ਪੁਲਵਾਮਾ ਅੱਤਵਾਦੀ ਹਮਲਾ: ਹਰਭਜਨ ਸਿੰਘ ਦਾ ਫੁੱਟਿਆ ਗੁੱਸਾ, ਕਿਹਾ, ਵਿਸ਼ਵ ਕੱਪ 'ਚ ਪਾਕਿ ਖਿਲਾਫ ਨਾ ਖੇਡੇ ਭਾਰਤੀ ਟੀਮ

By  Jashan A February 19th 2019 02:52 PM

ਪੁਲਵਾਮਾ ਅੱਤਵਾਦੀ ਹਮਲਾ: ਹਰਭਜਨ ਸਿੰਘ ਦਾ ਫੁੱਟਿਆ ਗੁੱਸਾ, ਕਿਹਾ, ਵਿਸ਼ਵ ਕੱਪ 'ਚ ਪਾਕਿ ਖਿਲਾਫ ਨਾ ਖੇਡੇ ਭਾਰਤੀ ਟੀਮ,ਨਵੀਂ ਦਿੱਲੀ: ਮੁਹੱਬਤ ਦੇ ਦਿਨ ਗੁਆਂਢੀ ਮੁਲਕ ਵੱਲੋਂ ਭਾਰਤੀ ਸੀਆਰਪੀਐੱਫ ਜਾਵਨਾਂ ਦੇ ਕਾਫ਼ਲੇ 'ਤੇ ਹਮਲਾ ਕੀਤੇ ਜਾਣ ਦੀ ਖਬਰ ਦੀ ਨਾ ਸਿਰਫ ਭਾਰਤ ਬਲਕਿ ਪੂਰੇ ਵਿਸ਼ਵ 'ਚ ਨਿੰਦਿਆ ਹੋ ਰਹੀ ਹੈ। ਇਸ ਹਮਲੇ 'ਚ 40 ਜਵਾਨਾਂ ਨੇ ਸ਼ਹਾਦਤ ਦਾ ਜਾਮ ਪੀਤਾ ਅਤੇ ਟੁਕੜੇ ਹੋਈਆਂ ਲਾਸ਼ਾਂ ਦੇਖ ਨਾ ਸਿਰਫ ਸ਼ਹੀਦਾਂ ਦੇ ਪਰਿਵਾਰ ਬਲਕਿ ਪੂਰੇ ਦੇਸ਼ ਦੀਆਂ ਅੱਖਾਂ ਨਮ ਹੋਏ ਬਿਨ੍ਹਾਂ ਨਹੀਂ ਰਹਿ ਸਕੀਆਂ।

harbhajan singh ਪੁਲਵਾਮਾ ਅੱਤਵਾਦੀ ਹਮਲਾ: ਹਰਭਜਨ ਸਿੰਘ ਦਾ ਫੁੱਟਿਆ ਗੁੱਸਾ, ਕਿਹਾ, ਵਿਸ਼ਵ ਕੱਪ 'ਚ ਪਾਕਿ ਖਿਲਾਫ ਨਾ ਖੇਡੇ ਭਾਰਤੀ ਟੀਮ

ਅਜਿਹੀ ਔਖੀ ਘੜੀ 'ਚ ਬਾਲੀਵੁੱਡ, ਪਾਲੀਵੁੱਡ ਅਤੇ ਪੰਜਾਬੀ ਸੰਗੀਤ ਜਗਤ ਦੀਆਂ ਕਈ ਹਸਤੀਆਂ ਨੇ ਜਿੱਥੇ ਸੋਗ ਅਤੇ ਗੁੱਸਾ ਪ੍ਰਗਟ ਕੀਤਾ, ਉਥੇ ਹੀ ਭਾਰਤੀ ਕ੍ਰਿਕੇਟ ਟੀਮ ਦੇ ਖਿਡਾਰੀਆਂ ਦਾ ਗੁੱਸਾ ਵੀ ਜੰਮ ਕੇ ਫੁੱਟਿਆ।

harbhajan singh ਪੁਲਵਾਮਾ ਅੱਤਵਾਦੀ ਹਮਲਾ: ਹਰਭਜਨ ਸਿੰਘ ਦਾ ਫੁੱਟਿਆ ਗੁੱਸਾ, ਕਿਹਾ, ਵਿਸ਼ਵ ਕੱਪ 'ਚ ਪਾਕਿ ਖਿਲਾਫ ਨਾ ਖੇਡੇ ਭਾਰਤੀ ਟੀਮ

ਇਸ ਦੌਰਾਨ ਭਾਰਤੀ ਟੀਮ ਦੇ ਸਾਬਕਾ ਕ੍ਰਿਕਟਰ ਹਰਭਜਨ ਸਿੰਘ ਨੇ ਇਹ ਮੰਗ ਦੁਹਰਾਈ ਹੈ ਕਿ ਭਾਰਤ ਨੂੰ ਪਾਕਿਸਤਾਨ ਖ਼ਿਲਾਫ਼ ਕੋਈ ਕ੍ਰਿਕਟ ਮੈਚ ਨਹੀਂ ਖੇਡਣਾ ਚਾਹੀਦਾ। ਭੱਜੀ ਦਾ ਕਹਿਣਾ ਹੈ ਕਿ ਵਿਸ਼ਵ ਕੱਪ ਦੌਰਾਨ ਇੰਗਲੈਂਡ 'ਚ ਹੋਣ ਵਾਲੇ ਮੈਚ 'ਚ ਜੇਕਰ ਭਾਰਤੀ ਟੀਮ ਪਾਕਿਸਤਾਨ ਖ਼ਿਲਾਫ਼ ਮੈਚ ਨਹੀਂ ਖੇਡਦੀ ਤਾਂ ਵੀ ਉਸ ਨੂੰ ਕੋਈ ਫ਼ਰਕ ਨਹੀਂ ਪਵੇਗਾ।

harbhajan singh ਪੁਲਵਾਮਾ ਅੱਤਵਾਦੀ ਹਮਲਾ: ਹਰਭਜਨ ਸਿੰਘ ਦਾ ਫੁੱਟਿਆ ਗੁੱਸਾ, ਕਿਹਾ, ਵਿਸ਼ਵ ਕੱਪ 'ਚ ਪਾਕਿ ਖਿਲਾਫ ਨਾ ਖੇਡੇ ਭਾਰਤੀ ਟੀਮ

ਦੱਸ ਦੇਈਏ ਕਿ ਵਿਸ਼ਵ ਕੱਪ 30 ਮਈ ਤੋਂ ਸ਼ੁਰੂ ਹੋ ਰਿਹਾ ਹੈ ਅਤੇ 16 ਜੂਨ ਨੂੰ ਮੈਨਚੈਸਟਰ 'ਚ ਭਾਰਤ-ਪਾਕਿ ਮੁਕਾਬਲਾ ਹੋਵੇਗਾ। ਸਰਕਾਰ ਦਾ ਰਵੱਈਆ ਸਖ਼ਤ ਰਹਿੰਦਾ ਹੈ ਤਾਂ ਭਾਰਤ ਇਹ ਮੈਚ ਖੇਡਣ ਤੋਂ ਇਨਾਕਰ ਕਰ ਸਕਦਾ ਹੈ।

-PTC News

Related Post