ਕਿਤੇ ਤੁਸੀਂ ਵੀ ਤਾਂ ਨਹੀਂ ਖਰੀਦਿਆ ਇੱਥੋਂ ਆਪਣਾ ਮਕਾਨ, ਸਰਕਾਰ ਕਰ ਰਹੀ ਹੈ ਕਬਜ਼ਾ!

By  Joshi December 9th 2017 12:47 PM -- Updated: December 9th 2017 12:58 PM

Property fraud real estate: ਕਿਸੇ ਸਮੇਂ 'ਚ ਆਪਣੇ ਸਾਮਰਾਜ ਦਾ ਡੰਕਾ ਵਜਾਉਣ ਵਾਲੀ ਇੱਕ ਰੀਅਲ ਇਸਟੇਟ ਕੰਪਨੀ ਨੂੰ ਸਰਕਾਰ ਵੱਲੋਂ ਕਰਾਰਾ ਝਟਕਾ ਲੱਗਿਆ ਹੈ। ਇਹ ਕੰਪਨੀ ਆਮ ਲੋਕਾਂ ਤੋਂ ਪੈਸੇ , ਉਹਨਾਂ ਨੂੰ ਘਰ ਦੇਣ ਦਾ ਵਾਅਦਾ ਤਾਂ ਕਰਦੀ ਸੀ, ਪਰ ਉਨ੍ਹਾਂ ਨੂੰ ਪਾਜ਼ੈਸ਼ਨ ਨਹੀਂ ਦਿੰਦੀ ਸੀ।

ਹੁਣ ਯੂਨੀਟੈਕ ਨਾਮੀ ਇਹ, ਰਾਸ਼ਟਰੀ ਕੰਪਨੀ ਲਾਅ ਟ੍ਰਿਬਿਊਨਲ (ਐੱਨ. ਸੀ. ਐੱਲ. ਟੀ.) ਨੇ ਇਸ ਕਬਜ਼ਾ ਸਰਕਾਰ ਨੂੰ ਦਿੱਤਾ ਹੈ, ਅਤੇ ਯੂਨੀਟੈੱਕ 'ਤੇ ਉਸ ਦੇ ੬੧ ਪ੍ਰਾਜੈਕਟਾਂ ਦੇ ੧੬,੩੦੦ ਮਕਾਨ ਖਰੀਦਦਾਰਾਂ ਦੀ ੭,੮੦੦ ਕਰੋੜ ਰੁਪਏ ਦੀ ਦੇਣਦਾਰੀ ਹੈ। ਇਸ ਕੰਪਨੀ 'ਤੇ ਕੁੱਲ ੬,੭੦੦ ਕਰੋੜ ਰੁਪਏ ਦਾ ਕਰਜ਼ਾ ਹੈ।

ਇਸ ਕੰਪਨੀ 'ਤੇ ਦੋਸ਼ ਹੈ ਕਿ ਉਹਨਾਂ ਨੇ ਖਰੀਦਦਾਰਾਂ ਤੋਂ ਵੱਡੀ ਰਕਮ ਲਈ ਸੀ, ਪਰ ਪ੍ਰਾਜੈਕਟ ਪੂਰੇ ਨਹੀਂ ਕੀਤੇ। ਫਿਰ ਇਹ ਯੂਨੀਟੈੱਕ ਦੇ ਪ੍ਰਬੰਧਨ ਨੂੰ ਹੱਥਾਂ 'ਚ ਚਲਾ ਗਿਆ ਸੀ। ਮੰਤਰਾਲੇ ਵੱਲੋਂ ਇਸ 'ਤੇ ਮਾੜਾ ਪ੍ਰਬੰਧਨ ਅਤੇ ਠੱਗੀ ਦਾ ਦੋਸ਼ ਲਗਾਇਆ ਗਿਆ ਸੀ।

Property fraud real estate: ਕਿਤੇ ਤੁਸੀਂ ਵੀ ਤਾਂ ਨਹੀਂ ਖਰੀਦਿਆ ਇੱਥੋਂ ਆਪਣਾ ਮਕਾਨਅਦਾਲਤ 'ਚ ਸ਼ੁੱਕਰਵਾਰ ਨੂੰ ਹੋਈ ਸੁਣਵਾਈ ਦੌਰਾਨ ਟ੍ਰਿਬਿਊਨਲ ਵੱਲੋਂ ਕੰਪਨੀ ਦੇ ੧੦ ਡਾਇਰੈਕਟਰਾਂ ਨੂੰ ਮੁਅੱਤਲ ਕਰਨ ਦੇ ਆਦੇਸ਼ ਵੀ ਜਾਰੀ ਕੀਤੇ ਗਏ ਹਨ, ਜਿਸ ਦੇ ਬਦਲੇ ਸਰਕਾਰ ਆਪਣੇ ਡਾਇਰੈਕਟਰ ਨਿਯੁਕਤ ਕਰ ਸਕਦੀ ਹੈ, ਜਿਹਨਾਂ ਦੇ ਨਾਮ ੨੦ ਦਸੰਬਰ ਤੱਕ ਦੇਣੇ ਹਨ।

