ਪੁਲਵਾਮਾ ਅੱਤਵਾਦੀ ਹਮਲਾ: ਐਮੀ ਵਿਰਕ ਵੱਲੋਂ ਸ਼ਹੀਦ ਜਵਾਨਾਂ ਦੇ ਪਰਿਵਾਰਾਂ ਦੀ ਮਦਦ ਲਈ ਹੰਬਲਾ, ਕੀਤਾ ਇਹ ਵੱਡਾ ਐਲਾਨ

By  Jashan A February 16th 2019 01:36 PM -- Updated: February 16th 2019 02:03 PM

ਪੁਲਵਾਮਾ ਅੱਤਵਾਦੀ ਹਮਲਾ: ਐਮੀ ਵਿਰਕ ਵੱਲੋਂ ਸ਼ਹੀਦ ਜਵਾਨਾਂ ਦੇ ਪਰਿਵਾਰਾਂ ਦੀ ਮਦਦ ਲਈ ਹੰਬਲਾ, ਕੀਤਾ ਇਹ ਵੱਡਾ ਐਲਾਨ,ਪਿਛਲੇ ਦਿਨੀ ਜੰਮੂ ਕਸ਼ਮੀਰ ਦੇ ਪੁਲਵਾਮਾ 'ਚ ਹੋਏ ਵੱਡੇ ਦਹਿਸਤਗਰਦੀ ਹਮਲੇ 'ਚ 40 ਦੇ ਕਰੀਬ ਜਵਾਨ ਸ਼ਹੀਦ ਹੋ ਗਏ। ਜਿੰਨ੍ਹਾਂ 'ਚ 4 ਜਵਾਨ ਪੰਜਾਬ ਨਾਲ ਸਬੰਧ ਰੱਖਦੇ ਹਨ। ਚਾਰੇ ਜਵਾਨਾਂ 'ਚ ਗੁਰਦਾਸਪੁਰ, ਦੂਜਾ ਤਰਨਤਾਰਨ, ਤੀਜਾ ਮੋਗਾ ਤੇ ਚੌਥਾ ਰੂਪ ਨਗਰ ਜਿਲ੍ਹੇ ਨਾਲ ਸਬੰਧ ਰੱਖਦਾ ਸੀ। ਇਸ ਹਮਲੇ ਤੋਂ ਬਾਅਦ ਦੇਸ਼ ਭਰ ਦੇ ਲੋਕਾਂ 'ਚ ਰੋਸ ਪਾਇਆ ਜਾ ਰਿਹਾ ਹੈ। ਲੋਕਾਂ ਵੱਲੋਂ ਪਾਕਿਸਤਾਨ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ ਜਾ ਰਹੀ ਹੈ।

pulwama ਪੁਲਵਾਮਾ ਅੱਤਵਾਦੀ ਹਮਲਾ: ਐਮੀ ਵਿਰਕ ਵੱਲੋਂ ਸ਼ਹੀਦ ਜਵਾਨਾਂ ਦੇ ਪਰਿਵਾਰਾਂ ਦੀ ਮਦਦ ਲਈ ਹੰਬਲਾ, ਕੀਤਾ ਇਹ ਵੱਡਾ ਐਲਾਨ

ਪੰਜਾਬੀ ਮਿਊਜ਼ਿਕ ਇੰਡਸਟਰੀ ਤੇ ਪਾਲੀਵੁੱਡ ਦੇ ਕਈ ਸਿਤਾਰਿਆਂ ਨੇ ਵੀ ਆਪਣੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ । ਪਰ ਇਸ ਸਭ ਦੇ ਚਲਦੇ ਪੰਜਾਬ ਦੇ ਇਹਨਾਂ ਸ਼ਹੀਦਾਂ ਦੇ ਪਰਿਵਾਰਾਂ ਦੀ ਮਦਦ ਲਈ ਗਾਇਕ ਤੇ ਐਕਟਰ ਐਮੀ ਵਿਰਕ ਅੱਗੇ ਆਏ ਹਨ ।

tarantarn ਪੁਲਵਾਮਾ ਅੱਤਵਾਦੀ ਹਮਲਾ: ਐਮੀ ਵਿਰਕ ਵੱਲੋਂ ਸ਼ਹੀਦ ਜਵਾਨਾਂ ਦੇ ਪਰਿਵਾਰਾਂ ਦੀ ਮਦਦ ਲਈ ਹੰਬਲਾ, ਕੀਤਾ ਇਹ ਵੱਡਾ ਐਲਾਨ

ਐਮੀ ਵਿਰਕ ਨੇ ਪੰਜਾਬ ਦੇ ਇਹਨਾਂ ਸ਼ਹੀਦਾਂ ਦੇ ਪਰਿਵਾਰਾਂ ਨੂੰ 10 ਲੱਖ ਦੀ ਮਾਲੀ ਮਦਦ ਦੇਣ ਦਾ ਐਲਾਨ ਕੀਤਾ ਹੈ।ਇਸ ਹਮਲੇ ਵਿੱਚ ਹਰ ਪੰਜਾਬ ਦੇ ਹਰ ਸ਼ਹੀਦ ਦੇ ਪਰਿਵਾਰ ਨੂੰ ਢਾਈ ਲੱਖ ਦੀ ਮਾਲੀ ਮਦਦ ਦੇਣ ਦਾ ਐਲਾਨ ਕੀਤਾ ਹੈ।

ਐਮੀ ਵਿਰਕ ਵੱਲੋਂ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇਕ ਪੋਸਟ ਸ਼ੇਅਰ ਕਰਦਿਆਂ ਲਿਖਿਆ ਹੈ ਕਿ sat shri akaal ji.. Jehre saade veer shaheed hoye aa, ohna de parwaaraan nu main 10lakh rs den da faisla kita( 2,5 lakh each)… main ohna parwaaraan de puttraaan da ghaataa taan nai poora kar sakda, par jo main apne wallon kar sakda , main oh kar rea… umeed krda k tuc v apne wallon help karonge… waheguru mehar kare”

ammy ਪੁਲਵਾਮਾ ਅੱਤਵਾਦੀ ਹਮਲਾ: ਐਮੀ ਵਿਰਕ ਵੱਲੋਂ ਸ਼ਹੀਦ ਜਵਾਨਾਂ ਦੇ ਪਰਿਵਾਰਾਂ ਦੀ ਮਦਦ ਲਈ ਹੰਬਲਾ, ਕੀਤਾ ਇਹ ਵੱਡਾ ਐਲਾਨ

ਦੱਸ ਦੇਈਏ ਕਿ ਐਮੀ ਵਿਰਕ ਨੇ ਆਪਣੀ ਫਿਲਮ ਦਾ ਟਾਈਟਲ ਟਰੈਕ ਵੀ ਇਸ ਘਟਨਾ ਨੂੰ ਦੇਖਦੇ ਹੋਏ ਰੋਕ ਦਿੱਤਾ ਸੀ। ਉਥੇ ਹੀ ਦੁਨੀਆਂ ਭਰ ਦੇ ਲੋਕਾਂ 'ਚ ਇਸ ਘਟਨਾ ਨੂੰ ਲੈ ਰੋਸ ਪਾਇਆ ਜਾ ਰਿਹਾ ਹੈ।

-PTC News

Related Post