ਪੰਜਾਬ ਦੇ ਬੇਰੁਜ਼ਗਾਰਾਂ ਲਈ ਇਸ ਵਿਭਾਗ 'ਚ ਨਿਕਲੀਆਂ ਸਰਕਾਰੀ ਨੌਕਰੀਆਂ,  ਇਸ਼ਤਿਆਰ ਜਾਰੀ

By  Shanker Badra April 3rd 2021 04:53 PM

ਚੰਡੀਗੜ੍ਹ : ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਸਿਲੈਕਸ਼ਨ ਬੋਰਡ (PSSSB) ਨੇ ਸਿੱਖਿਆ ਵਿਭਾਗ ਵਿੱਚ ਸਕੂਲ ਲਾਇਬ੍ਰੇਰੀਅਨ ਦੇ ਅਹੁਦਿਆਂ 'ਤੇ ਭਰਤੀ ਲਈ ਨੋਟੀਫਿਕੇਸ਼ਨ ਜਾਰੀ ਕਰਦੇ ਹੋਏ ਅਰਜ਼ੀਆਂ ਮੰਗੀਆਂ ਹਨ। ਇਸ ਦੇ ਲਈ ਯੋਗ ਅਤੇ ਚਾਹਵਾਨ ਉਮੀਦਵਾਰ 5 ਅਪ੍ਰੈਲ ਤੋਂ ਆਪਣੀ ਆਨਲਾਈਨ ਬਿਨੈ ਦੇ ਸਕਦੇ ਹਨ। ਇਸ ਦੇ ਲਈ ਉਮੀਦਵਾਰਾਂ ਨੂੰ sssb.punjab.gov.in 'ਤੇ ਵਿਜ਼ਿਟ ਕਰਨਾ ਪਵੇਗਾ।

Psssb school librarian recruitment 2021 panjab vich school laibrerian diaa 750 posts de lay karo apalai ਪੰਜਾਬ ਦੇ ਬੇਰੁਜ਼ਗਾਰਾਂ ਲਈ ਇਸ ਵਿਭਾਗ 'ਚ ਨਿਕਲੀਆਂ ਸਰਕਾਰੀ ਨੌਕਰੀਆਂ,  ਇਸ਼ਤਿਆਰ ਜਾਰੀ

ਲਾਇਬ੍ਰੇਰੀਅਨ ਦੀਆਂ ਪੋਸਟਾਂ ਲਈ ਅਧਿਕਾਰਤ ਵੈੱਬਸਾਈਟ 'ਤੇ ਆਨਲਾਈਨ ਅਪਲਾਈ ਕਰਨ ਦੀ ਪ੍ਰਕਿਰਿਆ 5 ਅਪ੍ਰੈਲ, 2021 ਤੋਂ ਸ਼ੁਰੂ ਕੀਤੀ ਜਾਣੀ ਹੈ। ਅਪਲਾਈ ਕਰਨ ਦੀ ਆਖ਼ਰੀ ਤਰੀਕ 26 ਅਪ੍ਰੈਲ, 2021 ਹੈ। ਚਾਹਵਾਨ ਤੇ ਯੋਗ ਉਮੀਦਵਾਰ 5 ਅਪ੍ਰੈਲ ਤੋਂ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਆਨਲਾਈਨ ਅਪਲਾਈ ਕਰ ਸਕਣਗੇ। ਆਨਲਾਈਨ ਅਰਜ਼ੀ ਦੇਣ ਅਤੇ ਫੀਸ ਜਮ੍ਹਾ ਕਰਨ ਦੀ ਆਖਰੀ ਮਿਤੀ 29 ਅਪ੍ਰੈਲ ਹੈ।

Psssb school librarian recruitment 2021 panjab vich school laibrerian diaa 750 posts de lay karo apalai ਪੰਜਾਬ ਦੇ ਬੇਰੁਜ਼ਗਾਰਾਂ ਲਈ ਇਸ ਵਿਭਾਗ 'ਚ ਨਿਕਲੀਆਂ ਸਰਕਾਰੀ ਨੌਕਰੀਆਂ,  ਇਸ਼ਤਿਆਰ ਜਾਰੀ

ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਸਿਲੈਕਸ਼ਨ ਬੋਰਡ ਦੇ ਚੇਅਰਮੈਨ ਰਮਨ ਬਹਿਲ ਨੇ ਦੱਸਿਆ ਕਿ 25 ਮਾਰਚ 2021 ਨੂੰ ਹੋਈ ਬੋਰਡ ਦੀ ਮੀਟਿੰਗ ਵਿੱਚ ਕੁੱਲ 2280 ਅਸਾਮੀਆਂ ਦੀ ਭਰਤੀ ਲਈ ਪ੍ਰਕਿਰਿਆ ਸ਼ੁਰੂ ਕਰਨ ਨੂੰ ਪ੍ਰਵਾਨਗੀ ਦਿੱਤੀ ਗਈ ਸੀ। ਇਸ ਦੇ ਤਹਿਤ ਸਕੂਲ ਦੇ ਲਾਇਬ੍ਰੇਰੀਅਨਾਂ ਦੀਆਂ 750 ਅਸਾਮੀਆਂ ਨੂੰ ਪੰਜਾਬ ਦੇ ਸਿੱਖਿਆ ਵਿਭਾਗ ਵਿੱਚ ਭਰਨ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ।

