ਪੰਜਾਬ ਸਕੂਲ ਸਿੱਖਿਆ ਬੋਰਡ ਨੇ ਦਸਵੀਂ ਦੀ ਕਿਤਾਬ ਵਿੱਚ ਆਸਾ ਦੀ ਵਾਰ ਵਿੱਚ ਕੀਤੀ ਮੁੜ ਤੋਂ ਵੱਡੀ ਗਲਤੀ ,SGPC ਨੇ ਕੀਤਾ ਵਿਰੋਧ

By  Shanker Badra April 10th 2019 05:06 PM

ਪੰਜਾਬ ਸਕੂਲ ਸਿੱਖਿਆ ਬੋਰਡ ਨੇ ਦਸਵੀਂ ਦੀ ਕਿਤਾਬ ਵਿੱਚ ਆਸਾ ਦੀ ਵਾਰ ਵਿੱਚ ਕੀਤੀ ਮੁੜ ਤੋਂ ਵੱਡੀ ਗਲਤੀ ,SGPC ਨੇ ਕੀਤਾ ਵਿਰੋਧ:ਚੰਡੀਗੜ੍ਹ : ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਦਾ ਇੱਕ ਹੋਰ ਨਵਾਂ ਅਜਿਹਾ ਕਾਰਨਾਮਾ ਸਾਹਮਣੇ ਆਇਆ ਹੈ , ਜਿਸ ਨੂੰ ਦੇਖ ਕੇ ਤੁਸੀਂ ਵੀ ਹੈਰਾਨ ਰਹਿ ਜਾਵੋਗੇ।ਦਰਅਸਲ 'ਚ ਪੰਜਾਬ ਸਕੂਲ ਸਿੱਖਿਆ ਬੋਰਡ ਨੇ ਦਸਵੀਂ ਦੀ ਕਿਤਾਬ ਵਿੱਚ ਆਸਾ ਦੀ ਵਾਰ ਵਿੱਚ ਮੁੜ ਤੋਂ ਵੱਡੀ ਗਲਤੀ ਕੀਤੀ ਹੈ।

PSEB Tenth Book Asa di Var Again Big mistake
ਪੰਜਾਬ ਸਕੂਲ ਸਿੱਖਿਆ ਬੋਰਡ ਨੇ ਦਸਵੀਂ ਦੀ ਕਿਤਾਬ ਵਿੱਚ ਆਸਾ ਦੀ ਵਾਰ ਵਿੱਚ ਕੀਤੀ ਮੁੜ ਤੋਂ ਵੱਡੀ ਗਲਤੀ ,SGPC ਨੇ ਕੀਤਾ ਵਿਰੋਧ

ਪੰਜਾਬ ਸਕੂਲ ਸਿੱਖਿਆ ਬੋਰਡ ਦੀ ਇਸ ਹਰਕਤ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਮੰਦਭਾਗਾ ਦੱਸਿਆ ਹੈ।ਇਸ ਦੌਰਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਇਸ ਦਾ ਵਿਰੋਧ ਕੀਤਾ ਹੈ ਅਤੇ ਆਸਾ ਦੀ ਵਾਰ ਦੀ ਪੰਕਤੀ ਵਿੱਚ ਕੀਤੀ ਗਲਤੀ ਲਈ ਮੁਆਫ਼ੀ ਮੰਗਣ ਲਈ ਕਿਹਾ ਹੈ।

PSEB Tenth Book Asa di Var Again Big mistake
ਪੰਜਾਬ ਸਕੂਲ ਸਿੱਖਿਆ ਬੋਰਡ ਨੇ ਦਸਵੀਂ ਦੀ ਕਿਤਾਬ ਵਿੱਚ ਆਸਾ ਦੀ ਵਾਰ ਵਿੱਚ ਕੀਤੀ ਮੁੜ ਤੋਂ ਵੱਡੀ ਗਲਤੀ ,SGPC ਨੇ ਕੀਤਾ ਵਿਰੋਧ

ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਕਿ ਸਿੱਖਿਆ ਵਿਭਾਗ ਇਸ ਕਿਤਾਬ ਨੂੰ ਵਾਪਸ ਲੈ ਕੇ ਗਲਤੀ 'ਚ ਸੋਧ ਕਰੇ।ਉਨ੍ਹਾਂ ਨੇ ਦੱਸਿਆ ਕਿ ਪਹਿਲਾਂ ਵੀ ਸਿੱਖ ਇਤਿਹਾਸ ਨਾਲ ਛੇੜਛਾੜ ਅਤੇ ਇਤਿਹਾਸ ਨੂੰ ਮਨਫ਼ੀ ਕੀਤੇ ਜਾਣ 'ਤੇ ਸ਼੍ਰੋਮਣੀ ਕਮੇਟੀ ਵੱਲੋਂ ਤਿੱਖਾ ਸੰਘਰਸ਼ ਵਿੱਢਿਆ ਗਿਆ ਸੀ।

PSEB Tenth Book Asa di Var Again Big mistake
ਪੰਜਾਬ ਸਕੂਲ ਸਿੱਖਿਆ ਬੋਰਡ ਨੇ ਦਸਵੀਂ ਦੀ ਕਿਤਾਬ ਵਿੱਚ ਆਸਾ ਦੀ ਵਾਰ ਵਿੱਚ ਕੀਤੀ ਮੁੜ ਤੋਂ ਵੱਡੀ ਗਲਤੀ ,SGPC ਨੇ ਕੀਤਾ ਵਿਰੋਧ

ਦੱਸ ਦੇਈਏ ਕਿ ਸਿੱਖਿਆ ਵਿਭਾਗ ਨੇ ਬੀਤੇ ਦਿਨੀਂ ਵੀ ਚੌਥੀ ਜਮਾਤ ਦੀ ਪੰਜਾਬੀ ਦੀ ਕਿਤਾਬ ਵਿੱਚ ਸ਼ਹੀਦ ਸੁਖਦੇਵ ਸਿੰਘ ਦੀ ਫੋਟੋ ਦੀ ਥਾਂ ਸ਼ਹੀਦ ਰਾਜਗੁਰੂ ਦੀ ਫ਼ੋਟੋ ਲਗਾ ਦਿੱਤੀ।ਉਸ ਤੋਂ ਪਹਿਲਾਂ ਸਿੱਖਿਆ ਵਿਭਾਗ ਨੇ ਇਸ ਸਾਲ ਲਈ ਜਾਰੀ ਕੀਤੇ ਗਏ ਕੈਲੰਡਰ ‘ਚ ਸਾਲ ਨੂੰ 365 ਦੀ ਥਾਂ 372 ਦਿਨਾਂ ਦਾ ਬਣਾ ਦਿੱਤਾ।

-PTCNews

Related Post