ ਤੁਹਾਡੇ ਲਈ ਬਹੁਤ ਅਹਿਮ

ਦਰਅਸਲ 'ਚ ਇਕ ਸਕੂਲਦੇ ਪ੍ਰਿੰਸੀਪਲ ਨੂੰ ਲੋਕਾਂ ਨੇ ਇੱਕ ਔਰਤ ਨਾਲਦਫ਼ਤਰ 'ਚ ਰੰਗੇ ਹੱਥੀਂ ਫ਼ੜ ਲਿਆ ਹੈ। ਜਦ ਉਸ ਔਰਤ ਦੇ ਪਰਿਵਾਰ ਵਾਲਿਆਂ ਨੇ ਸ਼ੱਕ ਪੈਣ 'ਤੇ ਉਸ ਦਾ ਪਿੱਛਾ ਕੀਤਾ ਤਾਂ ਉਹ ਬੰਦ ਸਕੂਲ ਦੇ ਅੰਦਰ ਪ੍ਰਿੰਸੀਪਲ ਨਾਲ ਗਈ ਅਤੇ ਅੰਦਰੋਂ ਦਰਵਾਜ਼ਾ ਬੰਦ ਕਰ ਲਿਆ ਗਿਆ। ਪਹਿਲਾਂ ਤਾਂ ਪੁਲਿਸ ਨੇ ਪਰਿਵਾਰ ਵਾਲਿਆਂ ਦੀ ਕੋਈ ਮਦਦ ਨਹੀਂ ਕੀਤੀ ਪਰ ਬਾਅਦ ਵਿਚ ਜਦ ਹੰਗਾਮਾ ਜ਼ਿਆਦਾ ਵਧ ਗਿਆ ਤਾਂ ਪੁਲਿਸ ਵੱਲੋਂ ਦਫ਼ਤਰ ਦਾ ਦਰਵਾਜ਼ਾ ਭੰਨ ਕੇ ਦੋਵਾਂ ਨੂੰ ਬਾਹਰ ਕੱਢਿਆ ਅਤੇ ਥਾਣੇ ਲੈ ਗਏ।

Principal woman nal fadiaa gya in the school office in Jalandhar ਸਕੂਲ ਦੇ ਦਫ਼ਤਰ 'ਚ ਔਰਤ ਨਾਲ ਫ਼ੜਿਆ ਗਿਆ ਪ੍ਰਿੰਸੀਪਲ , ਪੁਲਿਸ ਨੇ ਦਰਵਾਜ਼ਾ ਭੰਨ ਕੇ ਦੋਵਾਂ ਨੂੰ ਕੱਢਿਆਬਾਹਰ

ਜਾਣਕਾਰੀ ਅਨੁਸਾਰ ਸਕੂਲ ਦੇ ਪ੍ਰਿੰਸੀਪਲ ਨਰੇਸ਼ ਸ਼ਰਮਾ ਦੇ ਇਕ ਔਰਤ ਨਾਲ ਨਾਜਾਇਜ਼ ਸਬੰਧ ਸਨ ਅਤੇ ਉਕਤ ਔਰਤ ਪ੍ਰਿੰਸੀਪਲ ਨੂੰ ਮਿਲਦੀ ਰਹਿੰਦੀ ਸੀ ,ਜਿਸ ਦਾ ਔਰਤ ਦੇ ਦੇਵਰ ਨੂੰ ਵੀ ਸ਼ੱਕ ਸੀ। ਉਸ ਔਰਤ ਦੇ ਪਤੀ ਦਾ ਤਿੰਨ ਮਹੀਨੇ ਪਹਿਲਾਂ ਹੀ ਇਕ ਸੁੰਨਸਾਨ ਥਾਂ ਤੇ ਐਕਸੀਡੈਂਟ ਹੋਇਆ ਸੀ ਅਤੇ ਇਸ ਵੇਲੇ ਉਹ ਬੈੱਡ 'ਤੇ ਹੀ ਜ਼ਖ਼ਮੀ ਹਾਲਤ ਵਿਚ ਪਿਆ ਹੋਇਆ ਹੈ। ਵੀਰਵਾਰ ਸ਼ਾਮ ਜਦੋਂ ਉਹ ਔਰਤ ਆਪਣੇ ਘਰੋਂ ਨਿਕਲੀ ਤਾਂ ਉਸ ਦੇ ਦੇਵਰ ਅਤੇ ਉਸਦੇ ਸਾਥੀਆਂ ਨੇ ਉਸ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ।

Principal woman nal fadiaa gya in the school office in Jalandhar ਸਕੂਲ ਦੇ ਦਫ਼ਤਰ 'ਚ ਔਰਤ ਨਾਲ ਫ਼ੜਿਆ ਗਿਆ ਪ੍ਰਿੰਸੀਪਲ , ਪੁਲਿਸ ਨੇ ਦਰਵਾਜ਼ਾ ਭੰਨ ਕੇ ਦੋਵਾਂ ਨੂੰ ਕੱਢਿਆਬਾਹਰ