Psssb school librarian recruitment 2021 panjab vich school laibrerian diaa 750 posts de lay karo apalai ਪੰਜਾਬ ਦੇ ਬੇਰੁਜ਼ਗਾਰਾਂ ਲਈ ਇਸ ਵਿਭਾਗ 'ਚ ਨਿਕਲੀਆਂ ਸਰਕਾਰੀ ਨੌਕਰੀਆਂ,  ਇਸ਼ਤਿਆਰ ਜਾਰੀ

ਖਾਲੀ ਅਸਾਮੀਆਂ ਦੀ ਗਿਣਤੀ : 750 ਪੋਸਟ

ਪੋਸਟਾਂ ਦਾ ਵੇਰਵਾ

ਲਾਇਬ੍ਰੇਰੀਅਨ - 750 ਪੋਸਟ

ਪੀਐਸਐਸਬੀਬੀ ਲਾਇਬ੍ਰੇਰੀਅਨ ਭਰਤੀ 2021: ਅਹਿਮ ਤਾਰੀਖਾਂ

ਪੀਐਸਐਸਬੀਬੀ ਲਾਇਬ੍ਰੇਰੀਅਨ ਭਰਤੀ ਸੂਚਨਾ ਜਾਰੀ ਕਰਨ ਦੀ ਤਾਰੀਖ : 2 ਮਾਰਚ 2021

ਆਨਲਾਈਨ ਅਰਜ਼ੀ ਦੇਣ ਦੀ ਤਾਰੀਖ : 5 ਅਪ੍ਰੈਲ 2021

ਭਰਤੀ ਲਈ ਅਰਜ਼ੀ ਦੇਣ ਦੀ ਆਖਰੀ ਤਾਰੀਖ : 26 ਅਪ੍ਰੈਲ , 2021 ( ਸ਼ਾਮ 5 ਵਜੇ ਤੱਕ )

ਬਿਨੈ ਫੀਸ ਜਮ੍ਹਾ ਕਰਨ ਦੀ ਮਿਤੀ : 29 ਅਪ੍ਰੈਲ 2021

ਉਮਰ ਦੀ ਗਣਨਾ ਦੀ ਮਿਤੀ : 1 ਜਨਵਰੀ 2021

ਵਿਦਿਅਕ ਯੋਗਤਾ : ਪੰਜਾਬ ਦੇ ਸਕੂਲਾਂ ਵਿਚ ਲਾਇਬ੍ਰੇਰੀਅਨ ਦੀਆਂ ਅਸਾਮੀਆਂ ਲਈ ਭਰਤੀ ਲਈ ਅਰਜ਼ੀ ਲਈ ਉਹ ਉਮੀਦਵਾਰ ਵਿਨੈ ਦੇ ਸਕਦੇ ਹਨ, ਜਿਨ੍ਹਾਂ ਨੇ ਕਿਸੇ ਮਾਨਤਾ ਪ੍ਰਾਪਤ ਯੂਨੀਵਰਸਿਟੀ ਜਾਂਸੰਸਥਾ ਤੋਂ 12 ਵੀਂ ਜਮਾਤ ਦੀ ਪ੍ਰੀਖਿਆ ਜਾਂ ਹੋਰ ਪ੍ਰੀਖਿਆ ਪਾਸ ਕੀਤੀ ਹੋਵੇ। ਇਸ ਤੋਂ ਇਲਾਵਾ ਉਮੀਦਵਾਰਾਂ ਨੇ ਲਾਇਬ੍ਰੇਰੀ ਸਾਇੰਸ ਵਿਚ ਦੋ ਸਾਲਾਂ ਦਾ ਡਿਪਲੋਮਾ ਕੋਰਸ ਵੀ ਪਾਸ ਕੀਤਾ ਹੋਣਾ ਲਾਜ਼ਮੀ ਹੈ।

Psssb school librarian recruitment 2021 panjab vich school laibrerian diaa 750 posts de lay karo apalai ਪੰਜਾਬ ਦੇ ਬੇਰੁਜ਼ਗਾਰਾਂ ਲਈ ਇਸ ਵਿਭਾਗ 'ਚ ਨਿਕਲੀਆਂ ਸਰਕਾਰੀ ਨੌਕਰੀਆਂ,  ਇਸ਼ਤਿਆਰ ਜਾਰੀ

ਪੀਐਸਐਸਐਸਬੀ ਲਾਇਬ੍ਰੇਰੀਅਨ ਭਰਤੀ ਦੇ ਬਿਨੈਕਾਰ ਦੀ ਉਮਰ 1 ਜਨਵਰੀ 2021 ਨੂੰ 18 ਸਾਲ ਤੋਂ ਘੱਟ ਅਤੇ 37 ਸਾਲ ਤੋਂ ਵੱਧ ਨਹੀਂ ਹੋਣੀ ਚਾਹੀਦੀ। ਹਾਲਾਂਕਿ  ਪੰਜਾਬ ਸਰਕਾਰ ਦੇ ਨਿਯਮਾਂ ਮੁਤਾਬਕ ਅਨੁਸੂਚਿਤ ਜਾਤੀ / ਬੀਸੀ / ਈਐਸਐਮ / ਦਿਵਯਾਂਗ ਸ਼੍ਰੇਣੀ ਨਾਲ ਸਬੰਧਤ ਉਮੀਦਵਾਰਾਂ ਨੂੰ ਵੱਧ ਤੋਂ ਵੱਧ ਉਮਰ ਹੱਦ ਵਿਚ ਛੋਟ ਦੇਣ ਦਾ ਪ੍ਰਬੰਧ ਹੈ।

-PTCNews

Related Post