PUBG ਨੇ ਬੁਝਾਇਆ ਇੱਕ ਹੋਰ ਘਰ ਦਾ ਚਿਰਾਗ, ਜਾਣੋ ਕੀ ਹੈ ਮਾਮਲਾ

By  Jashan A February 5th 2019 02:11 PM -- Updated: February 5th 2019 02:12 PM

PUBG ਨੇ ਬੁਝਾਇਆ ਇੱਕ ਹੋਰ ਘਰ ਦਾ ਚਿਰਾਗ, ਜਾਣੋ ਕੀ ਹੈ ਮਾਮਲਾ,ਮੁੰਬਈ: ਅੱਜ ਕੱਲ੍ਹ ਹਰ ਪਾਸੇ ਪੱਬਜੀ ਗੇਮ ਨੇ ਤਹਿਲਕਾ ਮਚਾਇਆ ਹੋਇਆ ਹੈ। ਪੱਬਜੀ ਦੀ ਦੀਵਾਨਗੀ ਲੋਕਾਂ ‘ਚ ਦਿਨ-ਬ-ਦਿਨ ਵਧਦੀ ਜਾ ਰਹੀ ਹੈ। ਦੇਸ਼ ਦੀ ਨੌਜਵਾਨ ਪੀੜੀ ਅੱਜ ਪੱਬਜੀ ਗੇਮ ਜ਼ਿਆਦਾ ਖੇਡ ਦੀ ਹੈ। ਇਹ ਇੱਕ ਅਜਿਹੀ ਗੇਮ ਹੈ ਜਿਸ ਦੀ ਆਦਤ ਹਰ ਕਿਸੇ ਨੂੰ ਲੱਗ ਰਹੀ ਹੈ ਤੇ ਇਸ ਤੋਂ ਪਿੱਛਾ ਛੁਡਾੳਣਾ ਥੋੜ੍ਹਾ ਔਖਾ ਹੈ।

pubg PUBG ਨੇ ਬੁਝਾਇਆ ਇੱਕ ਹੋਰ ਘਰ ਦਾ ਚਿਰਾਗ, ਜਾਣੋ ਕੀ ਹੈ ਮਾਮਲਾ

ਜਿੱਥੇ ਗੇਮ ਦੀ ਆਦਤ ਬੱਚਿਆਂ ‘ਚ ਫੈਲ ਰਹੀ ਹੈ, ਉੱਥੇ ਹੀ ਕੁਝ ਮਹੀਨੇ ਪਹਿਲਾਂ ਇੱਕ ਬੱਚਾ ਗੇਮ ਦੇ ਚੱਕਰ ‘ਚ ਖੁਦਕੁਸ਼ੀ ਕਰ ਚੁੱਕਿਆ ਹੈ।

pubg PUBG ਨੇ ਬੁਝਾਇਆ ਇੱਕ ਹੋਰ ਘਰ ਦਾ ਚਿਰਾਗ, ਜਾਣੋ ਕੀ ਹੈ ਮਾਮਲਾ

ਅਜਿਹਾ ਹੀ ਇੱਕ ਹੋਰ ਮਾਮਲਾ ਮੁੰਬਈ ਤੋਂ ਸਾਹਮਣੇ ਆਇਆ ਹੈ, ਜਿਥੇ ਇੱਕ 18 ਸਾਲਾ ਨੌਜਵਾਨ ਨੇ ਪਰਿਵਾਰ ਵੱਲੋਂ 37,000 ਰੁਪਏ ਦਾ ਫੋਨ ਨਾ ਲੈ ਕੇ ਦੇਣ ਦੇ ਕਾਰਨ ਆਪਣੀ ਜੀਵਨ ਲੀਲਾ ਹੀ ਖ਼ਤਮ ਕਰ ਲਈ।

pubg PUBG ਨੇ ਬੁਝਾਇਆ ਇੱਕ ਹੋਰ ਘਰ ਦਾ ਚਿਰਾਗ, ਜਾਣੋ ਕੀ ਹੈ ਮਾਮਲਾ

ਇਸ ਘਟਨਾ ਦਾ ਪਤਾ ਚੱਲਦਿਆਂ ਹੀ ਸਥਾਨਕ ਪੁਲਿਸ ਮੌਕੇ 'ਤੇ ਪਹੁੰਚ ਗਈ ਤੇ ਘਟਨਾ ਸਥਾਨ ਦਾ ਜਾਇਜ਼ਾ ਲੈਂਦੇ ਹੋਏ ਜਾਂਚ ਸ਼ੁਰੂ ਕਰ ਦਿੱਤੀ। ਦੱਸ ਦੇਈਏ ਕਿ ਇੱਕ 11 ਸਾਲਾ ਬੱਚਾ ਪੱਬਜੀ ‘ਤੇ ਦੇਸ਼ ਭਰ ‘ਚ ਬੈਨ ਲਾਉਣ ਦੀ ਅਪੀਲ ਬੰਬੇ ਹਾਈਕੋਰਟ ‘ਚ ਕਰ ਚੁੱਕਿਆ ਹੈ।

-PTC News

Related Post