ਜਦੋਂ ਉਹ ਸਕੂਲ ਦੇ ਗੇਟ ਲਾਗੇ ਪਹੁੰਚੀ ਅਤੇ ਜਲਦੀ ਜਲਦੀ ਅੰਦਰ ਚਲੀ ਗਈ ਤਾਂ ਪਰਿਵਾਰ ਵਾਲਿਆਂ ਨੇ ਦੇਖਿਆ ਕਿ ਸਕੂਲ ਦਾ ਪ੍ਰਿੰਸੀਪਲ ਉਕਤ ਔਰਤ ਨੂੰ ਲੈ ਕੇ ਆਪਣੇ ਦਫਤਰ ਵਿੱਚ ਵੜ ਗਿਆ ਹੈ ਅਤੇ ਦਰਵਾਜ਼ਾ ਅੰਦਰੋਂ ਬੰਦ ਕਰ ਲਿਆ ਹੈ। ਉਨ੍ਹਾਂ ਨੇ ਇਸ ਦੀ ਸੂਚਨਾ ਥਾਣਾ ਨੂੰ ਦੋ ਦੀ ਪੁਲਿਸ ਨੂੰ ਦਿੱਤੀ ਪਰ ਮੌਕੇ 'ਤੇ ਪਹੁੰਚੀ ਪੁਲਿਸ ਨੇ ਪ੍ਰਿੰਸੀਪਲ ਨੂੰ ਅੰਦਰੋਂ ਕੱਢਣ ਦੀ ਬਜਾਏ ਉਨ੍ਹਾਂ ਨਾਲ ਹੀ ਬਦਸਲੂਕੀ ਕਰਨੀ ਸ਼ੁਰੂ ਕਰ ਦਿੱਤੀ। ਜਿਸ ਤੋਂ ਬਾਅਦ ਪਰਿਵਾਰ ਵਾਲਿਆਂ ਨੇ ਮੁਹੱਲੇ ਦੇ ਲੋਕਾਂ ਨੂੰ ਇਕੱਠੇ ਕਰ ਲਿਆ।

Principal woman nal fadiaa gya in the school office in Jalandhar ਸਕੂਲ ਦੇ ਦਫ਼ਤਰ 'ਚ ਔਰਤ ਨਾਲ ਫ਼ੜਿਆ ਗਿਆ ਪ੍ਰਿੰਸੀਪਲ , ਪੁਲਿਸ ਨੇ ਦਰਵਾਜ਼ਾ ਭੰਨ ਕੇ ਦੋਵਾਂ ਨੂੰ ਕੱਢਿਆਬਾਹਰ

ਪੜ੍ਹੋ ਹੋਰ ਖ਼ਬਰਾਂ : ਕੋਰੋਨਾ ਦੇ ਕਹਿਰ ਨੂੰ ਵੇਖਦਿਆਂ ਪੰਜਾਬ ਦੇ ਸਾਰੇ ਸਕੂਲ ਕਾਲਜ ਬੰਦ , ਲੋਕਾਂ ਦੇ ਇਕੱਠੇ ਹੋਣ 'ਤੇ ਰੋਕ 

ਜਦੋਂ ਓਥੇ ਸਥਿਤੀ ਹੰਗਾਮਾਪੂਰਨ ਹੋ ਗਈ ਤਾਂ ਪ੍ਰਿੰਸੀਪਲ ਨੂੰ ਕੱਢਣ ਲਈ ਦਰਵਾਜ਼ਾ ਖੜਕਾਉਣਾ ਸ਼ੁਰੂ ਕਰ ਦਿੱਤਾ ਪਰ ਪ੍ਰਿੰਸੀਪਲ ਵੱਲੋਂ ਤਕਰੀਬਨ ਦੋ ਘੰਟੇ ਤੱਕ ਦਰਵਾਜ਼ਾ ਨਾ ਖੋਲ੍ਹਿਆ ਗਿਆ ਤਾਂ ਪੁਲਿਸ ਵੱਲੋਂ ਦਫ਼ਤਰ ਦਾ ਦਰਵਾਜ਼ਾ ਭੰਨ ਕੇ ਦੋਵਾਂ ਨੂੰ ਬਾਹਰ ਕੱਢਿਆ ਅਤੇ ਥਾਣੇ ਲੈ ਗਏ। ਇਸ ਦੌਰਾਨ ਲੋਕਾਂ ਨੇ ਸਕੂਲ ਪ੍ਰਿੰਸੀਪਲ ਦੇ ਖਿਲਾਫ ਜੰਮ ਕੇ ਨਾਅਰੇਬਾਜੀ ਕੀਤੀ ਅਤੇ ਪ੍ਰਿੰਸੀਪਲ ਨੂੰ ਬਰਖਾਸਤ ਕਰਨ ਦੀ ਮੰਗ ਕੀਤੀ। ਪੁਲਿਸ ਪ੍ਰਿੰਸੀਪਲ ਅਤੇ ਉਸ ਔਰਤ ਕੋਲੋਂ ਪੁੱਛਗਿੱਛ ਕਰ ਰਹੀ ਹੈ।

-PTCNews

Related Post