Property fraud real estate: ਹੁਣ, ਯੂਨੀਟੈੱਕ ਦੇ ਹਜ਼ਾਰਾਂ ਮਕਾਨ ਖਰੀਦਦਾਰ ਜੋ ਆਪਣੇ ਫਲੈਟ 'ਤੇ ਕਬਜ਼ਾ ਕਰਨ ਦੇ ਇੰਤਜ਼ਾਰ 'ਚ ਸਨ, ਉਹਨਾਂ ਨੂੰ ਥੋੜ੍ਹੀ ਉਮੀਦ ਦੀ ਕਿਰਨ ਦਿਖਾਈ ਦੇ ਰਹੀ ਹੈ।

ਪਰ ਅਸਲ ਗੱਲ ਹੈ ਕਿ ਇਸ ਪ੍ਰਾਜੈਕਟ ਦਾ ਕੰਮ ਮੁੜ ਕਦੋਂ ਸ਼ੁਰੂ ਹੋਵੇਗਾ ਅਤੇ ਕਦ ਨੇਪਰੇ ਚੜ੍ਹੇਗਾ, ਇਸ ਤੇ ਸਵਾਲੀਆ ਨਿਸ਼ਾਨ ਹਨ, ਅਤੇ ਕੰਪਨੀ ਦੇ ਇਸ ਧੋਖੇ ਨਾਲ ਕਈ ਚਿਰਾਂ ਤੋਂ ਆਪਣਾ ਮਕਾਨ ਤਲਾਸ਼ ਰਹੇ ਖਰੀਦਦਾਰ ਵੀ ਖੱਜਲ ਖੁਆਰ ਹੋ ਰਹੇ ਹਨ।

ਇਸ ਮਾਮਲੇ 'ਚ ਦਿੱਲੀ ਪੁਲਸ ਦੀ ਆਰਥਿਕ ਅਪਰਾਧ ਬਰਾਂਚ ਨੇ ਯੂਨੀਟੈੱਕ ਦੇ ਪ੍ਰਬੰਧਕ ਨਿਰਦੇਸ਼ਕਾਂ ਨੂੰ ਗ੍ਰਿਫਤਾਰ ਕੀਤਾ ਸੀ ਕਿਉਂਕਿ ਉਹਨਾਂ ਨੇ ਨਿਵੇਸ਼ਕਾਂ ਤੋਂ ਪੈਸੇ ਤਾਂ ਲੈ ਲਏ ਸਨ , ਪਰ ਪ੍ਰਾਜੈਕਟ ਨੇਪਰੇ ਨਹੀਂ ਚਾੜ੍ਹਿਆ ਸੀ।

Property fraud real estate: ਕਿਤੇ ਤੁਸੀਂ ਵੀ ਤਾਂ ਨਹੀਂ ਖਰੀਦਿਆ ਇੱਥੋਂ ਆਪਣਾ ਮਕਾਨਸਾਲ ੨੦੦੭ ਤੋਂ ਚੰਦਰਾ ਪਰਿਵਾਰ ਦੀ ਦੌਲਤ ੩੦,੦੦੦ ਕਰੋੜ ਜਿਸਦਾ ਹੁਣ ਮੁੱਲ ਸਿਰਫ ੧,੯੦੬ ਕਰੋੜ ਰੁਪਏ ਬਾਕੀ ਰਹਿ ਗਿਆ ਹੈ ਅਤੇ ਦੇਖਦਿਆਂ ਹੀ ਦੇਖਦਿਆਂ  ਇਹ ਰੀਅਲ ਅਸਟੇਟ ਕਾਰੋਬਾਰੀ ਸਾਮਰਾਜ ਖਤਮ ਹੋਣ ਦੇ ਕੰਢੇ ਪਹੁੰਚ ਗਿਆ ਹੈ।

ਇਸ ਤੋਂ ਇਲਾਵਾ ਵਧਦੇ ਕਰਜ਼ੇ, ਰੀਅਲ ਅਸਟੇਟ ਸੈਕਟਰ 'ਚ ਗਿਰਾਵਟ, ਅਤੇ ੨ਜੀ ਘੋਟਾਲੇ 'ਚ ਕੰਪਨੀ ਦਾ ਨਾਮ ਲੱਗਣਾ, ਇਸ ਕੰਪਨੀ ਦੇ ਗਿਰਦੇ ਪੱਧਰ ਲਈ ਜ਼ਿੰਮੇਵਾਰ ਰਹੇ ਹਨ।

—PTC News

Related Post